ਅੱਜ ਲਾਂਚ ਹੋਵੇਗਾ ਰਿਲਾਇੰਸ ਜੀਓ ਫਾਈਬਰ, ਜਾਣੋ ਕਿਵੇਂ ਕਰ ਸਕਦੇ ਹੋ ਤੁਰੰਤ ਰਜ਼ਿਸਟ੍ਰੇਸ਼ਨ

ਏਜੰਸੀ

ਜੀਵਨ ਜਾਚ, ਤਕਨੀਕ

ਰਿਲਾਇੰਸ ਜੀਓ ਫਾਈਬਰ ਅੱਜ 5 ਸਤੰਬਰ ਨੂੰ ਲਾਂਚ ਹੋਣ ਵਾਲਾ ਹੈ।

Jio Fiber broadband launch today

ਨਵੀਂ ਦਿੱਲੀ: ਰਿਲਾਇੰਸ ਜੀਓ ਫਾਈਬਰ ਅੱਜ 5 ਸਤੰਬਰ ਨੂੰ ਲਾਂਚ ਹੋਣ ਵਾਲਾ ਹੈ। ਜੀਓ ਫਾਈਬਰ ਦਾ ਪਲਾਨ 700 ਰੁਪਏ ਤੋਂ ਸ਼ੁਰੂ ਹੋਵੇਗਾ। ਮੁਕੇਸ਼ ਅੰਬਾਨੀ ਨੇ ਏਜੀਐਮ ਵਿਚ ਦੱਸਿਆ ਸੀ ਕਿ ਜੀਓ ਫਾਈਬਰ ਸੇਵਾ 5 ਸਤੰਬਰ ਨੂੰ ਲਾਂਚ ਹੋਵੇਗੀ। ਇਸ ਦੀ ਸਪੀਡ 100 ਐਮਬੀਪੀਐਸ ਹੋਵੇਗੀ।

ਜੀਓ ਗੀਗਾ ਫਾਈਬਰ ਦੇ ਪਲਾਨ

-ਜੀਓ ਗੀਗਾ ਫਾਈਬਰ ਕਮਰਸ਼ੀਅਲ ਤੌਰ ‘ਤੇ 5 ਸਤੰਬਰ ਨੂੰ ਲਾਂਚ ਹੋਵੇਗਾ।

-ਗੀਗਾ ਫਾਈਬਰ, 100MBPS ਦੀ ਸਪੀਡ ਤੋਂ ਸ਼ੁਰੂ ਹੋ ਕੇ 1GBPS ਤੱਕ ਦੀ ਸਪੀਡ ਵਿਚ ਮੌਜੂਦ ਰਹੇਗਾ।

-ਜੀਓ ਫਾਈਬਰ ਦੇ ਪਲਾਨ 700 ਰੁਪਏ ਕੋਂ ਸ਼ੁਰੂ ਹੋ ਕੇ 10,000 ਰੁਪਏ ਤੱਕ ਦੇ ਹੋਣਗੇ।

-ਇਸ ਵਿਚ ਮੁਫ਼ਤ ਵਾਇਸ ਕਾਲਿੰਗ ਮਿਲਣਗੀਆਂ।

-ਜੀਓ ਫਾਈਬਰ ਦੇ ਨਾਲ OTT ਐਪਸ ਦਾ ਐਕਸੈਸ ਮਿਲੇਗਾ।

-ਪ੍ਰੀਮੀਅਮ ਜੀਓ ਫਾਇਬਰ ਗ੍ਰਾਹਕਾਂ ਨੂੰ ਪਹਿਲੇ ਦਿਨ ਹੀ ਘਰ ਵਿਚ ਫ਼ਿਲਮ ਦੇਖਣ ਦਾ ਮੌਕਾ ਮਿਲੇਗਾ।

ਰਜ਼ਿਸਟ੍ਰੇਸ਼ਨ

ਜੀਓ ਗੀਗਾ ਫਾਈਬਰ ਦਾ ਰਜ਼ਿਸਟ੍ਰੇਸ਼ਨ 15 ਅਗਸਤ ਤੋਂ ਸ਼ੁਰੂ ਹੋ ਚੁੱਕਾ ਹੈ। ਜੋ ਗ੍ਰਾਹਕ ਬ੍ਰਾਡਬੈਂਡ ਸੇਵਾ ਦੀ ਬੁਕਿੰਗ ਕਰਨਾ ਚਾਹੁੰਦਾ ਹੈ, ਉਹ ਕੰਪਨੀ ਦੀ ਅਧਿਕਾਰਕ ਵੈਬਸਾਈਟ jio.com  ਜਾਂ ਫਿਰ My Jio App ਤੋਂ ਬੁਕ ਕਰ ਸਕਦਾ ਹੈ।