Spotify announces layoffs: 1500 ਲੋਕਾਂ ਦੀ ਛਾਂਟੀ ਕਰੇਗਾ Spotify; ਕੰਪਨੀ ਦੇ ਸੀ.ਈ.ਓ ਨੇ ਕੀਤਾ ਐਲਾਨ
ਸਪੋਟੀਫਾਈ ਨੇ ਜਨਵਰੀ ਵਿਚ 600 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ, ਇਸ ਤੋਂ ਬਾਅਦ ਜੂਨ ਵਿਚ 200 ਕਰਮਚਾਰੀਆਂ ਨੂੰ ਬਾਹਰ ਕੀਤਾ ਸੀ।
Spotify announces layoffs: ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਸਪੋਟੀਫਾਈ ਨੇ ਅਪਣੇ ਕਰਮਚਾਰੀਆਂ 'ਚ 17 ਫ਼ੀ ਸਦੀ ਕਟੌਤੀ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੇ ਇਸ ਫੈਸਲੇ ਨਾਲ ਕਰੀਬ 1500 ਲੋਕ ਪ੍ਰਭਾਵਿਤ ਹੋਣਗੇ।
ਕੰਪਨੀ ਦੇ ਸੀ.ਈ.ਓ. ਡੈਨੀਅਲ ਏਕ ਨੇ ਕਿਹਾ ਕਿ ਇਹ ਛਾਂਟੀ ਸਪੋਟੀਫਾਈ ਨੂੰ "ਸਹੀ ਆਕਾਰ" ਵਿਚ ਲਿਆਉਣ ਅਤੇ ਇਸ ਦੇ ਭਵਿੱਖ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਯੋਜਨਾ ਨਾਲ ਸਬੰਧਤ ਹੈ। ਕੰਪਨੀ ਦੇ ਸੀ.ਈ.ਓ. ਨੇ ਕਿਹਾ ਕਿ ਆਰਥਿਕ ਵਿਕਾਸ ਦਰ ਹੌਲੀ ਹੋ ਗਈ ਹੈ ਅਤੇ ਪੂੰਜੀ ਹੋਰ ਮਹਿੰਗੀ ਹੋ ਗਈ ਹੈ।
ਸੀ.ਈ.ਓ. ਨੇ ਕਿਹਾ, "ਸਾਡੇ ਭਵਿੱਖ ਦੇ ਟੀਚਿਆਂ ਨਾਲ ਸਪੋਟੀਫਾਈ ਨੂੰ ਇਕਸਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਅੱਗੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ, ਮੈਂ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਨੂੰ 17% ਤਕ ਘਟਾਉਣ ਦਾ ਮੁਸ਼ਕਲ ਫੈਸਲਾ ਲਿਆ ਹੈ”। ਉਨ੍ਹਾਂ ਕਿਹਾ ਕਿ "ਮੈਨੂੰ ਯਕੀਨ ਹੈ ਕਿ ਇਸ ਫੈਸਲੇ ਦਾ ਅਸਰ ਪਵੇਗਾ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਸੱਚ ਕਹਾਂ ਤਾਂ ਬਹੁਤ ਸਾਰੇ ਸਮਾਰਟ, ਪ੍ਰਤਿਭਾਸ਼ਾਲੀ ਅਤੇ ਮਿਹਨਤੀ ਲੋਕ ਸਾਨੂੰ ਛੱਡ ਕੇ ਚਲੇ ਜਾਣਗੇ।"
ਸਪੋਟੀਫਾਈ ਦੇ 17 ਪ੍ਰਤੀਸ਼ਤ ਕਰਮਚਾਰੀਆਂ ਦੀ ਕਟੌਤੀ ਦਾ ਮਤਲਬ ਹੈ ਕਿ ਲਗਭਗ 1,500 ਕਰਮਚਾਰੀ ਬਾਹਰ ਹੋ ਜਾਣਗੇ। ਇਸ ਤੋਂ ਪਹਿਲਾਂ, ਸਪੋਟੀਫਾਈ ਨੇ ਜਨਵਰੀ ਵਿਚ 600 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ, ਇਸ ਤੋਂ ਬਾਅਦ ਜੂਨ ਵਿਚ 200 ਕਰਮਚਾਰੀਆਂ ਨੂੰ ਬਾਹਰ ਕੀਤਾ ਸੀ।
ਸਪੋਟੀਫਾਈ ਸਥਾਨਕ ਨੋਟਿਸ ਪੀਰੀਅਡ ਦੀਆਂ ਲੋੜਾਂ ਦੇ ਆਧਾਰ 'ਤੇ ਕੱਢਣ ਵਾਲੇ ਕਰਮਚਾਰੀਆਂ ਨੂੰ ਪੰਜ ਮਹੀਨਿਆਂ ਦਾ ਭੁਗਤਾਨ ਕਰੇਗਾ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਅਣਵਰਤੀ ਛੁੱਟੀ ਦਾ ਭੁਗਤਾਨ ਵੀ ਕੀਤਾ ਜਾਵੇਗਾ।
(For more news apart from Spotify announces layoffs, CEO says 17 per cent employees to go immediately, stay tuned to Rozana Spokesman)