ਬੈਂਕ ਕਰਮਚਾਰੀ ਦੋ ਦਿਨੀਂ ਰਹਿਣਗੇ ਬੈਂਕ ਹੜਤਾਲ 'ਤੇ

ਏਜੰਸੀ

ਖ਼ਬਰਾਂ, ਵਪਾਰ

ਸਰਕਾਰ ਦੀ ਕਥਿਤ ਮਜ਼ਦੂਰ ਵਿਰੋਧੀ ਨੀਤੀ ਦੇ ਵਿਰੁਧ 10 ਵਪਾਰਕ ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਆਲ ਇੰਡੀਆ ਬੈਂਕ ਐਂਪਲਾਇਜ਼ ਐਸੋਸੀਏਸ਼ਨ ...

Bank Strike

ਨਵੀਂ ਦਿੱਲੀ : ਸਰਕਾਰ ਦੀ ਕਥਿਤ ਮਜ਼ਦੂਰ ਵਿਰੋਧੀ ਨੀਤੀ ਦੇ ਵਿਰੁਧ 10 ਵਪਾਰਕ ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਆਲ ਇੰਡੀਆ ਬੈਂਕ ਐਂਪਲਾਇਜ਼ ਐਸੋਸੀਏਸ਼ਨ (ਏਆਈਬੀਈਏ) ਅਤੇ ਬੈਂਕ ਐਂਪਲਾਇਜ਼ ਫੈਡਰੇਸ਼ਨ ਔਫ ਇੰਡੀਆ (ਬੀਈਐਫ਼ਆਈ) ਨੇ ਵੀ 8 ਅਤੇ 9 ਜਨਵਰੀ ਨੂੰ ਹੜਤਾਲ 'ਤੇ ਰਹਿਣ ਦਾ ਐਲਾਨ ਕੀਤਾ ਹੈ। ਏਆਈਬੀਈਏ ਅਤੇ ਬੀਈਐਫਆਈ ਨੇ ਇੰਡੀਅਨ ਬੈਂਕ ਐਸੋਸੀਏਸ਼ਨ ਨੂੰ ਦੋ ਦਿਨੀਂ ਦੇਸ਼ ਵਿਆਪੀ  ਹੜਤਾਲ ਦੇ ਬਾਰੇ ਵਿਚ ਸੁਚੇਤ ਕਰ ਦਿਤਾ ਹੈ।

ਬੈਂਕ ਔਫ਼ ਬੜੌਦਾ ਨੇ ਬੀਐਸਈ ਨੂੰ ਦਿਤੀ ਗਈ ਸੂਚਨਾ ਵਿਚ ਦੱਸਿਆ ਕਿ ਦੋਵਾਂ ਸੰਗਠਨਾਂ ਦੇ ਹੜਤਾਲ 'ਤੇ ਰਹਿਣ ਨਾਲ ਕੁੱਝ ਜ਼ੋਨ ਵਿਚ ਬੈਂਕ ਦੇ ਕਾਰੋਬਾਰ 'ਤੇ ਅਸਰ ਪੈ ਸਕਦਾ ਹੈ। ਇਸ ਤੋਂ ਪਹਿਲਾਂ, ਬੈਂਕ ਔਫ਼ ਬੜੌਦਾ ਵਿਚ ਵਿਜਯਾ ਬੈਂਕ ਅਤੇ ਦੇਨਾ ਬੈਂਕ  ਦੇ ਰਲੇਵੇਂ ਦੇ ਵਿਰੋਧ ਵਿਚ 26 ਦਸੰਬਰ ਨੂੰ ਨੌਂ ਬੈਂਕ ਕਰਮਚਾਰੀ ਸੰਗਠਨਾਂ ਨੇ ਇਕ ਦਿਨ ਦੀ ਹੜਤਾਲ ਕੀਤੀ ਸੀ। ਆਈਡੀਬੀਆਈ ਬੈਂਕ ਤੋਂ ਬਾਜ਼ਾਰ ਰੈਗੂਲੇਟਰ ਸੇਬੀ ਨੂੰ ਹੜਤਾਲ ਦੇ ਸਬੰਧ ਵਿਚ ਜਾਣਕਾਰੀ ਦੇ ਦਿਤੀ ਹੈ।

ਸੇਬੀ ਨੂੰ ਦਿਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ (AIBEA) ਅਤੇ ਬੈਂਕ ਕਰਮਚਾਰੀ ਫੈਡਰੇਸ਼ਨ ਔਫ਼ ਇੰਡੀਆ (BEFI) ਤੋਂ ਭਾਰਤੀ ਬੈਂਕਸ ਐਸੋਸੀਏਸ਼ਨ (IBA) ਨੂੰ ਹੜਤਾਲ ਦੀ ਜਾਣਕਾਰੀ ਦੇ ਦਿਤੀ ਹੈ। ਆਈਬੀਏ ਨੂੰ ਕਿਹਾ ਗਿਆ ਹੈ ਕਿ 8 ਅਤੇ 9 ਜਨਵਰੀ ਨੂੰ ਦੇਸ਼ਭਰ ਦੇ ਜਨਤਕ ਬੈਂਕਾਂ ਦੇ ਕਰਮਚਾਰੀ ਹੜਤਾਲ 'ਤੇ ਰਹਿਣਗੇ।