ਬੈਂਕਾਂ ਦੇ 10 ਲੱਖ ਕਰਮਚਾਰੀ ਅੱਜ ਹੜਤਾਲ 'ਤੇ, ਇਹ ਹੈ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੁੱਧਵਾਰ ਨੂੰ ਦੇਸ਼ਭਰ ਵਿਚ ਜਨਤਕ ਖੇਤਰ ਦੇ ਬੈਂਕਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਅੱਜ ਦੇਸ਼ਭਰ ਵਿਚ 21 ਸਰਕਾਰੀ ਅਤੇ 9 ਪੁਰਾਣੇ ਨਿਜੀ ਬੈਂਕਾਂ ਦੇ ...

Bank Employees On Strike

ਨਵੀਂ ਦਿੱਲੀ : (ਭਾਸ਼ਾ) ਬੁੱਧਵਾਰ ਨੂੰ ਦੇਸ਼ਭਰ ਵਿਚ ਜਨਤਕ ਖੇਤਰ ਦੇ ਬੈਂਕਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਅੱਜ ਦੇਸ਼ਭਰ ਵਿਚ 21 ਸਰਕਾਰੀ ਅਤੇ 9 ਪੁਰਾਣੇ ਨਿਜੀ ਬੈਂਕਾਂ ਦੇ 10 ਲੱਖ ਕਰਮਚਾਰੀ ਹੜਤਾਲ 'ਤੇ ਹਨ। ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਬੈਂਕ ਔਫ਼ ਬੜੌਦਾ ਵਿਚ ਪ੍ਰਸਤਾਵਿਤ ਰਲੇਵੇਂ ਵਿਰੁਧ ਜਨਤਕ ਖੇਤਰ ਦੇ ਬੈਂਕ ਕਰਮਚਾਰੀਆਂ ਦੀ ਯੂਨੀਅਨ ਨੇ ਹੜਤਾਲ ਦਾ ਐਲਾਨ ਕੀਤਾ ਹੈ। 

ਤੁਹਾਨੂੰ ਦੱਸ ਦਈਏ ਕਿ ਇਕ ਹਫ਼ਤੇ ਤੋਂ ਘੱਟ ਸਮੇਂ ਵਿਚ ਬੈਂਕਾਂ ਵਿਚ ਇਹ ਦੂਜੀ ਹੜਤਾਲ ਹੈ। ਇਸ ਤੋਂ ਪਹਿਲਾਂ ਬੈਂਕ ਅਧਿਕਾਰੀਆਂ ਦੀ ਯੂਨੀਅਨ ਨੇ ਰਲੇਵਾਂ ਅਤੇ ਤਨਖ਼ਾਹ ਸੋਧ 'ਤੇ ਗੱਲਬਾਤ ਨੂੰ ਜਲਦੀ ਸਿੱਟੇ 'ਤੇ ਪਹੁੰਚਾਣ ਨੂੰ ਲੈ ਕੇ ਪਿਛਲੇ ਸ਼ੁਕਰਵਾਰ ਯਾਨੀ 21 ਦਸੰਬਰ ਨੂੰ ਹੜਤਾਲ ਕੀਤੀ ਸੀ। ਸਰਕਾਰ ਨੇ ਸਤੰਬਰ ਵਿਚ ਜਨਤਕ ਖੇਤਰ ਦੇ ਵਿਜਯਾ ਬੈਂਕ ਅਤੇ ਦੇਨਾ ਬੈਂਕ ਦਾ ਬੈਂਕ ਔਫ਼ ਬੜੌਦਾ ਵਿਚ ਰਲੇਵਾਂ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਤੋਂ ਹੀ ਲਗਾਤਾਰ ਕਰਮਚਾਰੀ ਇਸ ਰਲੇਵੇਂ ਦਾ ਵਿਰੋਧ ਕਰ ਰਹੇ ਹਨ। 

ਜ਼ਿਆਦਾਤਰ ਬੈਂਕ ਗਾਹਕਾਂ ਨੂੰ ਪਹਿਲਾਂ ਹੀ ਹੜਤਾਲ ਬਾਰੇ ਜਾਣਕਾਰੀ ਦੇ ਚੁੱਕੇ ਹਨ। ਇਹ ਤਾਂ ਸਾਫ਼ ਹੈ ਕਿ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ  ਦੇ ਕਾਰਨ ਬੈਂਕਾਂ ਦਾ ਕੰਮ ਪ੍ਰਭਾਵਿਤ ਹੋਣ ਵਾਲਾ ਹੈ ਪਰ ਇਸ ਵਿਚ ਨਿਜੀ ਖੇਤਰ ਦੇ ਬੈਂਕਾਂ ਵਿਚ ਕਾਰੋਬਾਰ ਆਮ ਦਿਨਾਂ ਦੀ ਤਰ੍ਹਾਂ ਆਮ ਰਹਿਣ ਵਾਲਾ ਹੈ।

Related Stories