ਹੜਤਾਲ ਅਤੇ ਛੁੱਟੀਆਂ ਕਾਰਨ ਕਈ ਦਿਨ ਬੈਂਕ ਰਹਿਣਗੇ ਬੰਦ
ਬੈਂਕ ਵਿਚ ਕੰਮ ਹੈ ਤਾਂ 20 ਦਸੰਬਰ ਤੱਕ ਹਰ ਹਾਲ ਵਿਚ ਨਿਪਟਾ ਲਓ, ਨਹੀਂ ਤਾਂ ਅਗਲੇ ਕੁੱਝ ਦਿਨਾਂ ਵਿਚ ਤੁਹਾਡਾ ਕੰਮ ਨਹੀਂ...
Bank closed for 5 days
ਨਵੀਂ ਦਿੱਲੀ (ਭਾਸ਼ਾ) : ਬੈਂਕ ਵਿਚ ਕੰਮ ਹੈ ਤਾਂ 20 ਦਸੰਬਰ ਤੱਕ ਹਰ ਹਾਲ ਵਿਚ ਨਿਪਟਾ ਲਓ, ਨਹੀਂ ਤਾਂ ਅਗਲੇ ਕੁੱਝ ਦਿਨਾਂ ਵਿਚ ਤੁਹਾਡਾ ਕੰਮ ਨਹੀਂ ਹੋ ਸਕੇਗਾ। ਅਜਿਹਾ ਇਸ ਲਈ ਹੈ ਕਿਉਂਕਿ 21 ਤੋਂ 26 ਦਸੰਬਰ ਦੇ ਵਿਚ ਸਿਰਫ਼ ਇਕ ਦਿਨ 24 ਦਸੰਬਰ ਨੂੰ ਹੀ ਬੈਂਕ ਖੁੱਲ੍ਹਣਗੇ। ਇਸ ਤੋਂ ਇਲਾਵਾ ਬੈਂਕ ਬੰਦ ਰਹਿਣਗੇ। ਲਿਹਾਜਾ ਚਲਾਣ, ਡਰਾਫਟ ਅਤੇ ਚੈੱਕ ਤੋਂ ਪੇਮੈਂਟ ਲੈਣ ਵਾਲੇ ਵੀਰਵਾਰ ਤੱਕ ਲੈਣ ਦੇਣ ਕਰ ਲੈਣ। ਦਰਅਸਲ, ਆਲ ਇੰਡੀਆ ਅਫ਼ਸਰ ਕੰਨਫੈਡਰੇਸ਼ਨ ਦੇ ਐਲਾਨ ਉਤੇ 21 ਦਸੰਬਰ ਨੂੰ ਬੈਂਕ ਕਰਮਚਾਰੀ ਕੇਂਦਰ ਦੀ ਨੀਤੀ ਦੇ ਵਿਰੋਧ ਵਿਚ ਹੜਤਾਲ ਉਤੇ ਰਹਿਣਗੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵੰਬਰ ਵਿਚ 23-25 ਤੱਕ ਤਿੰਨ ਦਿਨਾਂ ਲਈ ਬੈਂਕ ਬੰਦ ਰਹੇ ਸਨ। ਇਸ ਤੋਂ ਇਲਾਵਾ ਦਿਵਾਲੀ ਉਤੇ ਵੀ ਪੰਜ ਦਿਨਾਂ ਲਈ ਬੈਂਕ ਬੰਦ ਰਹੇ ਸਨ।