ਟੈਲਿਕਾਮ ਤੋਂ ਬਾਅਦ 1,100 ਸ਼ਹਿਰਾਂ ਵਿਚ ਹੋਮ ਬਰਾਡਬੈਂਡ ਸਰਵਿਸ ਦੇਵੇਗੀ ਰਿਲਾਇੰਸ
ਟੈਲਿਕਾਮ ਸੈਕਟਰ ਵਿਚ ਧਮਾਲ ਮਚਾਉਣ ਤੋਂ ਬਾਅਦ ਹੁਣ ਰਿਲਾਇੰਸ ਨੇ ਬਰਾਡਬੈਂਡ ਸਰਵਿਸ ਸੈਗਮੈਂਟ ਦਾ ਡ੍ਰੀਮ ਪਲਾਨ ਸਾਹਮਣੇ ਰੱਖਿਆ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰ...
ਮੁੰਬਈ : ਟੈਲਿਕਾਮ ਸੈਕਟਰ ਵਿਚ ਧਮਾਲ ਮਚਾਉਣ ਤੋਂ ਬਾਅਦ ਹੁਣ ਰਿਲਾਇੰਸ ਨੇ ਬਰਾਡਬੈਂਡ ਸਰਵਿਸ ਸੈਗਮੈਂਟ ਦਾ ਡ੍ਰੀਮ ਪਲਾਨ ਸਾਹਮਣੇ ਰੱਖਿਆ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਫਾਇਬਰ ਬੇਸਡ ਹੋਮ ਬਰਾਡਬੈਂਡ ਸਰਵਿਸ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਨੂੰ 1,100 ਸ਼ਹਿਰਾਂ ਵਿਚ ਲਾਂਚ ਕਰ 5 ਕਰੋਡ਼ ਤੋਂ ਜ਼ਿਆਦਾ ਘਰਾਂ ਨੂੰ ਟਾਰਗੇਟ ਕੀਤਾ ਜਾਵੇਗਾ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕੇਬਲ ਕੰਪਨੀਆਂ ਦੇ ਸ਼ੇਅਰਾਂ ਵਿਚ ਬਿਕਵਾਲੀ ਸ਼ੁਰੂ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪਲਾਨ ਨਾਲ ਬਰਾਡਬੈਂਡ ਸਰਵਿਸ ਸੈਗਮੈਂਟ ਵਿਚ ਉਥੱਲ - ਪੁਥਲ ਮੱਚ ਸਕਦੀ ਹੈ।
ਅੰਬਾਨੀ ਨੇ ਦੇਸ਼ ਦੇ ਹੋਮ ਬਰਾਡਬੈਂਡ ਸੈਗਮੈਂਟ ਵਿਚ ਪਹੁੰਚ ਵਧਾਉਣ ਦੀ ਜ਼ੋਰਦਾਰ ਤਿਆਰੀ ਕੀਤੀ ਹੈ। ਇਸ ਦੇ ਲਈ ਰਜਿਸਟ੍ਰੇਸ਼ਨ 15 ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਵਿਚ ‘ਅਣਗਿਣਤ ਮੇਗਾਬਾਈਟ, ਇਥੇ ਤੱਕ ਕਿ ਪ੍ਰਤੀ ਸੈਕਿੰਡ ਗੀਗਾਬਾਈਟਸ ਡੇਟਾ ਸਪੀਡ’ ਦਾ ਵਾਅਦਾ ਕੀਤਾ ਜਾ ਰਿਹਾ ਹੈ। ਇਸ ਨਾਲ ਯੂਜ਼ਰਜ਼ ਜ਼ੀਰੋ ਬਫਰਿੰਗ ਦੇ ਨਾਲ ਫ਼ਿਲਮਾਂ ਦੇਖ ਸਕਣਗੇ ਅਤੇ ਬਹੁਤ ਤੇਜ਼ੀ ਨਾਲ ਵੀਡੀਓ ਡਾਉਨਲੋਡ ਕਰ ਪਾਉਣਗੇ।
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਏਜੀਐਮ ਵਿਚ ਕਿਹਾ ਕਿ ਮੋਬਾਇਲ ਬਰਾਡਬੈਂਡ ਵਿਚ ਜਿਥੇ ਦੇਸ਼ ਗਲੋਬਲ ਲੀਡਰਸ਼ਿਪ ਹਾਸਲ ਕਰ ਚੁੱਕਿਆ ਹੈ, ਉਥੇ ਹੀ ਫਿਕਸਡ ਲਾਈਨ ਬਰਾਡਬੈਂਡ ਵਿਚ ਖ਼ਰਾਬ ਇੰਫ਼੍ਰਾਸਟਰਕਚਰ ਦੀ ਵਜ੍ਹਾ ਨਾਲ ਅਸੀਂ ਕਾਫ਼ੀ ਪਿੱਛੇ ਹਾਂ। ਉਨ੍ਹਾਂ ਨੇ ਕਿਹਾ ਕਿ ਕੰਪਨੀ ਭਾਰਤ ਨੂੰ ਦੁਨੀਆਂ ਦੇ ਟਾਪ 5 ਫਿਕਸਡ ਬਰਾਡਬੈਂਡ ਕਲੱਬ ਵਿਚ ਦੇਖਣਾ ਚਾਹੁੰਦੀ ਹੈ। ਬਰਾਡਬੈਂਡ ਸਰਵਿਸ ਨੂੰ ਜੀਓ ਗੀਗਾਫਾਇਬਰ ਦਾ ਨਾਮ ਦਿਤਾ ਗਿਆ ਹੈ।
ਇਸ ਦੇ ਨਾਲ ਕੰਪਨੀ ਰਾਉਟਰ ਅਤੇ ਸੈਟ - ਟਾਪ ਬਾਕਸ ਵੀ ਲਿਆਵੇਗੀ। ਇਸ ਵਿਚ ਰਿਮੋਟ ਲਈ ਵਾਇਸ ਕਮਾਂਡ ਫੀਚਰ ਵੀ ਹੋਵੇਗਾ। ਇਸ ਦੇ ਨਾਲ ਕੰਪਨੀ ਰੈਗੂਲਰ ਟੀਵੀ ਚੈਨਲਾਂ ਦੇ ਨਾਲ ਨਿਊਜ਼ ਅਤੇ ਐਂਟਰਟੇਨਮੈਂਟ ਸੈਗਮੈਂਟ ਵਿਚ ਕਾਫ਼ੀ ਕਾਨਟੈਂਟ ਆਫਰ ਕਰੇਗੀ, ਜਿਸ ਨੂੰ ਗਰੁਪ ਨੇ ਤਿਆਰ ਕੀਤਾ ਹੈ। ਸਮਾਰਟ ਹੋਮ ਟੈਕਨਾਲੋਜੀ, ਸਰਵਿਲਾਂਸ ਆਫਰਿੰਗ, ਹੋਮ ਅਪਲਾਇੰਸਿਜ਼ ਦੀ ਰਿਮੋਟ ਮਾਨਿਟਰਿੰਗ, ਡਿਜਿਟਲ ਸ਼ਾਪਿੰਗ, ਗੇਮਿੰਗ, ਘਰ ਤੋਂ ਵੀਡੀਓ ਕਾਂਫਰੈਂਸਿੰਗ ਸਹਿਤ ਦੂਜੇ ਫੀਚਰਸ ਵੀ ਦਿਤੇ ਜਾ ਸਕਦੇ ਹਨ।
ਹਾਲਾਂਕਿ, ਬ੍ਰੋਕਰੇਜ ਹਾਉਸ ਨੇ ਇਹ ਵੀ ਕਿਹਾ ਹੈ ਕਿ ਹੁਣੇ ‘ਮੀਨਿੰਗਫੁਲ ਲਾਂਚ’ ਵਿਚ 6-12 ਮਹੀਨੇ ਦੀ ਦੇਰੀ ਹੈ। ਉਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਅਤੇ ਦੂਜੀ ਬਰਾਡਬੈਂਡ ਕੰਪਨੀਆਂ ਵੀ ਕਨੈਕਟਿਡ ਹੋਮ ਆਫਰ ਲਿਆ ਕੇ ਜੀਓ ਦੀ ਚੁਣੋਤੀ ਦਾ ਜਵਾਬ ਦੇ ਸਕਦੀਆਂ ਹਨ। ਅੰਬਾਨੀ ਨੇ ਅਪਣੀ ਸਪੀਚ ਵਿਚ ਕੰਪਨੀ ਦੇ 4ਜੀ ਫੀਚਰਫੋਨ ਲਈ 10 ਕਰੋਡ਼ ਸਬਸਕ੍ਰਾਈਬਰਜ਼ ਦਾ ਟਾਰਗੇਟ ਰੱਖਿਆ ਹੈ। ਹੁਣੇ ਕੰਪਨੀ ਦੇ ਕੋਲ ਇਸ ਦੇ 2.5 ਕਰੋਡ਼ ਯੂਜ਼ਰਸ ਹਨ।