ਵਪਾਰ ਯੁੱਧ ਸ਼ੁਰੂ, ਅਮਰੀਕਾ ਨੇ 34 ਅਰਬ ਡਾਲਰ ਦੇ ਚੀਨੀ ਸਮਾਨ 'ਤੇ ਲਗਾਇਆ ਟੈਰਿਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਮਰੀਕਾ ਅਤੇ ਚੀਨ ਦੇ ਵਿਚ ਟ੍ਰੇਡ ਵਾਰ ਦਾ ਖ਼ਤਰਾ ਹਕੀਕਤ ਵਿਚ ਬਦਲਣ ਦੇ ਨਾਲ ਹੀ ਵਿਸ਼ਵ ਆਰਥਿਕਤਾ ਲਈ ਵੀ ਸੰਕਟ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੇ...

U.S.-China Trade War

ਵਸ਼ਿੰਗਟਨ : ਅਮਰੀਕਾ ਅਤੇ ਚੀਨ ਦੇ ਵਿਚ ਟ੍ਰੇਡ ਵਾਰ ਦਾ ਖ਼ਤਰਾ ਹਕੀਕਤ ਵਿਚ ਬਦਲਣ ਦੇ ਨਾਲ ਹੀ ਵਿਸ਼ਵ ਆਰਥਿਕਤਾ ਲਈ ਵੀ ਸੰਕਟ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 34 ਅਰਬ ਡਾਲਰ ਦੇ ਚੀਨੀ ਆਯਾਤ 'ਤੇ ਟੈਰਿਫ਼ ਲਗਾ ਕੇ ਵਿਸ਼ਵ ਵਪਾਰ ਯੁਧ 'ਚ ਹੁਣੇ ਤੱਕ ਦਾ ਸੱਭ ਤੋਂ ਵੱਡਾ ਫੈਸਲਾ ਲਿਆ ਹੈ। ਉਹ ਅਪਣੇ ਚੋਣਾ ਦੌਰਾਨ ਕੀਤੇ ਗਏ ਵਾਅਦੇ ਨੂੰ ਪੂਰਾ ਕਰ ਭਲੇ ਹੀ ਸਮਰਥਕਾਂ ਨੂੰ ਸੰਤੁਸ਼ਟ ਕਰਨਾ ਚਾਹ ਰਹੇ ਹੋਣ ਪਰ ਇਸ ਦਾ ਅਸਰ ਏਸ਼ਿਆ ਦੇ ਸ਼ੇਅਰ ਬਾਜ਼ਾਰਾਂ ਦੇ ਨਾਲ ਹੀ ਪੂਰੀ ਦੁਨੀਆਂ ਦੀ ਵਿਸ਼ਵ ਆਰਥਿਕਤਾ ਵਿਚ ਦੇਖਣ ਨੂੰ ਮਿਲ ਸਕਦਾ ਹੈ।  

ਟਰੰਪ ਨੇ ਸੰਪਾਦਕਾਂ ਨੂੰ ਦੱਸਿਆ ਕਿ ਵਸ਼ਿੰਗਟਨ ਵਿਚ ਅੱਜ ਚੀਨੀ ਸਮਾਨਾਂ ਉਤੇ ਡਿਊਟੀ ਲਾਗੂ ਹੋ ਜਾਵੇਗੀ। ਉਸ ਸਮੇਂ ਪੇਇਚਿੰਗ ਵਿਚ ਸ਼ੁਕਰਵਾਰ ਦੀ ਦੁਪਹਿਰ ਹੋਵੇਗੀ। ਇੰਨਾ ਨਹੀਂ ਨਹੀਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਗਲੇ ਦੋ ਹਫ਼ਤੇ ਵਿਚ 16 ਅਰਬ ਡਾਲਰ ਦੇ ਹੋਰ ਸਮਾਨਾਂ ਉਤੇ ਵੀ ਟੈਰਿਫ਼ ਲਗਾਇਆ ਜਾਵੇਗਾ। ਅਜਿਹੇ ਵਿਚ ਇਹ ਗਿਣਤੀ 550 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ ਅਤੇ ਇਹ ਚੀਨ ਦੁਆਰਾ ਸਲਾਨਾ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਸਮਾਨਾਂ ਤੋਂ ਵੀ ਜ਼ਿਆਦਾ ਹੈ।  

ਰਿਪੋਰਟ ਦੇ ਮੁਤਾਬਕ ਵਸ਼ਿੰਗਟਨ ਵਿਚ ਸ਼ੁਕਰਵਾਰ ਨੂੰ 12.01 AM ਉਤੇ ਅਮਰੀਕੀ ਕਸਟਮ ਅਧਿਕਾਰੀ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨਾਂ ਉਤੇ 25 ਫ਼ੀ ਸਦੀ ਟੈਰਿਫ਼ ਲੈਣ ਲੱਗਣਗੇ। ਇਸ ਚੀਨੀ ਸਮਾਨਾਂ ਵਿਚ ਖੇਤੀ ਦੇ ਸਮਾਨਾਂ ਤੋਂ ਲੈ ਕੇ ਸੈਮੀਕੰਡਕਟਰ ਅਤੇ ਏਅਰਪਲੇਨ ਦੇ ਪੁਰਜੇ ਤੱਕ ਸ਼ਾਮਿਲ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਚੀਨੀ ਸਮਾਨਾਂ ਉਤੇ ਸਿੱਧੇ ਤੌਰ 'ਤੇ ਟੈਰਿਫ ਲਗਾਇਆ ਹੈ। ਇਸ ਤੋਂ ਪਹਿਲਾਂ ਟਰੰਪ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਚੀਨ ਅਮਰੀਕਾ ਦੇ ਨਾਲ ਗਲਤ ਤਰੀਕੇ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ ਜਿਸ ਦੇ ਨਾਲ ਅਮਰੀਕਾ ਨੂੰ ਘਾਟਾ ਹੋ ਰਿਹਾ ਹੈ।  

ਦੁਨਿਆਂ ਭਰ ਦੀਆਂ ਕੰਪਨੀਆਂ ਅਤੇ ਗਾਹਕ ਅਮਰੀਕੀ ਰਾਸ਼ਟਰਪਤੀ ਦੇ ਇਸ ਤਰ੍ਹਾਂ ਦੇ ਫੈਸਲੇ ਨਾਲ ਪ੍ਰਭਾਵਿਤ ਹੋ ਸਕਦੇ ਹਨ ਕਿਉਂਕਿ ਚੀਨ ਨੇ ਅਮਰੀਕੀ ਸਮਾਨਾਂ ਉਤੇ ਤਗਡ਼ਾ ਟੈਰਿਫ਼ ਲਗਾਉਣ ਦੀ ਗੱਲ ਕਹੀ ਹੈ। ਸਟੀਲ ਅਤੇ ਐਲੂਮੀਨੀਅਮ ਉਤੇ ਹਾਲ ਹੀ 'ਚ ਅਮਰੀਕਾ ਦੁਆਰਾ ਟੈਰਿਫ਼ ਲਗਾਏ ਜਾਣ ਉਤੇ ਯੂਰੋਪੀ ਯੂਨੀਅਨ ਅਤੇ ਕੈਨੇਡਾ ਤੋਂ ਕੜੀ ਪ੍ਰਤੀਕਿਰਿਆ ਦਿਤੀ ਗਈ ਸੀ।  ਅਮਰੀਕਾ ਦੀ ਦਿੱਗਜ ਕੰਪਨੀ ਹਾਰਲੇ ਡੈਵਿਡਸਨ ਨੂੰ ਵੀ ਇਸ ਫੈਸਲੇ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ। ਮੋਟਰਸਾਇਕਲ ਬਨਾਉਣ ਵਾਲੀ ਇਸ ਕੰਪਨੀ ਨੇ ਕਿਹਾ ਹੈ ਕਿ ਉਹ ਬਾਈਕਸ ਉਤੇ EU ਟੈਰਿਫ਼ ਤੋਂ ਬਚਣ ਲਈ ਪ੍ਰੋਡਕਸ਼ਨ ਅਮਰੀਕਾ ਤੋਂ ਬਾਹਰ ਕਰ ਸਕਦੀ ਹੈ।