ਰੇਲਗੱਡੀ 'ਚ ਜ਼ਿਆਦਾ ਸਮਾਨ ਲਿਜਾਉਣ ਤੇ ਲੱਗੇਗਾ ਜੁਰਮਾਨਾ
ਕੀ ਤੁਹਾਨੂੰ ਪਤਾ ਹੈ ਕਿ ਰੇਲਵੇ ਦੇ ਕਿਸ ਕੋਚ ਵਿਚ ਇਕ ਯਾਤਰੀ ਕਿੰਨਾ ਕਿੱਲੋ ਸਮਾਨ ਲੈ ਕੇ ਜਾ ਸਕਦਾ ਹੈ ? ਕੀ ਰੇਲਵੇ ਨੇ ਇਕ ਯਾਤਰੀ ਲਈ ਸਮਾਨ ਦੀ ਜੋ ਹੱਦ ਤੈਅ ਕੀਤੀ...
ਕੀ ਤੁਹਾਨੂੰ ਪਤਾ ਹੈ ਕਿ ਰੇਲਵੇ ਦੇ ਕਿਸ ਕੋਚ ਵਿਚ ਇਕ ਯਾਤਰੀ ਕਿੰਨਾ ਕਿੱਲੋ ਸਮਾਨ ਲੈ ਕੇ ਜਾ ਸਕਦਾ ਹੈ ? ਕੀ ਰੇਲਵੇ ਨੇ ਇਕ ਯਾਤਰੀ ਲਈ ਸਮਾਨ ਦੀ ਜੋ ਹੱਦ ਤੈਅ ਕੀਤੀ ਹੈ ਅਤੇ ਉਸ ਤੋਂ ਜ਼ਿਆਦਾ ਲਿਜਾਉਣ 'ਤੇ ਜੁਰਮਾਨਾ ਭਰਨਾ ਹੋਵੇਗਾ। ਸੱਭ ਤੋਂ ਪਹਿਲਾਂ ਤਾਂ ਇਹ ਜਾਣ ਲਵੋ ਕਿ ਇਹ ਕੋਈ ਨਵਾਂ ਨਿਯਮ ਨਹੀਂ ਹੈ। ਫਿਲਹਾਲ ਇਸ ਦੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਭਾਰਤੀ ਰੇਲਵੇ ਇਸ ਨਿਯਮ ਨੂੰ ਲੈ ਕੇ ਇਕ ਜਾਗਰੂਕਤਾ ਪ੍ਰੋਗ੍ਰਾਮ ਚਲਾ ਰਿਹਾ ਹੈ।
ਰੇਲ ਬੋਰਡ ਦੇ ਸੂਚਨਾ ਅਤੇ ਪ੍ਚਾਰ ਨਿਰਦੇਸ਼ਕ ਵੇਦ ਪ੍ਰਕਾਸ਼ ਕਹਿੰਦੇ ਹਨ ਕਿ ਇਹ ਕੋਈ ਨਵਾਂ ਨਿਯਮ ਨਹੀਂ ਹੈ। ਇਹ ਸਾਲਾਂ ਪਹਿਲਾਂ ਦਾ ਨਿਯਮ ਹੈ। ਜਦੋਂ ਤੋਂ ਰੇਲਗੱਡੀ 'ਚ ਟਿਕਟ ਦਿਤੇ ਜਾ ਰਹੇ ਹਨ ਉਦੋਂ ਤੋਂ ਇਹ ਨਿਯਮ ਹੈ ਪਰ 29 ਅਗਸਤ 2006 ਵਿਚ ਇਸ ਵਿਚ ਕੁੱਝ ਖੋਜ ਕੀਤੀ ਗਈ ਸੀ। ਰੇਲਵੇ ਦਾ ਕਹਿਣਾ ਹੈ ਕਿ ਇਹ ਨਿਯਮ ਭਲੇ ਪੁਰਾਣਾ ਹੈ ਪਰ ਹੁਣ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ 'ਤੇ ਜ਼ੋਰ ਦਿਤਾ ਜਾਵੇਗਾ।
ਰੇਲਵੇ ਨੇ ਹੁਣ ਇਹ ਸਾਫ਼ ਨਹੀਂ ਕੀਤਾ ਹੈ ਕਿ ਜੁਰਮਾਨੇ ਦੀ ਰਕਮ ਕੀ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਸਾਫ਼ ਨਹੀਂ ਹੈ ਕਿ ਰੇਲਵੇ ਕਿਵੇਂ ਤੈਅ ਕਰੇਗਾ ਕਿਸੇ ਯਾਤਰੀ ਦੇ ਕੋਲ ਤੈਅ ਭਾਰ ਤੋਂ ਜ਼ਿਆਦਾ ਸਮਾਨ ਹੈ। ਰੇਲਵੇ ਦੇ ਅਨੁਸਾਰ ਸਮਾਨ ਦਾ ਵਜ਼ਨ, ਰੇਲਗੱਡੀ ਅਤੇ ਤੈਅ ਕੀਤੀ ਜਾਣ ਵਾਲੀ ਦੂਰੀ 'ਤੇ ਨਿਰਭਰ ਕਰੇਗਾ। ਜ਼ਿਆਦਾ ਪੈਸੇ ਦੇ ਕੇ ਯਾਤਰੀ ਸਲੀਪਰ ਕਲਾਸ ਵਿਚ ਵੀ ਘੱਟੋ ਘੱਟ 80 ਕਿੱਲੋਗ੍ਰਾਮ ਸਮਾਨ ਲਿਜਾ ਸਕਦੇ ਹਨ। ਸੈਕੰਡ ਕਲਾਸ ਵਾਲੇ ਵੀ ਅਜਿਹਾ ਕਰ ਕੇ 70 ਕਿੱਲੋਗ੍ਰਾਮ ਕੋਚ ਵਿਚ ਲਿਜਾ ਸਕਦੇ ਹਨ।