ਪੀਐਫ਼ ਨਾ ਦੇਣ 'ਤੇ 272 ਕੰਪਨੀਆਂ ਦੀ ਜ਼ਬਤ ਹੋਵੇਗੀ ਜਾਇਦਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਰਮਚਾਰੀਆਂ ਦੇ ਪੀਐਫ਼ ਦਾ ਪੈਸਾ ਖਾਣ ਵਾਲੀ 272 ਕੰਪਨੀਆਂ ਨੂੰ ਕਰਮਚਾਰੀ ਭਵਿੱਖ ਨਿਧਿ ਸੰਗਠਨ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਕੰਪਨੀਆਂ ਨੂੰ ਕਰਮਚਾਰੀਆਂ ਦੇ ...

Provident Fund

ਨਵੀਂ ਦਿੱਲੀ : ਕਰਮਚਾਰੀਆਂ ਦੇ ਪੀਐਫ਼ ਦਾ ਪੈਸਾ ਖਾਣ ਵਾਲੀ 272 ਕੰਪਨੀਆਂ ਨੂੰ ਕਰਮਚਾਰੀ ਭਵਿੱਖ ਨਿਧਿ ਸੰਗਠਨ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਕੰਪਨੀਆਂ ਨੂੰ ਕਰਮਚਾਰੀਆਂ ਦੇ ਹੱਕ ਦਾ ਪੈਸਾ ਜਮ੍ਹਾਂ ਕਰਨ ਦੇ ਆਦੇਸ਼ ਦਿਤੇ ਗਏ ਹਨ। ਇਸ ਉਤੇ 19 ਕਰੋਡ਼ 48 ਲੱਖ 97 ਹਜ਼ਾਰ ਰੁਪਏ ਬਾਕੀ ਹਨ। ਇਸ ਨਿਜੀ ਫਰਮਾਂ ਨੂੰ ਅਪ੍ਰੈਲ 2018 ਤੋਂ ਜੂਨ ਤੱਕ ਇਹ ਪੈਸੇ ਵਿਭਾਗ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਅਜਿਹਾ ਨਾ ਹੋਇਆ ਤਾਂ ਵਿਭਾਗ ਕਾਰਵਾਈ ਕਰਦੇ ਹੋਏ ਕੰਪਨੀ ਦੇ ਮਾਲਿਕ, ਪਾਰਟਨਰ ਅਤੇ ਨਿਰਦੇਸ਼ਕ ਦੀ ਸਾਰੀ ਜਾਇਦਾਦ ਜ਼ਬਤ ਕਰ ਕੇ ਪੈਸੇ ਦੀ ਭਰਪਾਈ ਕਰੇਗਾ।  

ਸਹਾਇਕ ਭਵਿੱਖ ਨਿਧਿ ਕਮਿਸ਼ਨਰ ਅਤੇ ਵਸੂਲੀ ਅਧਿਕਾਰੀ ਰਾਜੂ ਨੇ ਦਸਿਆ ਕਿ ਪਿਛਲੇ ਦਿਨੀਂ ਇਕ ਕੰਪਨੀ ਉਤੇ ਸਾਲ 2006 ਤੋਂ 16 ਤੱਕ ਕਰਮਚਾਰੀਆਂ ਦੇ ਪੀਐਫ਼ ਦੇ ਕਰੀਬ 23 ਲੱਖ ਰੁਪਏ ਨਾ ਦੇਣ ਦੇ ਕਾਰਨ ਉਸ ਦੇ ਮਾਲਿਕ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਦੁਬਾਰਾ ਉਸ ਕੰਪਨੀ ਨੂੰ ਪੀਐਫ਼ ਜਮ੍ਹਾਂ ਨਾ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਇਸ ਕੰਪਨੀ ਨੂੰ ਹੁਣ ਕਰੀਬ 10 ਲੱਖ ਰੁਪਏ ਦਾ ਨੋਟਿਸ ਦਿਤਾ ਗਿਆ ਹੈ। ਇਸ ਤੋਂ ਇਲਾਵਾ ਵੀ ਕਈ ਅਜਿਹੀ ਕੰਪਨੀਆਂ ਹਨ, ਜਿਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ। ਵਸੂਲੀ ਅਧਿਕਾਰੀ ਦਸਦੇ ਹਨ ਕਿ ਅਪ੍ਰੈਲ ਤੋਂ ਜੂਨ ਤੱਕ ਵਿਭਾਗ ਨੂੰ ਕਰੀਬ 3 ਕਰੋਡ਼ 62 ਲੱਖ 52 ਹਜ਼ਾਰ ਰੁਪਏ ਦੀ ਰਿਕਵਰੀ ਹੋਈ ਹੈ।  

ਇਸ ਤੋਂ ਇਲਾਵਾ ਕਰੀਬ 2 ਕਰੋਡ਼ 16 ਲੱਖ ਰੁਪਏ ਦੇ ਕੇਸ ਅਦਾਲਤ ਵਿਚ ਪੈਂਡਿੰਗ ਹਨ। ਖੇਤਰੀ ਭਵਿੱਖ ਨਿਧਿ ਕਮਿਸ਼ਨਰ - 1, ਸਿਧਾਰਥ ਸਿੰਘ ਨੇ ਦਸਿਆ ਕਿ ਤੈਅ ਸਮੇਂ ਤੇ ਪੀਐਫ਼ ਜਮ੍ਹਾਂ ਨਾ ਕਰਵਾਉਣ 'ਤੇ ਕੰਪਨੀਆਂ ਦੀ ਚੱਲ, ਅਚਲ ਜਾਇਦਾਦ ਨੂੰ ਕੁਰਕ ਕਰ ਕੇ ਪੈਸੇ ਦੀ ਭਰਪਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ ਕੰਪਨੀ ਦੇ ਮਾਲਿਕ ਜਾਂ ਨਿਰਦੇਸ਼ਕ ਨੂੰ ਨਿਯਮਾਂ ਮੁਤਾਬਕ ਸਜ਼ਾ ਦਾ ਵੀ ਪ੍ਰਬੰਧ ਹੈ।