ਨੌਹੱਟਾ ਮਾਮਲਾ : ਅਣਪਛਾਤੇ ਪੱਥਰਬਾਜ਼ਾਂ ਅਤੇ ਸੀਆਰਪੀਐਫ ਡਰਾਈਵਰ ਵਿਰੁਧ ਕੇਸ ਦਰਜ
ਸਥਾਨਕ ਓਲਡ ਸਿਟੀ ਵਿਚ ਸ਼ੁਕਰਵਾਰ ਨੂੰ ਟਕਰਾਅ ਦੌਰਾਨ ਇਕ ਵਿਅਕਤੀ ਦੀ ਮੌਤ ਨੂੰ ਲੈ ਕੇ ਪੁਲਿਸ ਨੇ ਅਣਪਛਾਤੇ ਪੱਥਰਬਾਜ਼ਾਂ ਵਿਰੁਧ ਦੰਗਾ ....
crpf driver and unidentified stone pelters booked
ਸ੍ਰੀਨਗਰ : ਸਥਾਨਕ ਓਲਡ ਸਿਟੀ ਵਿਚ ਸ਼ੁਕਰਵਾਰ ਨੂੰ ਟਕਰਾਅ ਦੌਰਾਨ ਇਕ ਵਿਅਕਤੀ ਦੀ ਮੌਤ ਨੂੰ ਲੈ ਕੇ ਪੁਲਿਸ ਨੇ ਅਣਪਛਾਤੇ ਪੱਥਰਬਾਜ਼ਾਂ ਵਿਰੁਧ ਦੰਗਾ ਅਤੇ ਹੱਤਿਆ ਦੇ ਯਤਨ ਅਤੇ ਸੀਆਰਪੀਐਫ ਡਰਾਈਵਰ ਵਿਰੁਧ ਲਾਪ੍ਰਵਾਹੀ ਦਾ ਕੇਸ ਦਰਜ ਕੀਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਨੌਹੱਟਾ ਘਟਨਾ ਨੂੰ ਲੈ ਕੇ ਦੋ ਕੇਸ ਦਰਜ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਸ੍ਰੀਨਗਰ ਦੀ ਜਾਮਾ ਮਸਜਿਦ ਕੋਲ ਪੱਥਰਬਾਜ਼ਾਂ ਦੀ ਇਕ ਭੀੜ ਵਲੋਂ ਕੀਤੇ ਹਮਲੇ ਤੋਂ ਬਾਅਦ ਉਥੋਂ ਬਚ ਕੇ ਨਿਕਲੀਆਂ ਸੀਆਰਪੀਐਫ ਦੀਆਂ ਗੱਡੀਆਂ ਦੇ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ।