ਡਾਲਰ ਦੇ ਮੁਕਾਬਲੇ ਫਿਰ ਕਮਜ਼ੋਰ ਪਿਆ ਰੁਪਇਆ, ਜਾਣੋ ਤੁਹਾਡੀ ਜੇਬ ‘ਤੇ ਹੋਵੇਗਾ ਕੀ ਅਸਰ

ਏਜੰਸੀ

ਖ਼ਬਰਾਂ, ਵਪਾਰ

ਅੰਤਰ ਬੈਂਕਿੰਗ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵਿਚ ਡਾਲਰ ਦੇ ਮੁਕਾਬਲੇ ਰੁਪਇਆ ਛੇ ਪੈਸੇ ਡਿੱਗ ਕੇ 74.74 ਰੁਪਏ ਪ੍ਰਤੀ ਡਾਲਰ ‘ਤੇ ਰਿਹਾ

Rupee slips 6 paise to 74.74 against US dollar in early trade

ਨਵੀਂ ਦਿੱਲੀ: ਅੰਤਰ ਬੈਂਕਿੰਗ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵਿਚ ਡਾਲਰ ਦੇ ਮੁਕਾਬਲੇ ਰੁਪਇਆ ਛੇ ਪੈਸੇ ਡਿੱਗ ਕੇ 74.74 ਰੁਪਏ ਪ੍ਰਤੀ ਡਾਲਰ ‘ਤੇ ਰਿਹਾ। ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਨਾਲ ਰੁਪਏ ਵਿਚ ਗਿਰਾਵਟ ਦਾ ਰੁਖ ਰਿਹਾ। ਵਿਦੇਸ਼ੀ ਮੁਦਰਾ ਡੀਲਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿੱਥੇ ਸ਼ੇਅਰ ਬਜ਼ਾਰ ਵਿਚ ਮਜ਼ਬੂਤੀ ਅਤੇ ਵਿਦੇਸ਼ੀ ਮੁਦਰਾ ਪ੍ਰਵਾਹ ਨਾਲ ਰੁਪਏ ਨੂੰ ਸਮਰਥਨ ਮਿਲਿਆ, ਉੱਥੇ ਹੀ ਦੂਜੇ ਪਾਸੇ ਮਜ਼ਬੂਤ ਡਾਲਰ ਅਤੇ ਕੋਵਿਡ-19 ਦੇ ਵਧਦੇ ਮਾਮਲਿਆਂ ਦੀ ਚਿੰਤਾ ਵਿਚ ਰੁਪਏ ਵਿਚ ਗਿਰਾਵਟ ਰਹੀ।

ਕਾਰੋਬਾਰ ਦੀ ਸ਼ੁਰੂਆਤ ਵਿਚ ਡਾਲਰ ਦੇ ਮੁਕਾਬਲੇ ਰੁਪਇਆ 74.74 ਰੁਪਏ ਪ੍ਰਤੀ ਡਾਲਰ ‘ਤੇ ਖੁੱਲ੍ਹਿਆ। ਇਹ ਪਿਛਲੇ ਦਿਨ ਦੇ ਮੁਕਾਬਲੇ ਛੇ ਪੈਸੇ ਹੇਠਾਂ ਰਿਹਾ। ਸੋਮਵਾਰ ਨੂੰ ਇਹ 74.68 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ। ਰਿਲਾਇੰਸ ਸਕਿਓਰਿਟੀਜ਼ ਨੇ ਇਕ ਸੋਧ ਨੋਟ ਵਿਚ ਕਿਹਾ ਹੈ, ‘ਏਸ਼ੀਆਈ ਖੇਤਰਾਂ ਤੋਂ ਮਜ਼ਬੂਤੀ ਦੇ ਸੰਕੇਤ ਹਨ। ਜ਼ਿਆਦਾਤਰ ਕਰੰਸੀ ਵਿਚ ਕਾਰੋਬਾਰ ਦੀ ਸ਼ੁਰੂਆਤ ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤੀ ਵਿਚ ਰਹੀ। ਉਮੀਦ ਕੀਤੀ ਜਾ ਰਹੀ ਹੈ ਕਿ ਮਹਾਂਮਾਰੀ ਤੋਂ ਜਲਦ ਹੀ ਨਿਜ਼ਾਤ ਮਿਲੇਗੀ।

ਇਸ ਦੌਰਾਨ ਡਾਲਰ ਇੰਡੈਕਸ ਜੋ ਕਿ ਦੁਨੀਆਂ ਦੀਆਂ ਛੇ ਕਰੰਸੀਆਂ ਦੇ ਸਾਹਮਣੇ ਡਾਲਰ ਦੀ ਮਜ਼ਬੂਤੀ ਦਾ ਸੰਕੇਤ ਹੈ, 0.04 ਪ੍ਰਤੀਸ਼ਤ ਵਧ ਕੇ 96.75 ਅੰਕ ‘ਤੇ ਪਹੁੰਚ ਗਿਆ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 1.15 ਕਰੋੜ ਤੱਕ ਪਹੁੰਚ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 5.37 ਲੱਖ ਤੱਕ ਪਹੁੰਚ ਗਿਆ ਹੈ। ਭਾਰਤ ਵਿਚ ਕੁੱਲ ਮਰੀਜਾਂ ਦਾ ਅੰਕੜਾ ਸੱਤ ਲੱਖ ਤੋਂ ਪਾਰ ਪਹੁੰਚ ਗਿਆ ਹੈ।

ਰੁਪਏ ਦੇ ਕਮਜ਼ੋਰ ਹੋਣ ਨਾਲ ਇਸ ਖੇਤਰ ਨੂੰ ਹੋਵੇਗਾ ਨੁਕਸਾਨ

ਕੱਚੇ ਤੇਲ ‘ਤੇ ਅਸਰ- ਇਸ ਖੇਤਰ ਨੂੰ ਰੁਪਏ ਦੀ ਕਮਜ਼ੋਰੀ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਦਰਾਮਦ ਕੀਤਾ ਜਾਂਦਾ ਹੈ। ਕੱਚੇ ਤੇਲ ਦੇ ਦਰਾਮਦ ਬਿਲ ਵਿਚ ਵਾਧਾ ਹੋਵੇਗਾ ਅਤੇ ਵਿਦੇਸ਼ ਮੁੱਦਰਾ ਜ਼ਿਆਦਾ ਖਰਚ ਕਰਨਾ ਹੋਵੇਗਾ।

ਇਲੈਕਟ੍ਰਾਨਿਕ ਸਮਾਨ-ਰੁਪਏ ਦੀ ਕਮਜ਼ੋਰੀ ਨਾਲ ਇਸ ਸੈਕਟਰ ਨੂੰ ਵੀ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਜੇਮਸ ਐਂਡ ਜਵੈਲਰੀ ਸੈਕਟਰ ‘ਤੇ ਵੀ ਇਸ ਦਾ ਅਸਰ ਦਿਖਾਈ ਦੇਵੇਗਾ।

ਖਾਦ ਦੀਆਂ ਕੀਮਤਾਂ ਵਧਣਗੀਆਂ- ਭਾਰਤ ਵੱਡੀ ਮਾਤਰਾ ਵਿਚ ਜਰੂਰੀ ਖਾਦ ਅਤੇ ਰਸਾਇਣਾਂ ਦਰਾਮਦ ਕਰਦਾ ਹੈ। ਰੁਪਏ ਦੀ ਕਮਜ਼ੋਰੀ ਨਾਲ ਇਹ ਵੀ ਮਹਿੰਗਾ ਹੋਵੇਗਾ।

ਇਹਨਾਂ ਖੇਤਰਾਂ ਨੂੰ ਹੋਵੇਗਾ ਫਾਇਦਾ

ਆਈਟੀ ਖੇਤਰ- ਰੁਪਏ ਦੀ ਕਮਜ਼ੋਰੀ ਨਾਲ ਕੰਪਨੀਆਂ ਨੂੰ ਮਿਲਣ ਵਾਲੇ ਕੰਮ ‘ਤੇ ਆਮਦਨ ਟੈਕਸ ਵਧੇਗਾ, ਜਿਸ ਨਾਲ ਉਹਨਾਂ ਨੂੰ ਫਾਇਦਾ ਹੋਵੇਗਾ।

ਦਵਾ ਬਰਾਮਦ- ਰੁਪਏ ਦੇ ਕਮਜ਼ੋਰ ਹੋਣ ਕਾਰਨ ਇਸ ਸੈਕਟਰ ਦੀ ਬਰਾਮਦ ਵੀ ਵਧੇਗੀ।

ਕੱਪੜਾ ਖੇਤਰ ਨੂੰ ਫਾਇਦਾ- ਰੁਪਏ ਦੇ ਕਮਜ਼ੋਰ ਹੋਣ ਨਾਲ ਕੱਪੜਾ ਖੇਤਰ ਨੂੰ ਵੀ ਕਾਫੀ ਫਾਇਦਾ ਹੋਵੇਗਾ।

ਵਿਦੇਸ਼ੀ ਪੜ੍ਹਾਈ: ਰੁਪਇਆ ਕਮਜ਼ੋਰ ਹੋਣ ਨਾਲ ਵਿਦੇਸ਼ੀ ਪੜ੍ਹਾਈ ਕਰਨਾ ਸਸਤਾ ਹੋ ਜਾਵੇਗਾ। ਇਸ ਦੇ ਨਾਲ ਹੀ ਵਿਦੇਸ਼ੀ ਯਾਤਰਾ ਵੀ ਸਸਤੀ ਹੋ ਜਾਵੇਗੀ।