ਵਿਸ਼ਵ ਸੰਕੇਤ, ਤਿਮਾਹੀ ਨਤੀਜੇ, ਆਰਥਕ ਅੰਕੜੇ ਤੋਂ ਤੈਅ ਕਰਣਗੇ ਸ਼ੇਅਰ ਬਾਜ਼ਾਰ ਦੀ ਚਾਲ

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਦੇ ਸ਼ੇਅਰ ਬਾਜ਼ਾਰ ਦੀ ਚਾਲ ਇਸ ਹਫ਼ਤੇ ਦੇ ਆਰਥਕ ਅੰਕੜਿਆਂ, ਜੂਨ ਤਿਮਾਹੀ ਦੇ ਨਤੀਜਿਆਂ ਅਤੇ ਵਿਸ਼ਵ ਪੱਧਰ 'ਤੇ ਵਪਾਰਕ ਰਿਸ਼ਤਿਆਂ ਵਿਚ ਹੋ ਰਹੀ ਉਠਾਪਟਕ ਤੋਂ ਤੈਅ ਹੋਵੇਗ...

Market

ਨਵੀਂ ਦਿੱਲੀ : ਦੇਸ਼  ਦੇ ਸ਼ੇਅਰ ਬਾਜ਼ਾਰ ਦੀ ਚਾਲ ਇਸ ਹਫ਼ਤੇ ਦੇ ਆਰਥਕ ਅੰਕੜਿਆਂ, ਜੂਨ ਤਿਮਾਹੀ ਦੇ ਨਤੀਜਿਆਂ ਅਤੇ ਵਿਸ਼ਵ ਪੱਧਰ 'ਤੇ ਵਪਾਰਕ ਰਿਸ਼ਤਿਆਂ ਵਿਚ ਹੋ ਰਹੀ ਉਠਾਪਟਕ ਤੋਂ ਤੈਅ ਹੋਵੇਗੀ। ਮਾਹਰਾਂ ਨੇ ਇਹ ਰਾਏ ਜਤਾਈ ਹੈ। ਕੋਟਕ ਸਿਕਓਰਿਟੀਜ਼ ਦੇ ਉਪ-ਪ੍ਰਧਾਨ (ਜਾਂਚ) ਸੰਜੀਵ ਜਰਬਾਦੇ ਨੇ ਕਿਹਾ ਕਿ ਹਫ਼ਤੇ ਦੇ ਦੌਰਾਨ ਮੁਦਰਾਸਫੀਤੀ, ਉਦਯੋਗਕ ਉਤਪਾਦਨ ਦੇ ਅੰਕੜਿਆਂ ਅਤੇ ਮਾਨਸੂਨ ਦੀ ਤਰੱਕੀ ਉਤੇ ਨਜ਼ਰ ਰਹੇਗੀ। ਇਸ ਤੋਂ ਇਲਾਵਾ ਵਿਸ਼ਵ ਪੱਧਰ ਉਤੇ ਵਪਾਰ ਸਬੰਧੀ ਮੁੱਦਿਆਂ ਨਾਲ ਵੀ ਬਾਜ਼ਾਰ ਦੀ ਦਿਸ਼ਾ ਤੈਅ ਹੋਵੇਗੀ।

ਅਗਲੇ ਹਫ਼ਤੇ ਆਈਟੀ ਕੰਪਨੀਆਂ ਟੀਸੀਐਸ ਅਤੇ ਇੰਫੋਸਿਸ ਦੇ ਜੂਨ ਤਿਮਾਹੀ ਦੇ ਨਤੀਜੇ ਆਉਣਗੇ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਵਪਾਰ ਖੇਤਰ ਦੇ ਘਟਨਾਕ੍ਰਮ ਉਤੇ ਵੀ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ। ਐਚਡੀਐਫ਼ਸੀ ਸਿਕਓਰਿਟੀਜ਼ ਦੇ ਨਿਜੀ ਗਾਹਕ ਸਮੂਹ ਅਤੇ ਪੂੰਜੀ ਬਾਜ਼ਾਰ ਰਣਨੀਤੀ ਦੇ ਮੁੱਖੀ ਵੀ ਕੇ ਸ਼ਰਮਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਵਪਾਰ ਲੜਾਈ ਘਟਨਾਕ੍ਰਮ ਅੱਗੇ ਵੱਧ ਰਹੀ ਕਹਾਣੀ ਹੈ। ਇਸ ਉਤੇ ਕੋਈ ਅੰਤਮ ਫ਼ੈਸਲਾ ਆਉਣ ਤੋਂ ਪਹਿਲਾਂ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ। 

ਜਯੋਜੀਤ ਫਾਇਨੈਂਸ਼ਿਅਲ ਸਰਵਿਸਿਜ਼ ਦੇ ਜਾਂਚ ਮੁੱਖੀ ਵਿਨੋਦ ਨਾਇਰ ਨੇ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ ਅਧਾਰਿਤ ਮੁਦਰਾਸਫੀਤੀ ਅਤੇ ਉਦਯੋਗਕ ਉਤਪਾਦਨ ਦੇ ਅੰਕੜਿਆਂ ਉਤੇ ਪੂਰੀ ਦੀ ਨਜ਼ਰ ਰਹੇਗੀ। ਬੀਤੇ ਹਫ਼ਤੇ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 234.38 ਜਾਂ 0.66 ਫ਼ੀ ਸਦੀ ਚੜ੍ਹ ਕੇ 35,657.86 ਅੰਕ ਉਤੇ ਪਹੁੰਚ ਗਿਆ। ਐਪਿਕ ਰਿਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਸਤਫ਼ਾ ਨਦੀਮ ਨੇ ਕਿਹਾ ਕਿ ਹਫ਼ਤੇ ਦੇ ਦੌਰਾਨ ਕਈ ਘੋਸ਼ਣਾਵਾਂ ਹੋਣੀਆਂ ਹਨ ਪਰ ਮੁਦਰਾਸਫੀਤੀ ਅਤੇ ਆਈਆਈਪੀ ਦੇ ਅੰਕੜਿਆਂ ਉਤੇ ਸਾਰਿਆਂ ਦੀ ਨਜ਼ਰ ਹੋਵੇਗੀ।