ਸੈਂਸੈਕਸ ਫਿਰ 35,000 ਅੰਕੜਿਆਂ ਤੋਂ ਪਾਰ

ਏਜੰਸੀ

ਖ਼ਬਰਾਂ, ਵਪਾਰ

ਧਰਤੀ - ਰਾਜਨੀਤਕ ਚਿੰਤਾਵਾਂ ਦੇ ਘੱਟ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਸੁਧਾਰ ਹੋਣ ਨਾਲ ਸ਼ੇਅਰ ਬਾਜ਼ਾਰਾਂ 'ਚ ਅੱਜ ਰੌਣਕ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ 'ਚ...

Sensex up

ਮੁੰਬਈ :  ਧਰਤੀ - ਰਾਜਨੀਤਕ ਚਿੰਤਾਵਾਂ ਦੇ ਘੱਟ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਸੁਧਾਰ ਹੋਣ ਨਾਲ ਸ਼ੇਅਰ ਬਾਜ਼ਾਰਾਂ 'ਚ ਅੱਜ ਰੌਣਕ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਲਗਭਗ 150 ਅੰਕ ਚੜ੍ਹ ਕੇ 35,000 ਅੰਕ ਦੇ ਪੱਧਰ ਨੂੰ ਪਾਰ ਕਰ ਗਿਆ। ਬ੍ਰੋਕਰਾਂ ਮੁਤਾਬਕ ਰੁਪਏ ਵਿਚ ਸੁਧਾਰ ਨੇ ਵੀ ਘਰੇਲੂ ਬਾਜ਼ਾਰਾਂ ਨੂੰ ਮਦਦ ਕੀਤੀ।

ਇਸ ਤੋਂ ਇਲਾਵਾ ਅਮਰੀਕਾ - ਉਤਰ ਕੋਰੀਆ 'ਚ ਹੋਣ ਵਾਲੀ ਸਿਖ਼ਰ ਗੱਲ ਬਾਤ ਸਬੰਧੀ ਚਿੰਤਾਵਾਂ ਘੱਟ ਹੋਣ ਦਾ ਮੁਨਾਫ਼ਾ ਵੀ ਬਾਜ਼ਾਰ ਨੂੰ ਮਿਲਿਆ ਹੈ। ਬੰਬਈ ਸ਼ੇਅਰ ਬਾਜ਼ਾਰ ਦਾ 30 ਕੰਪਨੀਆਂ ਦੇ ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 156.67 ਅੰਕ ਯਾਨੀ 0.44  ਫ਼ੀ ਸਦੀ ਸੁਧਰ ਕੇ 35,081.54 ਅੰਕ 'ਤੇ ਪਹੁੰਚ ਗਿਆ। ਪਿਛਲੇ ਦੋ ਸਤਰ ਦੇ ਕਾਰੋਬਾਰ ਵਿਚ ਇਸ 'ਚ 579.96 ਅੰਕ ਦੀ ਤੇਜ਼ੀ ਦੇਖੀ ਗਈ ਸੀ। ਇਸ ਪ੍ਰਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 53.70 ਅੰਕ ਯਾਨੀ 0.50 ਫ਼ੀ ਸਦੀ ਵਧ ਕੇ 10,658.85 ਅੰਕ 'ਤੇ ਖੁੱਲ੍ਹਾ ਹੈ।