SBI : 1 ਮਈ ਤੋਂ ਸ਼ੁਰੂ ਕਰੇਗਾ ਨਵੀਂ ਸਰਵਿਸ, ਗਾਹਕਾਂ ਨੂੰ ਹੋਵੇਗਾ ਫਾਇਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ(SBI) ਨੇ ਸੇਵਿੰਗ ਅਕਾਊਂਟ ਅਤੇ ਹੋਮ-ਆਟੋ ਲੋਨ ‘ਤੇ ਲੱਗਣ ਵਾਲੇ ਵਿਆਜ ਦੇ ਤਰੀਕੇ ਨੂੰ ਬਦਲ ਦਿੱਤਾ ਹੈ।

State Bank of India

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ(SBI) ਨੇ ਸੇਵਿੰਗ ਅਕਾਊਂਟ ਅਤੇ ਹੋਮ-ਆਟੋ ਲੋਨ ‘ਤੇ ਲੱਗਣ ਵਾਲੇ ਵਿਆਜ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਐਸਬੀਆਈ ਜਮਾਂ ਬੱਚਤ ਖਾਤਿਆਂ ਦੀਆਂ ਦਰਾਂ ਅਤੇ ਲੋਨ ‘ਤੇ ਲੱਗਣ ਵਾਲੀ ਵਿਆਜ ਦਰਾਂ ਨੂੰ ਭਾਰਤੀ ਰਿਜ਼ਰਵ ਬੈਂਕ(RBI) ਦੇ ਰੈਪੋ ਰੇਟ ਨਾਲ ਲਿੰਕਡ ਕਰੇਗਾ।

ਯਾਨੀ ਆਰਬੀਆਈ ਦੇ ਰੇਪੋ ਰੇਟ ਘਟਾਉਣ ਤੋਂ ਤੁਰੰਤ ਬਾਅਦ ਐਸਬੀਆਈ ਆਪਣੀਆਂ ਵਿਆਜ ਦਰਾਂ ਨੂੰ ਘੱਟ ਕਰ ਦੇਵੇਗਾ। ਐਸਬੀਆਈ ਅਜਿਹਾ ਕਰਨ ਵਾਲਾ ਪਹਿਲਾ ਬੈਂਕ ਹੈ ਜਿਸ ਨੇ ਆਪਣੀਆਂ ਜਮਾਂ ਦਰਾਂ ਅਤੇ ਘੱਟ ਸਮੇਂ ਦੇ ਲੋਨ ‘ਤੇ ਵਿਆਜ ਦਰਾਂ ਨੂੰ ਆਰਬੀਆਈ ਦੇ ਰੇਪੋ ਰੇਟ ਨਾਲ ਜੋੜਨ ਦਾ ਐਲਾਨ ਕੀਤਾ ਹੈ।

ਬੈਂਕ ਦੇ ਮੁਤਾਬਿਕ ਇਹ ਦਰਾਂ 1 ਮਈ ਤੋਂ ਪ੍ਰਭਾਵੀ ਹੋਣਗੀਆਂ। ਹਾਲਾਂਕਿ, ਡਿਪਾਜ਼ਿਟ ‘ਤੇ ਵਿਆਜ ਦਰਾਂ ਦਾ ਫਾਇਦਾ ਉਹਨਾਂ ਨੂੰ ਹੀ ਮਿਲੇਗਾ। ਜਿਸਦਾ ਬੈਲੇਂਸ ਇਕ ਲੱਖ ਰੁਪਏ ਤੋਂ ਵੱਧ ਹੈ।