ਪੈਟਰੋਲ-ਡੀਜ਼ਲ ਦੀ ਖਪਤ ਵਿਚ 10 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਲੌਕਡਾਊਨ ਕਾਰਨ ਮਾਰਚ ਤੋਂ ਹੀ ਭਾਰਤ ਵਿਚ ਈਂਧਣ ਦੀ ਖਪਤ 18 ਫੀਸਦੀ ਘੱਟ ਹੋ ਗਈ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਲੌਕਡਾਊਨ ਕਾਰਨ ਮਾਰਚ ਤੋਂ ਹੀ ਭਾਰਤ ਵਿਚ ਈਂਧਣ ਦੀ ਖਪਤ 18 ਫੀਸਦੀ ਘੱਟ ਹੋ ਗਈ ਹੈ। ਇਹ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਵਿਚ ਸਭ ਤੋਂ ਵੱਡੀ ਗਿਰਾਵਟ ਹੈ। ਲੌਕਡਾਊਨ ਕਾਰਨ ਆਰਥਕ ਗਤੀਵਿਧਿਆਂ ਅਤੇ ਆਵਾਜਾਈ ਠੱਪ ਹੈ। ਵੀਰਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਅਨੁਸਾਰ, ਭਾਰਤ ਦੇ ਪੈਟਰੋਲੀਅਮ ਉਤਪਾਦ ਦੀ ਖਪਤ ਮਾਰਚ ਵਿਚ 17.79 ਪ੍ਰਤੀਸ਼ਤ ਘੱਟ ਕੇ 16.08 ਮਿਲੀਅਨ ਟਨ ਰਹਿ ਗਈ।

ਕਿਉਂਕਿ ਇਸ ਦੌਰਾਨ ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਟਰਬਾਈਨ ਈਂਧਣ ਦੀ ਮੰਗ ਵਿਚ ਗਿਰਾਵਟ ਆਈ ਹੈ। ਦੱਸ ਦਈਏ ਕਿ ਦੇਸ਼ ਵਿਚ ਸਭ ਤੋਂ ਜ਼ਿਆਦਾ ਖਪਤ ਵਾਲੇ ਡੀਜ਼ਲ ਵਿਚ 24.23 ਫੀਸਦੀ ਦੀ ਮੰਗ ਦੇ ਨਾਲ 5.5 ਮਿਲੀਅਨ ਟਨ ਦੀ ਕਮੀ ਦੇਖੀ ਗਈ। ਦੇਸ਼ ਵਿਚ ਡੀਜ਼ਲ ਦੀ ਖਪਤ ਵਿਚ ਇਹ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ  ਹੈ ਕਿਉਂਕਿ ਜ਼ਿਆਦਾਤਰ ਟਰੱਕ ਹੁਣ ਨਹੀਂ ਚੱਲ ਰਹੇ ਅਤੇ ਟਰੇਨਾਂ ਵੀ ਬੰਦ ਹਨ।

ਕੋਰੋਨਾ ਕਾਰਨ ਲਾਗੂ ਹੋਏ ਲੌਕਡਾਊਨ ਕਾਰਨ ਪੈਟਰੋਲ ਦੀ ਵਿਕਰੀ 16.37 ਫੀਸਦੀ ਘਟ ਕੇ 2.15 ਮਿਲੀਅਨ ਟਨ ਰਹਿ ਗਈ ਹੈ। ਇਸ ਦੌਰਾਨ ਸਿਰਫ ਰਸੋਈ ਗੈਸ ਦੀ ਮੰਗ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। ਬੀਪੀਸੀਐਲ ਅਤੇ ਐਚਪੀਸੀਐਲ ਨੇ ਕਿਹਾ ਹੈ ਕਿ ਲੌਕਡਾਊਨ ਦੌਰਾਨ ਡੀਜ਼ਲ ਅਤੇ ਪੈਟਰੋਲ ਦੀ ਵਿਕਰੀ ਵਿਚ 55 ਫੀਸਦੀ ਤੋਂ ਜ਼ਿਆਦਾ ਗਿਰਾਵਟ ਆਈ ਹੈ।ਐਚਪੀਸੀਐਲ ਦੇ ਚੇਅਰਮੈਨ ਮੁਕੇਸ਼ ਕੁਮਾਰ ਸੁਰਾਨਾ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਰਿਫਾਈਨਰੀ ਦਾ ਉਤਪਾਦਨ ਘਟ ਕੇ 70 ਪ੍ਰਤੀਸ਼ਤ ਹੋ ਗਿਆ ਹੈ।