ਕੋਰੋਨਾ ਸੰਕਟ ਨਾਲ ਦੁਨੀਆ ਦੀ ਅਰਥ ਵਿਵਸਥਾ ਨੂੰ ਹੋਵੇਗਾ 5 ਟ੍ਰਿਲੀਅਨ ਡਾਲਰ ਦਾ ਨੁਕਸਾਨ!

ਏਜੰਸੀ

ਖ਼ਬਰਾਂ, ਵਪਾਰ

2022 ਤੱਕ ਪਟੜੀ ‘ਤੇ ਵਾਪਸ ਆਉਣਗੇ ਹਾਲਾਤ

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਗਲੋਬਲ ਅਰਥ ਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਗਲੋਬਲ ਅਰਥ ਵਿਵਸਥਾ ਵਿਚੋਂ ਜਪਾਨ ਦੇ ਬਾਹਰ ਜਾਣ ਵਾਂਗ ਹੋਵੇਗਾ। ਵਾਲ ਸਟ੍ਰੀਟ ਬੈਂਕਸ ਦੀ ਰਿਪੋਰਟ ਮੁਤਾਬਕ ਅਗਲੇ ਦੋ ਸਾਲਾਂ ਵਿਚ ਦੁਨੀਆ ਭਰ ਦੀ ਅਰਥ ਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦਾ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ।

ਹਾਲਾਂਕਿ ਅਨੁਮਾਨ ਹੈ ਕਿ ਅਰਥ ਵਿਵਸਥਾ ਵਿਚ ਲੌਕਡਾਊਨ ਦੀ ਇਹ ਸਥਿਤੀ ਅਗਲੇ ਕੁਝ ਦਿਨਾਂ ਵਿਚ ਖਤਮ ਹੋ ਸਕਦੀ ਹੈ। ਪਰ ਅਰਥ ਵਿਵਸਥਾ ਨੂੰ ਸੰਭਾਲਣ ਵਿਚ ਕਾਫ਼ੀ ਸਮਾਂ ਲੱਗੇਗਾ। ਰਿਪੋਰਟ ਮੁਤਾਬਕ ਕੋਰੋਨਾ ਦੇ ਸੰਕਟ ਤੋਂ ਪਹਿਲਾਂ ਦੁਨੀਆ ਭਰ ਦੀ ਅਰਥਵਿਵਸਥਾ ਦੀ ਜੋ ਜੀਡੀਪੀ ਦੀ ਰਫ਼ਤਾਰ ਸੀ, ਉਸ ਨੂੰ ਵਾਪਸ ਪਾਉਣ ਵਿਚ 2022 ਤੱਕ ਦਾ ਸਮਾਂ ਲੱਗ ਸਕਦਾ ਹੈ।

ਆਰਥਕ ਜਾਣਕਾਰਾਂ ਮੁਤਾਬਕ ਇਕ ਦਹਾਕੇ ਪਹਿਲਾਂ ਵੀ ਆਰਥਕ ਸੰਕਟ ਆਇਆ ਸੀ ਪਰ ਉਸ ਸਮੇਂ ਸੰਭਾਲਣ ‘ਚ ਜ਼ਿਆਦਾ ਸਮਾਂ ਨਹੀਂ ਲੱਗਿਆ ਸੀ। ਇਸ ਵਾਰ ਸਥਿਤੀ ਕਾਫ਼ੀ ਖ਼ਰਾਬ ਹੈ। ਅਜਿਹੀ ਸਥਿਤੀ ਵਿਚ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਦੇ ਪਾਲਿਸੀ ਮੇਕਰਸ ਨੂੰ ਸੰਕਟ ਵਿਚੋਂ ਨਿਕਲਣ ਲਈ ਪਲਾਨ ਤਿਆਰ ਕਰਨ ਲਈ ਕਾਫ਼ੀ ਮਿਹਨਤ ਕਰਨੀ ਪੈ ਸਕਦੀ ਹੈ।

 

ਜੇਪੀ ਮਾਰਗਨ ਚੇਂਜ ਐਂਡ ਕੰਪਨੀ ਦੇ ਅਰਥਸ਼ਾਸਤਰੀਆਂ ਮੁਤਾਬਕ ਦੁਨੀਆ ਦੀ ਅਰਥ ਵਿਵਸਥਾ ਨੂੰ ਕੋਰੋਨਾ ਸੰਕਟ ਦੇ ਚਲਦੇ 5.5 ਟ੍ਰਿਲੀਅਨ ਡਾਲਰ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਇਹ ਰਕਮ ਦੁਨੀਆ ਦੀ ਜੀਡੀਪੀ ਦੇ 8 ਫੀਸਦੀ ਹਿੱਸੇ ਦੇ ਬਰਾਬਰ ਹੈ।

 

ਮਾਰਗਨ ਸਟੈਨਲੀ ਮੁਤਾਬਕ 2021  ਤੀਜੀ ਤਿਮਾਹੀ ਤੱਕ ਵਿਕਸਿਤ ਦੇਸ਼ ਉਸ ਸਥਿਤੀ ਵਿਚ ਪਹੁੰਚ ਜਾਣਗੇ, ਜੋ ਕੋਰੋਨਾ ਵਾਇਰਸ ਦੇ ਹਮਲੇ ਤੋਂ ਪਹਿਲਾਂ ਸੀ। ਇਸੇ ਤਰ੍ਹਾਂ ਡੋਐਚ ਬੈਂਕ ਦਾ ਅਨੁਮਾਨ ਹੈ ਕਿ ਕੋਰੋਨਾ ਦੇ ਸੰਕਟ ਤੋਂ ਪਹਿਲਾਂ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਦੀ ਅਰਥਵਿਵਸਥਾ ਦਾ ਜੋ ਅਨੁਮਾਨ ਸੀ, ਉਸ ਵਿਚ 1 ਟ੍ਰਿਲੀਅਨ ਡਾਲਰ ਦੀ ਭਾਰੀ ਕਮੀ ਆ ਜਾਵੇਗੀ।