ਸ਼ੁਰੂਆਤੀ ਕਾਰੋਬਾਰ ਵਿਚ 250 ਅੰਕ ਹੇਠਾਂ ਡਿੱਗਿਆ ਸੈਂਸੇਕਸ

ਏਜੰਸੀ

ਖ਼ਬਰਾਂ, ਵਪਾਰ

ਨਿਫ਼ਟੀ ਵਿਚ ਵੀ ਗਿਰਾਵਟ

Stock market opening sensex and nifty falls 250 points in opening trade

ਨਵੀਂ ਦਿੱਲੀ: ਘਰੇਲੂ ਸ਼ੇਅਰ ਬਾਜ਼ਾਰ ਵਿਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦਾ ਦੌਰ ਜਾਰੀ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਬੀਐਸਈ ਦਾ ਪ੍ਰਮੁੱਖ ਸੰਵੇਦੀ ਸੂਚਕਾਂਕ ਸੈਂਸੇਕਸ 250 ਅੰਕ ਤੋਂ ਜ਼ਿਆਦਾ ਘਟਿਆ ਹੈ ਅਤੇ ਨਿਫ਼ਟੀ ਵੀ 80 ਅੰਕਾਂ ਤੋਂ ਜ਼ਿਆਦਾ ਡਿੱਗ ਕੇ 11500 ਦੇ ਮਨੋਵਿਗਿਆਨਿਕ ਪੱਧਰ ਤੋਂ ਹੇਠਾਂ ਡਿੱਗ ਗਿਆ ਹੈ। ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਸੈਂਸੇਕਸ ਸਵੇਰੇ 9.31 ਵਜੇ ਪਿਛਲੇ ਪੱਧਰ ਤੋਂ 141.41 ਅੰਕਾਂ ਯਾਨੀ 0.37 ਫ਼ੀਸਦੀ ਘਟ ਕੇ 38579.16 ਤੇ ਕਾਰੋਬਾਰ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਸੈਂਸੇਕਸ 250 ਅੰਕਾਂ ਤੋਂ ਜ਼ਿਆਦਾ ਘਟ ਕੇ 38,466.74 'ਤੇ ਆ ਗਿਆ। ਹਾਲਾਂਕਿ ਪੱਧਰ ਦੀ ਸ਼ੁਰੂਆਤ ਵਿਚ ਸੈਂਸੇਕਸ ਪਿਛਲੇ ਪੱਧਰ ਦੇ ਮੁਕਾਬਲੇ ਮਜਬੂਤੀ ਨਾਲ 38,754.47 'ਤੇ ਖੁਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਨਿਫ਼ਟੀ ਵੀ 45.45 ਅੰਕਾਂ ਯਾਨੀ 0.39 ਫ਼ੀਸਦੀ ਦੀ ਭਾਰੀ ਗਿਰਾਵਟ ਨਾਲ 11,513.15 ਤੇ ਕਾਰੋਬਾਰ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਨਿਫ਼ਟੀ ਪਿਛਲੇ ਸੈਸ਼ਨ ਦੀ ਕਲੋਜਿੰਗ ਤੋਂ ਹੇਠਾਂ 11531.60 ਤੇ ਖੁਲ੍ਹਿਆ ਅਤੇ 11,533.90 ਤਕ ਉੱਠਿਆ ਪਰ ਜਲਦ ਹੀ ਬਾਜ਼ਾਰ ਵਿਚ ਬਿਕਵਾਲੀ ਆਉਣ ਨਾਲ ਇਹ 80 ਅੰਕਾਂ ਤੋਂ ਜ਼ਿਆਦਾ ਡਿੱਗ ਕੇ 11,477.65 ਤੇ ਆ ਗਿਆ। ਬਾਜ਼ਾਰ ਦੇ ਜਾਣਕਾਰਾਂ ਨੇ ਦਸਿਆ ਕਿ ਵਿਦੇਸ਼ੀ ਬਾਜ਼ਾਰ ਤੋਂ ਮਿਲੇ ਕਮਜ਼ੋਰ ਸੰਕੇਤਾਂ ਅਤੇ ਪਿਛਲੇ ਹਫ਼ਤੇ ਦੇਸ਼ ਵਿਚ ਪੇਸ਼ ਹੋਏ ਬਜਟ 2019-20 ਵਿਚ ਸ਼ੇਅਰਾਂ ਨੂੰ ਬਾਏਬੈਕ 'ਤੇ ਕਰ ਲਗਾਉਣ ਅਤੇ ਦੌਲਤਮੰਦ ਕਰੋੜਪਤੀਆਂ ਤੇ ਸਰਚਾਰਜ ਲਗਾਉਣ ਨਾਲ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਦਾ ਮਨੋਬਲ ਟੁੱਟਣ ਨਾਲ ਘਰੇਲੂ ਸ਼ੇਅਰ ਬਾਜ਼ਾਰ ਵਿਚ ਕਮਜ਼ੋਰੀ ਦੇਖੀ ਜਾ ਰਹੀ ਹੈ।

ਸ਼ੇਅਰ ਬਾਜ਼ਾਰ ਵਿਚ ਐਫਪੀਆਈ ਦੀ ਬਾਹਰਲੀ ਵਧਾਉਣ ਨਾਲ ਘਰੇਲੂ ਮੁਦਰਾ ਰੁਪਿਆ ਵੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਹੈ।