ਸੈਂਸੈਕਸ ਦਾ ਨਵਾਂ ਰਿਕਾਰਡ, ਪਹਿਲੀ ਵਾਰ 38,000 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਖੁੱਲ੍ਹਿਆ। ਸੈਂਸੈਕਸ ਵਿਚ 90.44 ਅੰਕ ਜਦਕਿ ਨਿਫ਼ਟੀ ਵਿਚ 33.7 ਅੰਕਾਂ ਦੀ ਤੇਜੀ ਨਾਲ ਹੌਲੀ ਹੌਲੀ 37,756.60 ਅਤੇ...

Sensex hits 38,000 for first time

ਨਵੀਂ ਦਿੱਲੀ : ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਖੁੱਲ੍ਹਿਆ। ਸੈਂਸੈਕਸ ਵਿਚ 90.44 ਅੰਕ ਜਦਕਿ ਨਿਫ਼ਟੀ ਵਿਚ 33.7 ਅੰਕਾਂ ਦੀ ਤੇਜੀ ਨਾਲ ਹੌਲੀ ਹੌਲੀ 37,756.60 ਅਤੇ 11,423.15 ਅੰਕਾਂ ਨਾਲ ਕੰਮ-ਕਾਜ ਦੀ ਸ਼ੁਰੂਆਤ ਹੋਈ। 9:24 ਵਜੇ ਬਾਂਬੇ ਸਟਾਕ ਐਕਸਚੇਂਜ (ਬੀਐਸਈ) ਦੇ 31 ਸ਼ੇਅਰਾਂ ਦੇ ਸੂਚਕ ਅੰਕ ਸੈਂਸੈਕਸ ਉਤੇ 23 ਸ਼ੇਅਰਾਂ ਵਿਚ ਖਰੀਦਾਰੀ ਦਾ ਮਾਹੌਲ ਦਿਖਿਆ ਜਦੋਂ ਕਿ 8 ਸ਼ੇਅਰਾਂ ਵਿਚ ਬਿਕਵਾਲੀ ਦਾ ਆਲਮ ਸੀ। ਉਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ 50 ਸ਼ੇਅਰਾਂ ਦੇ ਸੂਚਕ ਅੰਕ ਨਿਫ਼ਟੀ ਵਿਚ 22 ਸ਼ੇਅਰਾਂ ਦੀਆਂ ਕੀਮਤਾਂ ਚੜ੍ਹ ਗਈਆਂ ਜਦਕਿ 28 ਸ਼ੇਅਰਾਂ ਦੇ ਮੁੱਲ ਘੱਟ ਰਹੇ ਸਨ।  

ਇਸ ਦੌਰਾਨ ਬੀਐਸਈ 'ਤੇ ਚੜ੍ਹਣ ਵਾਲੇ ਸ਼ੇਅਰਾਂ ਵਿਚ ਵਕਰਾਂਗੀ (9.30 ਫ਼ੀ ਸਦੀ), ਇਨੋਕਸ ਲੀਜਰ (6.87ਫ਼ੀ ਸਦੀ), ਇਨੋਕਸ ਵਿੰਡ (6.27 ਫ਼ੀ ਸਦੀ), ਟਾਟਾ ਸਟੀਲ (5.87 ਫ਼ੀ ਸਦੀ) ਜਦੋਂ ਕਿ ਕਵਾਲਿਟੀ (4.97 ਫ਼ੀ ਸਦੀ) ਸ਼ਾਮਿਲ ਰਹੇ। ਉੱਧਰ, ਨਿਫ਼ਟੀ 50 ਵਿਚ ਹਿੰਡਾਲਕੋ ਦੇ ਸ਼ੇਅਰ 2.12 ਫ਼ੀ ਸਦੀ, ਜੀਲ ਦੇ 1.56 ਫ਼ੀ ਸਦੀ, ਕੋਲ ਇੰਡੀਆ ਦੇ 1 ਫ਼ੀ ਸਦੀ, ਟਾਟਾ ਸਟੀਲ ਦੇ 0.99 ਫ਼ੀ ਸਦੀ ਜਦਕਿ ਗੇਲ ਦੇ ਸ਼ੇਅਰ 0.97 ਫ਼ੀ ਸਦੀ ਮਜਬੂਤ ਹੋ ਗਏ।

ਉਥੇ ਹੀ, ਬੀਐਸਈ 'ਤੇ ਡਿੱਗਣ ਵਾਲੇ ਸ਼ੇਅਰਾਂ ਵਿਚ ਅਡਾਨੀ ਐਂਟਰਪ੍ਰਾਇਜਿਜ਼ 5 ਫ਼ੀ ਸਦੀ, ਟਰਾਇਡੇਂਟ 4.85 ਫ਼ੀ ਸਦੀ, ਇਡਲਵਾਇਸ 4.39 ਫ਼ੀ ਸਦੀ, ਟੀਵੀਐਸ ਮੋਟਰ 3.26 ਫ਼ੀ ਸਦੀ ਜਦਕਿ ਅਵੰਤੀ ਫੀਡਸ 3.17 ਫ਼ੀ ਸਦੀ ਟੁੱਟ ਗਏ। ਇਸ ਦੌਰਾਨ ਨਿਫ਼ਟੀ 'ਤੇ ਐਚਸੀਐਲ ਟੈਕ ਦੇ ਸ਼ੇਅਰਾਂ ਦੇ ਕੀਮਤ 0.95 ਫ਼ੀ ਸਦੀ,  ਇੰਫੋਸਿਸ ਦੇ 0.91 ਫ਼ੀ ਸਦੀ, ਐਚਡੀਐਫ਼ਸੀ ਦੇ 0.85 ਫ਼ੀ ਸਦੀ, ਗਰਾਸਿਮ ਦੇ 0.76 ਫ਼ੀ ਸਦੀ ਜਦਕਿ ਬੀਪੀਸੀਐਲ ਦੇ ਸ਼ੇਅਰਾਂ ਦੀ ਕੀਮਤ 0.75 ਫ਼ੀ ਸਦੀ ਘੱਟ ਗਈ।  

9:33 ਵਜੇ ਸੈਂਸੈਕਸ 9.67 ਅੰਕ ਯਾਨੀ 0.03 ਫ਼ੀ ਸਦੀ ਦੀ ਤੇਜੀ ਨਾਲ 37,675.47 ਜਦਕਿ ਨਿਫ਼ਟੀ 2.80 ਅੰਕ ਯਾਨੀ 0.02 ਫ਼ੀ ਸਦੀ ਚੜ੍ਹ ਕੇ 11,392.25 'ਤੇ ਕੰਮ-ਕਾਜ ਕਰ ਰਿਹਾ ਸੀ। ਇਸ ਦੌਰਾਨ ਨਿਫ਼ਟੀ ਬੈਂਕ, ਨਿਫ਼ਟੀ ਐਫ਼ਐਮਸੀਜੀ, ਨਿਫ਼ਟੀ ਮੀਡੀਆ,  ਨਿਫ਼ਟੀ ਮੈਟਲ ਅਤੇ ਨਿਫ਼ਟੀ ਪ੍ਰਾਈਵੇਟ ਬੈਂਕ ਜਿਵੇਂ ਸੂਚਕ ਅੰਕ ਵਿਚ ਤੇਜੀ ਦੇਖੀ ਗਈ ਜਦੋਂ ਕਿ ਨਿਫ਼ਟੀ ਆਟੋ, ਨਿਫ਼ਟੀ ਫਾਇਨੈਂਸ ਸਰਵਿਸਿਜ, ਨਿਫ਼ਟੀ ਆਈਟੀ, ਨਿਫ਼ਟੀ ਫਾਰਮਾ, ਨਿਫ਼ਟੀ ਪੀਐਸਯੂ ਬੈਂਕ ਅਤੇ ਨਿਫ਼ਟੀ ਰੀਐਲਿਟੀ ਲਾਲ ਨਿਸ਼ਾਨ ਵਿਚ ਦੇਖੇ।