ਭਾਰਤ ਨਾਲ ਵਪਾਰਕ ਦੁਸ਼ਮਣੀ ਪਾਕਿ ਨੂੰ ਪਈ ਭਾਰੀ, ਡੁੱਬੇ 1 ਲੱਖ ਕਰੋੜ ਰੁਪਏ
ਭਾਰਤ ਨਾਲ ਵਪਾਰਕ ‘ਦੁਸ਼ਮਣੀ’ ਪਾਕਿਸਤਾਨ ਨੂੰ ਕਿੰਨੀ ਮਹਿੰਗੀ ਪਵੇਗੀ, ਇਸ ਦਾ ਅੰਦਾਜ਼ਾ ਸ਼ਾਇਦ ਪਾਕਿਸਤਾਨ ਨੂੰ ਨਹੀਂ ਸੀ।
ਨਵੀਂ ਦਿੱਲੀ: ਭਾਰਤ ਨਾਲ ਵਪਾਰਕ ‘ਦੁਸ਼ਮਣੀ’ ਪਾਕਿਸਤਾਨ ਨੂੰ ਕਿੰਨੀ ਮਹਿੰਗੀ ਪਵੇਗੀ, ਇਸ ਦਾ ਅੰਦਾਜ਼ਾ ਸ਼ਾਇਦ ਪਾਕਿਸਤਾਨ ਨੂੰ ਨਹੀਂ ਸੀ। ਇਹੀ ਕਾਰਨ ਹੈ ਕਿ ਧਾਰਾ 370 ਦੇ ਵਿਰੋਧ ਵਿਚ ਉਸ ਨੇ ਭਾਰਤ ਨਾਲ ਵਪਾਰਕ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ। ਇਸ ਦਾ ਅਸਰ ਸ਼ੇਅਰ ਬਜ਼ਾਰ ‘ਤੇ ਸਾਫ਼ ਦੇਖਿਆ ਜਾ ਸਕਦਾ ਹੈ। ਭਾਰਤ-ਪਾਕਿਸਤਾਨ ਦੇ ਨਾਲ ਰਿਸ਼ਤਿਆਂ ਵਿਚ ਤਣਾਅ ਵਧਣ ਦੇ ਚੱਲਦਿਆਂ ਪਿਛਲੇ ਵਪਾਰਕ ਪੱਧਰ ਵਿਚ ਪਾਕਿਸਤਾਨੀ ਸਟਾਕ ਐਕਸਚੇਂਜ ਦਾ ਮੁਖੀ ਬੈੱਚਮਾਰਕ ਇੰਡੈਕਸ KSE-100 ਡਿੱਗ ਕੇ 4 ਸਾਲ ਦੇ ਹੇਠਲੇ ਪੱਧਰ ‘ਤੇ ਆ ਗਿਆ ਹੈ।
ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਰਾਜ ਵਿਚ ਨਿਵੇਸ਼ਕਾਂ ਦੇ 1 ਲੱਖ ਕਰੋੜ ਪਾਕਿਸਤਾਨੀ ਰੁਪਏ ਸ਼ੇਅਰ ਬਜ਼ਾਰ ਵਿਚ ਡੁੱਬ ਚੁੱਕੇ ਹਨ। ਪਾਕਿਸਤਾਨ ਦੇ ਅਖ਼ਬਾਰ ਮੁਤਾਬਕ ਮਾਰਚ 2015 ਵਿਚ KSE-100 ਅਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ ਸੀ। ਪਾਕਿਸਤਾਨ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਵਧ ਰਹੀ ਮਹਿੰਗਾਈ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।