ਪਾਕਿਸਤਾਨ ਵੱਲੋਂ ਧਾਰਾ 370 ‘ਤੇ ਲਿਖੇ ਲੈਟਰ ਉਤੇ ਟਿਪਣੀ ਕਰਨ ਨੂੰ ਸੰਯੁਕਤ ਰਾਸ਼ਟਰ ਨੇ ਠੁਕਰਾਇਆ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿ ਹੁਣ ਗਿਆ ਚੀਨ ਦੀ ਸ਼ਰਨ ਵਿਚ...

United Nations Security Council President Joanna Ronecka

ਨਿਊਯਾਰਕ: ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੁਖਲਾ ਗਿਆ ਹੈ। ਪਾਕਿਸਤਾਨ ਨੇ ਵਾਹਗਾ ਸਰਹੱਦ 'ਤੇ ਸਮਝੌਤਾ ਟਰੇਨ ਰੋਕਣ ਦੇ ਨਾਲ-ਨਾਲ ਭਾਰਤੀ ਫਿਲਮਾਂ 'ਤੇ ਵੀ ਬੈਨ ਲਗਾ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨ ਜੋਆ ਰੋਨੇਕਾ ਨੇ ਵੀਰਵਾਰ ਨੂੰ ਭਾਰਤ ਵੱਲੋਂ ਧਾਰਾ 370 ਹਟਾਏ ਜਾਣ ਦੇ ਸਬੰਧ 'ਚ ਪਾਕਿਸਤਾਨ ਦੇ ਉਸ ਲੈਟਰ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਧਮਕੀ ਭਰੇ ਲਹਿਜ਼ੇ 'ਚ ਕਹਿ ਚੁੱਕੇ ਹਨ ਕਿ ਉਹ ਧਾਰਾ 370 ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ 'ਚ ਲੈ ਕੇ ਜਾਣਗੇ।

 



 

 

ਹਾਲਾਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨ ਦੇ ਪਾਕਿਸਤਾਨ ਦੇ ਲੈਟਰ 'ਤੇ ਕੋਈ ਟਿੱਪਣੀ ਨਾ ਕਰਨ ਦੇ ਜਵਾਬ ਨੇ ਕਾਫ਼ੀ ਕੁਝ ਸਾਫ਼ ਕਰ ਦਿੱਤਾ ਹੈ।ਪਾਕਿਸਤਾਨ ਹੁਣ ਚੀਨ ਦੀ ਸ਼ਰਨ 'ਚ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਚੀਨ ਦੇ ਦੌਰੇ 'ਤੇ ਹਨ। ਉੱਥੇ ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ।

ਸ਼ਾਹ ਮਹਿਮੂਦ ਕੁਰੈਸ਼ੀ ਉੱਥੇ ਜੰਮੂ-ਕਸ਼ਮੀਰ ਦਾ ਹੀ ਮੁੱਦਾ ਪ੍ਰਮੁੱਖਤਾ ਨਾਲ ਚੁੱਕਣਗੇ, ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ। ਦਰਅਸਲ ਨਿਊਯਾਰਕ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨ ਤੋਂ ਪਾਕਿਸਤਾਨ ਵੱਲੋਂ ਧਾਰਾ 370 ਦੇ ਸੈਕਸ਼ਨਾਂ ਨੂੰ ਖ਼ਤਮ ਕਰਨ ਦੇ ਸਬੰਧ 'ਚ ਲਿਖੇ ਗਏ ਲੈਟਰ 'ਤੇ ਪ੍ਰਤੀਕਿਰਿਆ ਮੰਗੀ ਗਈ। ਉਨ੍ਹਾਂ ਇਸ ਸਵਾਲ ਨੂੰ ਗੰਭੀਰਤਾ ਨਾਲ ਪੂਰਾ ਸੁਣਿਆ ਤੇ ਇਸ ਤੋਂ ਬਾਅਦ ਕਿਹਾ- ਕੋਈ ਟਿੱਪਣੀ ਨਹੀਂ ਹੈ।