ਧਾਰਾ 370: ਬੌਖਲਾਏ ਪਾਕਿਸਤਾਨ ਨੇ ਹੁਣ ਥਾਰ ਐਕਸਪ੍ਰੈਸ ਵੀ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਧਾਰਾ 370 ਹਟਾਉਣ ਤੋਂ ਬਾਅਦ...

Thar Express

ਨਵੀਂ ਦਿੱਲੀ: ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਧਾਰਾ 370 ਹਟਾਉਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਤੋਂ ਬਾਅਦ ਹੁਣ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਦੂਜੀ ਟ੍ਰੇਨ ਸੇਵਾ ਥਾਰ ਐਕਸਪ੍ਰੈਸ ਵੀ ਰੋਕ ਦਿੱਤੀ ਹੈ। ਇਹ ਟ੍ਰੇਨ ਬਾਡਮੇਰ ਦੇ ਮੁਨਾਬਾਓ ਤੋਂ ਪਾਕਿਸਤਾਨ ਦੇ ਸਿੰਧ ਸੂਬੇ ਸਥਿਤ ਖੋਖਰਾਪਾਰ ਵਿਚਾਲੇ ਚੱਲਦੀ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਪਾਕਿਸਤਾਨ ਨੇ ਸਮਝੌਤਾ ਟ੍ਰੇਨ ਸੇਵਾ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਫੈਸਲਾ ਲਿਆ ਸੀ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਹ ਐਲਾਨ ਕੀਤਾ। ਥਾਰ ਐਕਸਪ੍ਰੈਸ ਹਫਤੇ ਵਿਚ ਇਕ ਵਾਰ ਚੱਲਣ ਵਾਲੀ ਟ੍ਰੇਨ ਹੈ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖੁੱਸਣ ਤੋਂ ਬਾਅਦ ਨਵੀਂ ਦਿੱਲੀ ਦੇ ਫੈਸਲੇ ਦੀ ਇਸਲਾਮਾਬਾਦ ਵਲੋਂ ਭਾਰਤ ਅਤੇ ਪਾਕਿਸਤਾਨ ਨੂੰ ਜੋੜਣ ਵਾਲੇ ਦੋਵੇਂ ਕੌਮਾਂਤਰੀ ਲਿੰਕ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਵਲੋਂ ਭਾਰਤ ਨਾਲ ਵਪਾਰ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਵਿਚ ਭਾਰਤੀ ਫਿਲਮਾਂ 'ਤੇ ਵੀ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਹੈ। ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਦੀ ਧਾਰਾ 370 ਸਬੰਧੀ ਭਾਰਤ ਦੇ ਫੈਸਲੇ ਨੂੰ ਆਈ.ਸੀ.ਜੇ. ਵਿਚ ਚੁਣੌਤੀ ਦੇਣ ਦੀ ਵੀ ਗੱਲ ਕਹੀ ਗਈ ਹੈ।