ਭਾਰਤ ‘ਚ ਕਾਰੋਬਾਰ ਸ਼ੁਰੂ ਕਰਨਾ ਹੁਣ ਹੋਵੇਗਾ ਹੋਰ ਆਸਾਨ,ਆਇਆ ਨਵਾਂ ਇਲੈਕਟ੍ਰਾਨਿਕ ਫਾਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਵਿੱਚ ਕਾਰੋਬਾਰ ਨੂੰ ਹੋਰ ਆਸਾਨ ਬਣਾਉਣ ਲਈ ਸਰਕਾਰ 15 ਫਰਵਰੀ ਤੋਂ ਇੱਕ ਨਵਾਂ...

Starting Business

ਚੰਡੀਗੜ੍ਹ: ਦੇਸ਼ ਵਿੱਚ ਕਾਰੋਬਾਰ ਨੂੰ ਹੋਰ ਆਸਾਨ ਬਣਾਉਣ ਲਈ ਸਰਕਾਰ 15 ਫਰਵਰੀ ਤੋਂ ਇੱਕ ਨਵਾਂ ਇਲੈਕਟ੍ਰਾਨਿਕ ਫ਼ਾਰਮ ਲਿਆਉਣ ਜਾ ਰਹੀ ਹੈ। ਇਸਤੋਂ ਨਵੀਂ ਕੰਪਨੀ ਸ਼ੁਰੂ ਕਰਨ ਵਾਲਿਆਂ ਨੂੰ ਸਿੱਧਾ ਫਾਇਦਾ ਹੋਵੇਗਾ। ਇਸ ਨਵੇਂ ਇਲੈਕਟ੍ਰਾਨਿਕ ਫ਼ਾਰਮ ਦੇ ਜਰੀਏ ਸਰਕਾਰ ਦੀ ਕੋਸ਼ਿਸ਼ ਕਾਰੋਬਾਰ ਸ਼ੁਰੂ ਕਰਨ ‘ਚ ਲੱਗਣ ਵਾਲੇ ਸਮੇਂ ਵਿੱਚ ਕਮੀ ਲਿਆਉਣਾ ਹੈ।

ਇਸ ਫ਼ਾਰਮ ਦੇ ਜਰੀਏ EPFO ਅਤੇ ESIC  ਦੇ ਰਜਿਸਟਰੇਸ਼ਨ ਨੰਬਰ ਵੀ ਨਾਲ ਹੀ ਨਾਲ ਦੇ ਦਿੱਤੇ ਜਾਣਗੇ। ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ  10 ਸੇਵਾਵਾਂ ਲਈ ਨਵਾਂ ਫ਼ਾਰਮ SPICe +  ਲਿਆਉਣ ਜਾ ਰਿਹਾ ਹੈ। ਇਹ ਨਵਾਂ ਫ਼ਾਰਮ SPICe ( ਸਿੰਪਲੀਫਾਇਡ ਪ੍ਰੋਫਾਰਮਾ ਫਾਰ ਇਨਕਾਰਪੋਰੇਟਿੰਗ ਕੰਪਨੀ ਇਲੇਕਟਰਾਨਿਕਲੀ) ਦਾ ਸਥਾਨ ਲਵੇਗਾ।

ਮੰਤਰਾਲਾ ਨੇ ਇੱਕ ਜਨਤਕ ਨੋਟਿਸ ਦੇ ਜਰੀਏ ਦੱਸਿਆ ਹੈ ਕਿ ਨਵੇਂ ਫ਼ਾਰਮ ਦੇ ਜਰੀਏ ਦਿੱਤੀ ਜਾਣ ਵਾਲੀ 10 ਸੇਵਾਵਾਂ ਨਾਲ ਭਾਰਤ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਕਈ ਪ੍ਰਕਿਰਿਆਵਾ,  ਸਮਾਂ ਅਤੇ ਲਾਗਤ ਵਿੱਚ ਕਮੀ ਆਵੇਗੀ।

ਕਿਰਤ ਮੰਤਰਾਲਾ, ਮਾਮਲਾ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਵੀ ਇਸ ਫ਼ਾਰਮ ਦੇ ਜਰੀਏ ਕੁਝ ਸੇਵਾਵਾਂ ਦੀ ਪੇਸ਼ਕਸ਼ ਕਰ ਰਹੇ ਹਨ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ 15 ਫਰਵਰੀ ਤੋਂ ਬਾਅਦ ਰਜਿਸਟ੍ਰੇਸ਼ਨ ਲਾਜ਼ਮੀ ਹੈ। ਨਵੀਂਆਂ ਕੰਪਨੀਆਂ ਲਈ EPFO ਅਤੇ ESIC ਰਜਿਸਟਰੇਸ਼ਨ ਲਾਜ਼ਮੀ ਬਣਾ ਦਿੱਤੇ ਗਏ ਹਨ। ਨੋਟਿਸ ਦੇ ਮੁਤਾਬਕ,  ਸਬੰਧਤ ਏਜੰਸੀਆਂ ਅਲੱਗ ਤੋਂ ਈਪੀਐਫਓ, ਈਐਸਆਈਸੀ ਰਜਿਸਟਰੇਸ਼ਨ ਨੰਬਰ ਜਾਰੀ ਨਹੀਂ ਕਰਨਗੀਆਂ।

ਇਸ ਫ਼ਾਰਮ ਦੇ ਜਰੀਏ PAN, TAN, ਪ੍ਰੋਫੈਸ਼ਨਲ ਟੈਕਸ ਰਜਿਸਟਰੇਸ਼ਨ (ਮਹਾਰਾਸ਼ਟਰ) ਅਤੇ ਕੰਪਨੀ ਲਈ ਬੈਂਕ ਖਾਤਾ ਖੋਲਿਆ ਜਾਵੇਗਾ। ਇਸ ਫ਼ਾਰਮ ਦੇ ਜਰੀਏ ਅਪਲਾਈ ਕਰਨ ‘ਤੇ Director Identification Number (DIN) ਅਤੇ GSTIN ਵੀ ਅਲਾਟ ਕੀਤਾ ਜਾਵੇਗਾ। GSTIN ਮਾਲ ਅਤੇ ਸੇਵਾ ਕਰ ਨੂੰ ਨਿਸ਼ਾਨਦੇਹ ਕਰਨ ਵਾਲੀ ਗਿਣਤੀ ਹੈ।