ਜੈਟ ਏਅਰਵੇਜ਼ ਏਐਲਐਮ ਨੂੰ ਵੇਚੇਗੀ ਨੀਦਰਲੈਂਡ ਦਾ ਕਾਰੋਬਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੀਵਾਲੀਆ ਹੋਣ ਬਾਅਦ ਚੁਕਿਆ ਕਦਮ

file photo

ਨਵੀਂ ਦਿੱਲੀ : ਦਿਵਾਲੀਆ ਹੋ ਚੁੱਕੀ ਜੈੱਟ ਏਅਰਵੇਜ਼ ਦੀ ਯੋਜਨਾ ਆਪਣੇ ਨੀਦਰਲੈਂਡ ਦੇ ਕਾਰੋਬਾਰ ਨੂੰ ਰਾਇਲ ਡਚ ਏਅਰਲਾਈਨਸ ਨੂੰ ਵੇਚਣ ਦੀ ਹੈ। ਵਰਣਨਯੋਗ ਹੈ ਕਿ ਜੈੱਟ ਏਅਰਵੇਜ਼ ਨੇ ਨਕਦੀ ਸੰਕਟ ਦੇ ਚੱਲਦੇ ਪਿਛਲੇ ਸਾਲ ਅਪ੍ਰੈਲ 'ਚ ਆਪਣਾ ਸੰਚਾਲਨ ਬੰਦ ਕਰ ਦਿਤਾ ਸੀ। ਅਜੇ ਕੰਪਨੀ ਦਿਵਾਲਾ ਪ੍ਰਕਿਰਿਆ ਦੇ ਤਹਿਤ ਹੈ।

ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ 'ਚ ਕੰਪਨੀ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਵਰਤਮਾਨ 'ਚ ਕੰਪਨੀ ਦਾ ਕੰਮਕਾਜ਼ ਸੰਭਾਲ ਰਹੇ ਕਰਜ਼ਸੋਧਨ ਹੱਲਕਰਤਾ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਨ। ਉਹ ਹਿੱਤਧਾਰਕਾਂ ਦੇ ਲਈ ਕੰਪਨੀ ਦੇ ਹੱਲ ਅਤੇ ਜ਼ਿਆਦਾ ਮੁੱਲ ਨੂੰ ਸੁਨਿਸ਼ਚਿਤ ਕਰਨ ਦੀ ਦਿਸ਼ਾ 'ਚ ਅਜਿਹਾ ਕਰ ਰਹੇ ਹਨ।

ਕੰਪਨੀ ਨੇ ਜਾਣਕਾਰੀ ਦਿਤੀ ਕਿ ਨੀਦਰਲੈਂਡ 'ਚ ਵੱਖ ਤੋਂ ਪਰਿਸਮਾਪਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਹੱਲਕਰਤਾ ਨੇ ਉਥੇ ਦੀ ਸਥਾਨਕ ਅਦਾਲਤ ਵਲੋਂ ਨਿਯੁਕਤ ਡਚ ਟਰੱਸਟੀ ਦੇ ਨਾਲ ਪ੍ਰਕਿਰਿਆ 'ਚ ਸਹਿਯੋਗ ਕਰਨ ਦੀ ਸਹਿਮਤੀ ਦਿਤੀ ਹੈ।

ਕੰਪਨੀ ਨੇ ਦਸਿਆ ਕਿ ਡਚ ਟਰੱਸਟੀ ਅਤੇ ਕੰਪਨੀ ਨੇ ਕੋਨਿੰਕਲਿਜਕੇ ਲੁਚਵਾਰਡ ਮਾਤਸ਼ਾਪਿਜ (ਕੇ.ਐਲ.ਐਮ.) ਦੇ ਨਾਲ 13 ਜਨਵਰੀ 2020 ਨੂੰ ਇਕ ਸਾਵਧਾਨੀ ਖਰੀਦ-ਫਰੋਖਤ ਸਮਝੌਤਾ ਕੀਤਾ ਹੈ। ਇਹ ਸਮਝੌਤਾ ਕੰਪਨੀ ਦੀ ਨੀਦਰਲੈਂਡ 'ਚ ਕਾਰੋਬਾਰੀ ਗਤੀਵਿਧੀਆਂ ਦੇ ਪ੍ਰਸਤਾਵਿਤ ਹੱਲ ਲਈ ਕੀਤਾ ਗਿਆ ਹੈ। ਇਸ ਨੂੰ ਕਰਜ਼ਦਾਤਾਵਾਂ ਦੀ ਕਮੇਟੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਕੇ.ਐਲ.ਐਮ. ਨੀਦਰਲੈਂਡ ਦੀ ਪ੍ਰਮੁੱਖ ਹਵਾਬਾਜ਼ੀ ਕੰਪਨੀ ਹੈ।