ਕਿਸਾਨਾਂ ਅਤੇ ਕਾਰੋਬਾਰੀਆਂ ਲਈ ਵੱਡੀ ਖ਼ਬਰ, ਆਮਦਨ ਹੋਵੇਗੀ ਦੁਗਣੀ, ਪੜ੍ਹੋ ਪੂਰੀ ਖ਼ਬਰ!
ਕਾਨੂੰਨ ਵਿਭਾਗ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਨਵੀਂ ਦਿੱਲੀ: ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਕੰਜ਼ਿਊਮਰ ਆਫੇਅਰ ਵਿਭਾਗ ਨੇ ਐਸ਼ੈਸ਼ੀਅਲ ਕਮੋਡਿਟੀ ਐਕਟ ਵਿਚ ਬਦਲਾਅ ਦਾ ਖਰੜਾ ਤਿਆਰ ਕਰ ਲਿਆ ਹੈ। ਫਿਲਹਾਲ ਇਸ ਤੇ ਕਾਨੂੰਨ ਵਿਭਾਗ ਦੀ ਰਾਇ ਮੰਗੀ ਗਈ ਹੈ। ਕਾਨੂੰਨ ਵਿਭਾਗ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਤੁਹਾਨੂੰ ਦਸ ਦਈਏ ਕਿ ਮੋਦੀ ਸਰਕਾਰ ਦੇ ਦੂਜੇ ਕਾਰਕਜਕਾਲ ਵਿਚ ਕਿਸਾਨਾਂ ਨੂੰ ਲੈ ਕੇ ਕਈ ਫ਼ੈਸਲੇ ਹੋ ਚੁੱਕੇ ਹਨ।
ਪਰ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਅਤੇ ਪੈਨਸ਼ਨ ਸਕੀਮ ਨੂੰ ਸਭ ਤੋਂ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ। ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਤਹਿਤ ਸਾਰੇ ਕਿਸਾਨਾਂ ਨੂੰ ਸਲਾਨਾ 6000 ਰੁਪਏ ਮਿਲਦੇ ਹਨ। ਐਸੋਸ਼ੀਏਸ਼ਨ ਕਮੋਡਿਟੀ ਐਕਟ ਵਿਚ ਬਦਲਾਅ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਕੰਜ਼ਿਊਮਰ ਆਫੇਅਰ ਵਿਭਾਗ ਨੇ ਬਦਲਾਵਾਂ ਦਾ ਡ੍ਰਾਫਟ ਤਿਆਰ ਕਰ ਲਿਆ ਹੈ। ਡ੍ਰਾਫਟ ਤੇ ਕਾਨੂੰਨ ਵਿਭਾਗ ਦੀ ਰਾਇ ਮੰਗੀ ਗਈ ਹੈ।
ਦਸ ਦਈਏ ਕਿ ਨੀਤੀ ਆਯੋਗ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਵਿਚ ਬਦਲਾਅ ਦੀ ਮੰਗ ਕੀਤੀ ਸੀ। ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਿਚ ਮਦਦ ਮਿਲੇਗੀ। ਹੁਣ ਵਪਾਰੀ ਐਕਟ ਦੀ ਵਜ੍ਹਾ ਨਾਲ ਜ਼ਰੂਰੀ ਵਸਤੂਆਂ ਦੀ ਖਰੀਦ ਅਤੇ ਭੰਡਾਰਣ ਨਹੀਂ ਕਰਦੇ। ਸੂਤਰਾਂ ਦਾ ਕਹਿਣਾ ਹੈ ਕਿ ਬਜਟ ਵਿਚ ਇਸ ਨੂੰ ਲੈ ਕੇ ਐਲਾਨ ਹੋ ਸਕਦਾ ਹੈ। ਐਸੈਂਸ਼ੀਅਲ ਕਮੋਡਿਟੀ ਐਕਟ ਵਿਚ ਕਾਰਵਾਈ ਹੋਣ ਤੇ ਵਪਾਰੀ ਨੂੰ ਹਿਰਾਸਤ ਵਿਚ ਨਹੀਂ ਲਿਆ ਜਾਵੇਗਾ।
ਵਪਾਰੀ ਦੀ ਕੋਈ ਵੀ ਪ੍ਰਾਪਰਟੀ ਜ਼ਬਤ ਨਹੀਂ ਹੋਵੇਗੀ। ਵਪਾਰੀ ਤੋਂ ਮੁਨਾਫ਼ੇ ਦੀ ਰਕਮ ਵਸੂਲੀ ਨਹੀਂ ਕੀਤੀ ਜਾਵੇਗੀ। ਸਾਰੇ ਅਪਰਾਧਾਂ ਅੰਦਰ ਵਪਾਰੀ ਨੂੰ ਬੇਲ ਮਿਲੇਗੀ। ਜੇਲ੍ਹ ਦੇ ਪ੍ਰਬੰਧ ਨੂੰ ਪੂਰੀ ਤਰ੍ਹਾਂ ਨਾਲ ਹਟਾਉਣ ਜਾਂ ਘਟ ਦਾ ਪ੍ਰਸਤਾਵ ਹੈ। ਵਪਾਰੀ ਨੂੰ ਅਪਣੇ ਸਟਾਕ ਦੀ ਜਾਣਕਾਰੀ ਸਰਕਾਰੀ ਪੋਰਟਲ ਤੇ ਦੇਣੀ ਪਵੇਗੀ। ਦਸ ਦਈਏ ਕਿ ਹੁਣ ਸਿਰਫ ਉਨ੍ਹਾਂ ਕਿਸਾਨਾਂ ਨੂੰ ਸਕੀਮ ਤਹਿਤ ਪੈਸੇ ਮਿਲਣਗੇ ਜਿਨ੍ਹਾਂ ਕੋਲ ਆਧਾਰ ਕਾਰਡ ਹੈ।
ਇਹ ਸਕੀਮ ਮੋਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਸੀ। ਇਸ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ (ਪੀਐਮ-ਕਿਸਾਨ) ਤਹਿਤ ਰਾਸ਼ੀ ਸਿਰਫ਼ ਉਨ੍ਹਾਂ ਯੋਗ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕੀਤੀ ਜਾਵੇਗੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਪ੍ਰਮਾਣਿਤ ਹਨ। ਉਨ੍ਹਾਂ ਇਹ ਜਾਣਕਾਰੀ ਲੋਕ ਸਭਾ ਦਿੱਤੀ।
ਜਾਣਕਾਰੀ ਮੁਤਾਬਕ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੀ ਆਧਾਰ ਪ੍ਰਮਾਣਿਕਤਾ ਅਗਲੀਆਂ ਸਾਰੀਆਂ ਕਿਸ਼ਤਾਂ ਲਈ ਜ਼ਰੂਰੀ ਹੋਵੇਗੀ। ਪੀਐਮ-ਕਿਸਾਨ ਸਕੀਮ ਤਹਿਤ ਸਰਕਾਰ ਵੱਲੋਂ 14 ਕਰੋੜ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ ਸਾਲਾਨਾ 6000 ਰੁਪਏ ਦਿੱਤੇ ਜਾ ਰਹੇ ਹਨ। ਇਹ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਟਰਾਂਸਫਰ ਹੁੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।