ਵਿੱਤ ਮੰਤਰਾਲਾ ਕਰ ਰਿਹੈ ਪੰਜ ਬੀਮਾਰੂ ਜਨਤਕ ਕੰਪਨੀਆਂ ਦੇ ਸ਼ੇਅਰ ਤਬਦੀਲੀ ਦੀ ਤਿਆਰੀ

ਏਜੰਸੀ

ਖ਼ਬਰਾਂ, ਵਪਾਰ

ਵਿੱਤ ਮੰਤਰਾਲਾ ਪੰਜ ਖਸਤਾਹਾਲ ਕੇਂਦਰੀ ਜਨਤਕ ਉਪਕਰਮਾਂ ਦੇ ਸ਼ੇਅਰ ਵਿਸ਼ੇਸ਼ ਰਾਸ਼ਟਰੀ ਨਿਵੇਸ਼ ਫ਼ੰਡ (ਐਸਐਨਆਈਐਫ਼)  ਵਿਚ ਤਬਦੀਲੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਕਦਮ ਬਾਜ਼...

Sebi

ਨਵੀਂ ਦਿੱਲੀ : ਵਿੱਤ ਮੰਤਰਾਲਾ ਪੰਜ ਖਸਤਾਹਾਲ ਕੇਂਦਰੀ ਜਨਤਕ ਉਪਕਰਮਾਂ ਦੇ ਸ਼ੇਅਰ ਵਿਸ਼ੇਸ਼ ਰਾਸ਼ਟਰੀ ਨਿਵੇਸ਼ ਫ਼ੰਡ (ਐਸਐਨਆਈਐਫ਼)  ਵਿਚ ਤਬਦੀਲੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਕਦਮ ਬਾਜ਼ਾਰ ਨਿਯਾਮਕ ਭਾਰਤੀ ਜ਼ਮਾਨਤ ਅਤੇ ਗਿਰਵੀ ਬੋਰਡ (ਸੇਬੀ) ਦੇ ਉਸ ਨਿਯਮ ਦੇ ਪਾਲਣ ਲਈ ਹੈ ਜਿਸ ਦੇ ਤਹਿਤ ਸੂਚੀਬੱਧ ਕੰਪਨੀਆਂ ਨੂੰ ਅਪਣੇ ਘੱਟ ਤੋਂ ਘੱਟ 25 ਫ਼ੀ ਸਦੀ ਹਿੱਸੇਦਾਰੀ ਜਨਤਕ ਕਰਨੀ ਹੁੰਦੀ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਐਸਐਨਆਈਐਫ਼ ਵਿਚ ਜਿਨ੍ਹਾਂ ਕੰਪਨੀਆਂ ਦੇ ਸ਼ੇਅਰ ਤਬਦੀਲ ਕੀਤੇ ਜਾ ਸਕਦੇ ਹਨ ਉਨ੍ਹਾਂ ਵਿਚ ਫਰਟਿਲਾਈਜ਼ਰਜ਼ ਐਂਡ ਕੈਮਿਕਲਜ਼, ਹਿੰਦੁਸਤਾਨ ਫ਼ੋਟੋ ਫਿਲਮਜ਼ ਮੈਨੂਫ਼ੈਕਚਰਿੰਗ ਕੰਪਨੀ, ਸਕੂਟਰਜ਼ ਇੰਡੀਆ, ਐਚਐਮਟੀ ਅਤੇ ਐਂਡਰੂ ਯੂਲੇ ਐਂਡ ਕੰਪਨੀ ਸ਼ਾਮਲ ਹਨ। ਇਹਨਾਂ ਕੰਪਨੀਆਂ ਕੋਲ ਸੇਬੀ ਦੇ ਪ੍ਰਬੰਧ ਦੀ ਪੂਰਤੀ ਲਈ 21 ਅਗਸਤ ਤਕ ਦਾ ਸਮਾਂ ਹੈ।

ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਇਹ ਜਨਤਕ ਕੰਪਨੀਆਂ ਵਿੱਤੀ ਹਿਸਾਬ ਤੋਂ ਚੰਗੀ ਹਾਲਤ ਵਿਚ ਨਹੀਂ ਹਨ, ਸੇਬੀ ਦੇ ਤਰੀਕੇ ਨਾਲ ਹਿੱਸੇਦਾਰੀ ਘੱਟ ਕੇ ਹੇਠਲੀ ਜਨਤਕ ਹਿੱਸੇਦਾਰੀ ਦਾ ਟੀਚਾ ਪਾਉਣਾ ਆਸਾਨ ਨਹੀਂ ਹੋਵੇਗਾ। ਇਸ ਲਈ ਅਸੀਂ ਇਨ੍ਹਾਂ ਦੇ ਸ਼ੇਅਰ ਐਸਐਨਆਈਐਫ਼ ਵਿਚ ਤਬਦੀਲੀ ਕਰਨ ਦੀ ਯੋਜਨਾ ਬਣਾ ਰਹੇ ਹਾਂ। ਐਂਡਰੂ ਯੂਲੇ ਐਂਡ ਕੰਪਨੀ ਵਿਚ ਸਰਕਾਰ ਦੀ ਮੌਜੂਦਾ ਹਿੱਸੇਦਾਰੀ 89.25 ਫ਼ੀ ਸਦੀ, ਫ਼ਰਟਿਲਾਈਜ਼ਰਜ਼ ਐਂਡ ਕੈਮਿਕਲਜ਼ ਅਤੇ ਹਿੰਦੁਸਤਾਨ ਫ਼ੋਟੋ ਫ਼ਿਲਮਜ਼ ਮੈਨੂਫ਼ੈਕਚਰਿੰਗ ਕੰਪਨੀ ਵਿਚ 90 - 90 ਫ਼ੀ ਸਦੀ, ਐਚਐਮਟੀ ਵਿਚ 93.69 ਫ਼ੀ ਸਦੀ ਅਤੇ ਸਕੂਟਰਸ ਇੰਡੀਆ ਵਿਚ 93.74 ਫ਼ੀ ਸਦੀ ਹੈ।