ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੇ 5500 ਕਰੋੜ ਦੇ ਲੈਣ ਦੇਣ ‘ਤੇ ਸਵਾਲ

ਏਜੰਸੀ

ਖ਼ਬਰਾਂ, ਵਪਾਰ

ਆਰ ਕਾਮ, ਰਿਲਾਇੰਸ ਟੈਲੀਕਾਮ ਲਿਮਟਡ ਅਤੇ ਰਿਲਾਇੰਸ ਟੈਲੀਕਾਮ ਇੰਨਫ੍ਰਾਸਟਰਕਚਰ ਲਿਮਟਡ ਵਿਚ ਫੰਡ ਦੀ ਜਾਂਚ ਵਿਚ ਅਜਿਹੀਆਂ ਸ਼ੱਕੀ ਪਾਰਟੀ ਨਾਲ ਲੈਣ ਦੇਣ ਬਾਰੇ ਪਤਾ ਚੱਲਿਆ।

Anil Ambani

ਨਵੀਂ ਦਿੱਲੀ:  ਭਾਰਤੀ ਸਟੇਟ ਬੈਂਕ ਨੇ ਰਿਲਾਇੰਸ ਅਤੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੀਆਂ ਦੋ ਹੋਰ ਕੰਪਨੀਆਂ ਦੇ ਵਹੀ ਖਾਤਿਆਂ ਵਿਚ 5500 ਕਰੋੜ ਰੁਪਏ ਦੇ ਅਜਿਹੇ ਲੈਣ-ਦੇੜ ਫੜੇ ਹਨ, ਜੋ ਸਵਾਲਾਂ ਦੇ ਘੇਰੇ ਵਿਚ ਹਨ। ਇਹ ਜਾਣਕਾਰੀ ਮਾਮਲੇ ਨਾਲ ਜੁੜੇ ਚਾਰ ਲੋਕਾਂ ਨੇ ਈਟੀ ਨੂੰ ਦਿੱਤੀ। ਆਰ ਕਾਮ, ਰਿਲਾਇੰਸ ਟੈਲੀਕਾਮ ਲਿਮਟਡ ਅਤੇ ਰਿਲਾਇੰਸ ਟੈਲੀਕਾਮ ਇੰਨਫ੍ਰਾਸਟਰਕਚਰ ਲਿਮਟਡ ਵਿਚ ਫੰਡ ਦੀ ਜਾਂਚ ਵਿਚ ਅਜਿਹੀਆਂ ਸ਼ੱਕੀ ਪਾਰਟੀ ਨਾਲ ਲੈਣ ਦੇਣ ਬਾਰੇ ਪਤਾ ਚੱਲਿਆ, ਜਿਨ੍ਹਾਂ ਵਿਚ ਰਿਲਾਇੰਸ ਗਰੁੱਪ ਦੇ ਕਰਮਚਾਰੀ ਹੀ ਡਾਇਰੈਕਟਰ ਸਨ।

ਰਿਲਾਇੰਸ ਗਰੁੱਪ ਨੂੰ ਪਹਿਲਾਂ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਇਕ ਵਿਅਕਤੀ ਨੇ ਦੱਸਿਆ ਕਿ ਮਈ 2017 ਤੋਂ ਮਾਰਚ 2018 ਵਿਚਕਾਰ ਦੇ ਲੈਣ-ਦੇਣ ‘ਤੇ ਜਾਂਚ ਵਿਚ ਧਿਆਨ ਕੀਤਾ ਗਿਆ ਸੀ। ਇਸ ਵਿਚੋਂ ਹਜ਼ਾਰਾਂ ਐਂਟਰੀਜ਼ ਵਿਚ ਤਿੰਨ ਅਜਿਹੀਆਂ ਵੱਡੀਆਂ ਐਂਟਰੀਜ਼ ਪਾਈਆਂ ਗਈਆਂ, ਜਿਨ੍ਹਾਂ ਬਾਰੇ ਐਸਬੀਆਈ ਦੀ ਅਗਵਾਈ ਵਾਲੇ ਲੇਂਡਰ ਗਰੁੱਪ ਨੂੰ ਸ਼ੱਕ ਹੈ ਕਿ ਇਸ ਦਾ ਸਬੰਧ ਫੰਡ ਡਾਇਵਰਜ਼ਨ ਨਾਲ ਹੋ ਸਕਦਾ ਹੈ।

ਐਸਬੀਆਈ ਨੇ ਫੰਡ ਫਲੋ ਦੀ ਸਟੱਡੀ ਲਈ ਨਵੰਬਰ 2017 ਵਿਚ ਅਕਾਂਊਟਿੰਗ ਫਰਮ ਬੀਡੀਓ ਦਾ ਸਹਾਰਾ ਲਿਆ ਸੀ। ਇਕ ਵਿਅਕਤੀ ਨੇ ਦੱਸਿਆ ਕਿ ਇਹ ਰਿਪੋਰਟ ਕਰੈਡਿਟਸ ਦੀ ਕਮੇਟੀ ਨੂੰ ਦੇ ਦਿੱਤੀ ਗਈ ਹੈ। ਇਸ ਰਿਪੋਰਟ ਦੇ ਨਤੀਜਿਆਂ ਦੇ ਅਧਾਰ ‘ਤੇ ਮੈਨੇਜਮੈਂਟ ਤੋਂ ਸਵਾਲ ਪੁੱਛੇ ਗਏ ਹਨ। ਗਰੁੱਪ ਦੀ ਹੀ ਇਕ ਹੋਰ ਕੰਪਨੀ ਨੂੰ ਇੰਟਰ ਕਾਰਪੋਰੇਟ ਡਿਪਾਜ਼ਿਟ ਦੇ ਰੂਪ ਵਿਚ 600 ਕਰੋੜ ਰੁਪਏ ਦੇਣ ‘ਤੇ ਵੀ ਸਵਾਲ ਚੁੱਕੇ ਗਏ।

ਜਾਂਚ ਵਿਚ ਇਲਜ਼ਾਮ ਲਗਾਇਆ ਗਿਆ ਕਿ ਇਹ ਪ੍ਰੋਫੈਸ਼ਨਲ ਟ੍ਰਾਂਜੈਕਸ਼ਨ ਹੋ ਸਕਦੀ ਹੈ। ਲੇਟਰ ਆਫ ਕ੍ਰੇਡਿਟ ਦੇ ਜ਼ਰੀਏ ਚਾਰ ਬੈਂਕਾਂ ਦੇ ਲੋਨ ਦੀ ਕਥਿਤ ਐਵਰਗ੍ਰੀਨਿੰਗ ਦੇ 500 ਕਰੋੜ ਰੁਪਏ ਦੇ ਕਰੀਬ ਇਕ ਦਰਜਨ ਟ੍ਰਾਂਜੈਕਸ਼ਨ ਵੀ ਜਾਂਚ ਦੇ ਘੇਰੇ ਵਿਚ ਹਨ। ਐਸਬੀਆਈ ਨੇ ਈਟੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਆਰਕਾਮ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਹਾਲੇ ਇਨਸੋਲਵੈਂਸੀ ਵਿਚ ਹੈ ਅਤੇ ਸਵਾਲ ਰੈਜ਼ੋਲੁਸ਼ਨ ਪ੍ਰੋਫੈਸ਼ਨਲ ਅਨੀਸ਼ ਨਾਨਾਵਟੀ ਤੋਂ ਪੁੱਛੇ ਜਾਣ। ਨਾਨਾਵਟੀ ਨੇ ਈਟੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।