ਅਨਿਲ ਅੰਬਾਨੀ ਦਾ ਦਾਅਵਾ, ਪਿਛਲੇ 14 ਮਹੀਨਿਆਂ 'ਚ ਚੁਕਾਇਆ 35,000 ਕਰੋੜ ਦਾ ਕਰਜ਼

ਏਜੰਸੀ

ਖ਼ਬਰਾਂ, ਵਪਾਰ

ਗਰੁੱਪ ਨੇ 1 ਅਪ੍ਰੈਲ 2018 ਤੋਂ ਲੈ ਕੇ 31 ਮਈ 2019 ਦੇ ਵਿਚਕਾਰ ਅਪਣੇ ਉੱਪਰ ਬਕਾਇਆ ਕਰਜ਼ 'ਚ 24,800 ਕਰੋੜ ਰੁਪਏ ਮੂਲਧਨ ਅਤੇ 10,600 ਕਰੋੜ ਰੁਪਏ ਵਿਆਜ ਦਾ ਭੁਗਤਾਨ ਕੀਤਾ

Reliance Group have serviced 35000 crore debt in 14 months : Anil Ambani

ਨਵੀਂ ਦਿੱਲੀ : ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਪ੍ਰਮੁੱਖ ਅਨਿਲ ਅੰਬਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਗਰੁੱਪ ਸਭ ਕਰਜ਼ ਦੇਣਦਾਰੀਆਂ ਨੂੰ ਸਮੇਂ 'ਤੇ ਪੂਰਾ ਕਰਨ ਲਈ ਪ੍ਰਤੀਬੱਧ ਹੈ। ਪਿਛਲੇ 14 ਮਹੀਨਿਆਂ 'ਚ ਉਨ੍ਹਾਂ ਦੇ ਗਰੁੱਪ ਨੇ 35,000 ਕਰੋੜ ਰੁਪਏ ਦਾ ਕਰਜ਼ ਚੁਕਾਇਆ ਹੈ। ਅੰਬਾਨੀ ਨੇ ਕਿਹਾ ਕਿ ਚੁਣੌਤੀਪੂਰਨ ਹਾਲਾਤਾਂ ਅਤੇ ਵਿੱਤਪੋਸ਼ਕਾਂ ਤੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲਣ ਦੇ ਬਾਵਜੂਦ ਉਨ੍ਹਾਂ ਦੇ ਗਰੁੱਪ ਨੇ ਇਕ ਅਪ੍ਰੈਲ 2018 ਤੋਂ ਲੈ ਕੇ 31 ਮਈ 2019 ਦੇ ਵਿਚਕਾਰ ਅਪਣੇ ਉੱਪਰ ਬਕਾਇਆ ਕਰਜ਼ 'ਚ 24,800 ਕਰੋੜ ਰੁਪਏ ਮੂਲਧਨ ਅਤੇ 10,600 ਕਰੋੜ ਰੁਪਏ ਵਿਆਜ ਦਾ ਭੁਗਤਾਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਗੈਰਵਾਜ਼ਿਬ ਅਫਵਾਹਾਂ, ਅਟਕਲਾਂ ਅਤੇ ਰਿਲਾਇੰਸ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ 'ਚ ਗਿਰਾਵਟ ਦੇ ਚੱਲਦੇ ਸਾਡੇ ਸਾਰੇ ਹਿੱਤਧਾਰਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਇਹ 35,000 ਕਰੋੜ ਰੁਪਏ ਦੇ ਕਰਜ਼ ਦਾ ਭੁਗਤਾਨ ਰਿਲਾਇੰਸ ਕੈਪੀਟਲ, ਰਿਲਾਇੰਸ ਪਾਵਰ ਅਤੇ ਰਿਲਾਇੰਸ ਇੰਫਰਾਸਟਰਕਚਰ ਅਤੇ ਇਨ੍ਹਾਂ ਨਾਲ ਸਬੰਧਤ ਕੰਪਨੀਆਂ ਨਾਲ ਜੁੜਿਆ ਹੈ। ਅੰਬਾਨੀ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦਾ ਗਰੁੱਪ ਭਵਿੱਖ 'ਚ ਸਭ ਕਰਜ਼ ਦੇਣਦਾਰੀਆਂ ਨੂੰ ਸਮੇਂ ਤੋਂ ਪੂਰਾ ਕਰਨ ਲਈ ਪ੍ਰਤੀਬੱਧ ਹੈ।

ਇਸ ਲਈ ਉਸ ਦੇ ਕੋਲ ਸੰਪਤੀਆਂ ਦੇ ਮੌਦਰੀਕਰਨ ਦੀ ਯੋਜਨਾ ਹੈ ਜਿਸ ਨੂੰ ਉਹ ਕਈ ਪੱਧਰ 'ਤੇ ਲਾਗੂ ਵੀ ਕਰ ਚੁੱਕਾ ਹੈ। ਅੰਬਾਨੀ ਨੇ ਗਰੁੱਪ ਦੀਆਂ ਕੁਝ ਸਮੱਸਿਆਵਾਂ ਲਈ ਰੇਗੂਲੇਟਰੀ ਸੰਸਥਾਨਾਂ ਅਤੇ ਅਦਾਲਤਾਂ ਨੂੰ ਵੀ ਜ਼ਿੰੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕੁਝ ਮਾਮਲਿਆਂ 'ਚ ਫ਼ੈਸਲਾ ਆਉਣ 'ਚ ਦੇਰੀ ਦੀ ਵਜ੍ਹਾ ਨਾਲ ਗਰੁੱਪ ਨੂੰ 30,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਨਹੀਂ ਮਿਲ ਪਾਇਆ। ਅੰਬਾਨੀ ਨੇ ਕਿਹਾ ਕਿ ਰਿਲਾਇੰਸ ਇੰਫਰਾਸਟਰਕਚਰ, ਰਿਲਾਇੰਸ ਪਾਵਰ ਅਤੇ ਉਸ ਨਾਲ ਸੰਬੰਧਤ ਕੰਪਨੀਆਂ ਦਾ ਇਹ ਬਕਾਇਆ ਪੰਜ ਤੋਂ 10 ਸਾਲ ਤਕ ਪੁਰਾਣਾ ਹੈ। ਇਸ 'ਤੇ ਅੰਤਿਮ ਫ਼ੈਸਲਾ ਆਉਣ ਦੇ ਬਾਅਦਦੇ ਕਾਰਨਾਂ ਕਰ ਕੇ ਦੇਰੀ ਹੋਈ।