ਟਮਾਟਰ ਤੋਂ ਬਾਅਦ ਪਿਆਜ ਵਿਗਾੜੇਗਾ ਬਜਟ! ਸਪਲਾਈ ਵਿਚ ਕਮੀ ਕਾਰਨ ਵਧੀ ਚਿੰਤਾ

ਏਜੰਸੀ

ਖ਼ਬਰਾਂ, ਵਪਾਰ

ਅਗਸਤ ਅਤੇ ਸਤੰਬਰ ਵਿਚ ਵਧ ਸਕਦੀਆਂ ਹਨ ਕੀਮਤਾਂ

Image: For representation purpose only.

 

ਨਵੀਂ ਦਿੱਲੀ: ਟਮਾਟਰ ਤੋਂ ਬਾਅਦ ਹੁਣ ਪਿਆਜ ਵੀ ਤੁਹਾਡੇ ਘਰ ਦਾ ਬਜਟ ਵਿਗਾੜ ਸਕਦਾ ਹੈ। ਦੇਸ਼ ਦੀਆਂ ਕਈ ਵੱਡੀਆਂ ਮੰਡੀਆਂ 'ਚ ਪਿਆਜ ਦੀ ਸਪਲਾਈ 'ਚ ਕਮੀ ਕਾਰਨ ਮਾਹਰਾਂ ਦਾ ਕਹਿਣਾ ਹੈ ਕਿ ਕੁੱਝ ਹੀ ਦਿਨਾਂ 'ਚ ਪਿਆਜ ਦੀਆਂ ਕੀਮਤਾਂ ਵੀ ਆਮ ਆਦਮੀ ਨੂੰ ਰੁਆ ਸਕਦੀਆਂ ਹਨ। ਦੱਸ ਦੇਈਏ ਕਿ ਟਮਾਟਰ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨ ਨੂੰ ਛੂਹ ਰਹੀਆਂ ਹਨ। ਰਾਜਧਾਨੀ ਦਿੱਲੀ ਵਿਚ ਇਨ੍ਹੀਂ ਦਿਨੀਂ ਟਮਾਟਰ 200 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਟਮਾਟਰਾਂ ਦਾ ਸਟਾਕ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਸਰਕਾਰ ਕੋਲ ਕਰੀਬ 2.5 ਲੱਖ ਟਨ ਪਿਆਜ ਦਾ ਭੰਡਾਰ ਹੈ, ਜਿਸ ਨੂੰ ਸਮਾਂ ਆਉਣ 'ਤੇ ਖੋਲ੍ਹਿਆ ਜਾ ਸਕਦਾ ਹੈ।   

ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪ੍ਰਮੁੱਖ ਸਕੱਤਰ ਨੂੰ ਹਾਈ ਕੋਰਟ ਦਾ ਨੋਟਿਸ; ਹੁਕਮਾਂ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ  

ਦਰਅਸਲ ਟਮਾਟਰ ਅਤੇ ਪਿਆਜ ਦੋਵੇਂ ਹੀ ਅਜਿਹੀਆਂ ਸਬਜ਼ੀਆਂ ਹਨ ਜਿਨ੍ਹਾਂ ਦੀ ਵਰਤੋਂ ਜ਼ਿਆਦਾਤਰ ਪਕਵਾਨ ਬਣਾਉਣ ਵਿਚ ਕੀਤੀ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਟੋਰ ਕੀਤੇ ਪਿਆਜ ਦਾ ਭਾਰੀ ਨੁਕਸਾਨ ਹੋਇਆ ਹੈ। ਏਸ਼ੀਆ ਦੀ ਸੱਭ ਤੋਂ ਵੱਡੀ ਪਿਆਜ ਮੰਡੀ ਮਹਾਰਾਸ਼ਟਰ ਦੀ ਲਾਸਾਲਗਾਓਂ ਮੰਡੀ ਦੇ ਸਕੱਤਰ ਨੇ ਦਸਿਆ ਕਿ ਸਟੋਰ ਕੀਤੇ ਗਏ ਪਿਆਜਾਂ ਵਿਚੋਂ ਅੱਧੇ ਖ਼ਰਾਬ ਹੋ ਗਏ ਹਨ। ਇਸੇ ਤਰ੍ਹਾਂ ਟਮਾਟਰ ਦੀ ਸਪਲਾਈ 'ਚ ਕਮੀ ਆਈ ਹੈ।  

ਇਹ ਵੀ ਪੜ੍ਹੋ: ਸੰਦੀਪ ਸਿੰਘ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਦੇ ਸਟੇਡੀਅਮ ਵਿਚ ਦਾਖਲੇ ’ਤੇ ਪਾਬੰਦੀ

ਇਕ ਸਰਕਾਰੀ ਅਧਿਕਾਰੀ ਨੇ ਕਿਹਾ, ਸਰਕਾਰ ਪਿਆਜ ਦੀ ਮੰਗ ਅਤੇ ਸਪਲਾਈ 'ਤੇ ਨਜ਼ਰ ਰੱਖ ਰਹੀ ਹੈ। ਸਿਰਫ ਪਿਆਜ ਹੀ ਨਹੀਂ, ਪੂਰੇ ਦੇਸ਼ 'ਚ ਸਰਕਾਰ 22 ਜ਼ਰੂਰੀ ਚੀਜ਼ਾਂ 'ਤੇ ਨਜ਼ਰ ਰੱਖ ਰਹੀ ਹੈ। ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਸਰਕਾਰ ਕੋਲ ਚੰਗੇ ਭੰਡਾਰ ਹਨ। ਸਮਾਂ ਆਉਣ 'ਤੇ ਸਪਲਾਈ ਵਧਾ ਦਿਤੀ ਜਾਵੇਗੀ।ਪਿਆਜ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਦੀ ਫ਼ਸਲ ਨੇ ਸਾਲਾਨਾ ਮੰਗ ਦਾ 70 ਫ਼ੀ ਸਦੀ ਉਤਪਾਦਨ ਕੀਤਾ ਹੈ। ਪਹਿਲੇ ਸੰਕਟ ਵਾਲੇ ਸਾਲ 'ਚ ਸਰਕਾਰ ਨੂੰ ਪਿਆਜ ਦੀ ਦਰਾਮਦ ਕਰਨੀ ਪਈ। ਹਾਲਾਂਕਿ ਪਿਛਲੇ ਦੋ ਸਾਲਾਂ ਤੋਂ ਅਜਿਹਾ ਨਹੀਂ ਕੀਤਾ ਗਿਆ।   

ਇਹ ਵੀ ਪੜ੍ਹੋ: 12 ਕਿਲੋਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮ ਕਾਬੂ; ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ ਮੁਲਜ਼ਮ

ਦੱਸ ਦੇਈਏ ਕਿ ਪਿਛਲੇ ਚਾਰ ਮਹੀਨਿਆਂ ਤੋਂ ਪਿਆਜ ਦੀਆਂ ਕੀਮਤਾਂ ਸਥਿਰ ਹਨ। ਹਾਲਾਂਕਿ ਅਗਸਤ ਅਤੇ ਸਤੰਬਰ ਵਿਚ ਕੀਮਤਾਂ ਵਧ ਸਕਦੀਆਂ ਹਨ। ਹੁਣ ਪਿਆਜ ਦੀ ਅਗਲੀ ਫ਼ਸਲ ਅਕਤੂਬਰ ਵਿਚ ਆਵੇਗੀ। ਸਰਕਾਰੀ ਅੰਕੜਿਆਂ ਮੁਤਾਬਕ ਇਸ ਸਮੇਂ ਪਿਆਜ ਦੀਆਂ ਕੀਮਤਾਂ ਆਮ ਤੌਰ 'ਤੇ 25 ਰੁਪਏ ਪ੍ਰਤੀ ਕਿਲੋਗ੍ਰਾਮ ਹਨ। ਹਾਲਾਂਕਿ ਜੇਕਰ ਬਾਜ਼ਾਰ ਦੀ ਗੱਲ ਕਰੀਏ ਤਾਂ ਚੰਗਾ ਪਿਆਜ 30 ਰੁਪਏ ਕਿਲੋ  ਵਿਕ ਰਿਹਾ ਹੈ। ਇਕ ਮਾਹਰ ਨੇ ਦਸਿਆ ਕਿ ਇਸ ਵਾਰ ਫਰਵਰੀ ਵਿਚ ਤਾਪਮਾਨ ਵਧਣ ਕਾਰਨ ਪਿਆਜ ਜਲਦੀ ਤਿਆਰ ਹੋ ਗਿਆ ਸੀ। ਹਾਲਾਂਕਿ ਇਸ ਨੂੰ ਰੱਖਣ ਦਾ ਸਮਾਂ ਘਟਾਇਆ ਗਿਆ ਸੀ। ਇਸ ਕਾਰਨ ਪਿਆਜ ਦੀ ਕਮੀ ਹੋ ਸਕਦੀ ਹੈ।