ਆਂਧ੍ਰ ਪ੍ਰਦੇਸ਼ 'ਚ ਦੋ ਰੁਪਏ ਸਸਤਾ ਹੋਇਆ ਡੀਜ਼ਲ - ਪਟਰੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਵਿਚ ਲਗਾਤਾਰ ਵੱਧ ਰਹੀ ਡੀਜ਼ਲ ਅਤੇ ਪਟਰੌਲ ਕੀਮਤਾਂ 'ਚ ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਰਾਜ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦੋ...

N. Chandrababu Naidu

ਹੈਦਰਾਬਾਦ : ਦੇਸ਼ ਵਿਚ ਲਗਾਤਾਰ ਵੱਧ ਰਹੀ ਡੀਜ਼ਲ ਅਤੇ ਪਟਰੌਲ ਕੀਮਤਾਂ 'ਚ ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਰਾਜ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦੋ ਰੁਪਏ ਦੀ ਕਟੌਤੀ ਕੀਤੇ ਜਾਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਦਿੱਲੀ ਵਿਚ ਹੁਣ ਪਟਰੌਲ 23 ਪੈਸਾ ਮਹਿੰਗਾ ਹੋ ਕੇ 80.73 ਰੁਪਏ ਲਿਟਰ, ਜਦ ਕਿ ਡੀਜ਼ਲ 22 ਪੈਸਾ ਵਧ ਕੇ 72.83 ਰੁਪਏ ਲਿਟਰ ਹੋ ਗਿਆ ਹੈ। ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵਲੋਂ ਐਲਾਨ ਕੀਤਾ ਗਿਆ ਹੈ ਕਿ ਰਾਜ ਵਿਚ ਮੰਗਲਵਾਰ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦੋ ਰੁਪਏ ਦੀ ਕਟੌਤੀ ਕੀਤੀ ਜਾਵੇਗੀ।

ਆਂਧ੍ਰ ਪ੍ਰਦੇਸ਼ ਸਰਕਾਰ ਪਟਰੌਲ 'ਤੇ 36.42 ਫ਼ੀ ਸਦੀ ਅਤੇ ਡੀਜ਼ਲ 'ਤੇ 29.12 ਫ਼ੀ ਸਦੀ ਟੈਕਸ (ਸੇਲਸ ਟੈਕਸ / ਵੈਟ) ਵਸੂਲਦੀ ਹੈ। ਧਿਆਨ ਯੋਗ ਹੈ ਕਿ ਐਤਵਾਰ ਨੂੰ ਰਾਜਸਥਾਨ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿਚ ਰਾਹਤ ਦੇਣ ਦਾ ਫੈਸਲਾ ਕੀਤਾ ਸੀ। ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਪਟਰੌਲ - ਡੀਜ਼ਲ 'ਤੇ ਰਾਜ ਸਰਕਾਰ ਵਲੋਂ ਵਸੂਲੇ ਜਾਣ ਵਾਲੇ ਵੈਲਿਊ ਐਡਿਡ ਟੈਕਸ (ਵੈਟ) ਨੂੰ 4 ਫ਼ੀ ਸਦੀ ਘੱਟ ਕਰਨ ਦਾ ਐਲਾਨ ਕੀਤਾ। ਦੱਸ ਦਈਏ ਕਿ ਸਾਰੇ ਰਾਜਾਂ ਵਿਚ ਤੇਲ ਦੇ ਮੁੱਲ ਅਸਮਾਨ ਛੂਹ ਰਹੇ ਹਨ। ਇਸ ਤੇਜੀ ਨਾਲ ਰਾਜਸਥਾਨ ਵੀ ਪਿਛੇ ਨਹੀਂ ਹੈ।

ਜੈਪੁਰ ਵਿਚ ਪਟਰੌਲ - ਡੀਜ਼ਲ 83.54 ਅਤੇ 77.43 ਰੁਪਏ ਲਿਟਰ ਪਹੁੰਚ ਗਈ ਸੀ। ਜ਼ਿਕਰਯੋਗ ਹੈ ਕਿ ਕਰਨਾਟਕ ਚੋਣ ਤੋਂ ਪਹਿਲਾਂ ਪਟਰੌਲ ਅਤੇ ਡੀਜ਼ਲ ਦੀ ਕੀਮਤ ਵਿਚ ਪੂਰੇ 20 ਦਿਨ ਤੱਕ ਕੋਈ ਬਦਲਾਅ ਨਹੀਂ ਹੋਇਆ ਸੀ। ਉਥੇ ਹੀ, 12 ਮਈ ਨੂੰ ਵੋਟਾਂ ਹੋਣ ਤੋਂ ਬਾਅਦ ਲੱਗਭੱਗ 17 ਦਿਨਾਂ ਦੇ ਅੰਦਰ ਹੀ ਪਟਰੌਲ ਦੇ ਮੁੱਲ ਲਗਭੱਗ 4 ਰੁਪਏ ਵੱਧ ਗਏ ਸਨ। ਇਸ ਤੋਂ ਪਹਿਲਾਂ 16 ਜਨਵਰੀ ਤੋਂ 1 ਅਪ੍ਰੈਲ ਦੇ ਵਿਚ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਨਹੀਂ ਹੋਇਆ ਸੀ। ਉਸ ਸਮੇਂ ਪੰਜਾਬ, ਗੋਆ, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਮਣਿਪੁਰ ਵਿਚ ਚੋਣ ਹੋਣੇ ਸਨ।