ਪਟਰੌਲ-ਡੀਜ਼ਲ ਦੀ ਕੀਮਤ ਘਟਾਉਣ 'ਚ ਲੱਗੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੇਂਦਰ ਸਰਕਾਰ ਕੱਚੇ ਤੇਲ 'ਚ ਲਗਾਤਾਰ ਵਾਧੇ ਨਾਲ ਪਟਰੌਲ ਅਤੇ ਡੀਜ਼ਲ 'ਚ ਲੱਗੀ ਅੱਗ ਨੂੰ ਕਾਬੂ ਕਰਨ 'ਚ ਜੁਟ ਗਈ ਹੈ..............

Petrol Pump

ਨਵੀਂ ਦਿੱਲੀ : ਕੇਂਦਰ ਸਰਕਾਰ ਕੱਚੇ ਤੇਲ 'ਚ ਲਗਾਤਾਰ ਵਾਧੇ ਨਾਲ ਪਟਰੌਲ ਅਤੇ ਡੀਜ਼ਲ 'ਚ ਲੱਗੀ ਅੱਗ ਨੂੰ ਕਾਬੂ ਕਰਨ 'ਚ ਜੁਟ ਗਈ ਹੈ। ਇਸ ਕੜੀ 'ਚ ਚਾਰ ਨਵੰਬਰ ਤੋਂ ਅਮਰੀਕੀ ਰੋਕ ਲਾਗੂ ਹੋਣ ਤੋਂ ਪਹਿਲਾਂ ਈਰਾਨ ਅਤੇ ਭਾਰਤ ਨੇ ਤੇਲ ਆਪੂਰਤੀ ਦੇ ਬਲਦਵੇਂ ਰਸਤਿਆਂ ਦੀ ਤਲਾਸ਼ ਤੇਜ਼ ਕਰ ਦਿਤੀ ਹੈ। ਦੋਵੇਂ ਦੇਸ਼ਾਂ ਦਰਮਿਆਨ ਬੀਤੇ ਦਿਨੀਂ ਇਸ ਮੁੱਦੇ 'ਤੇ ਗੱਲਬਾਤ ਹੋਈ।

ਗਲੋਬਲ ਮੋਬੀਲਿਟੀ ਸਮਿਟ ਤੋਂ ਬਾਅਦ ਗੱਲਬਾਤ 'ਚ ਈਰਾਨ ਦੇ ਸੜਕ ਅਤੇ ਸ਼ਹਿਰੀ ਵਿਕਾਸ ਮੰਤਰੀ ਅੱਬਾਸ ਅਖੌਂਦੀ ਨੇ ਕਿਹਾ ਕਿ ਸਮਾਂਸੀਮਾ ਨੂੰ ਦੇਖਦਿਆਂ ਦੋਵੇਂ ਦੇਸ਼ ਤੇਲ ਆਪੂਰਤੀ ਜਾਰੀ ਰੱਖਣ ਦੇ ਰਸਤਿਆਂ 'ਤੇ ਕੰਮ ਕਰ ਰਹੇ ਹਨ। ਅਮਰੀਕਾ ਨੂੰ ਬਾਹਰੀ ਦਸਦਿਆਂ ਅਖੌਂਦੀ ਨੇ ਕਿਹਾ ਕਿ ਭਾਰਤ ਅਤੇ ਈਰਾਨ ਨੂੰ ਖੇਤਰ 'ਚ ਅਪਣੀ ਹਿੱਸੇਦਾਰੀ ਹੋਰ ਮਜਬੂਤ ਕਰਨ ਦੀ ਜ਼ਰੂਰਤ ਹੈ। 

ਮੰਨਿਆ ਜਾ ਰਿਹਾ ਹੈ ਕਿ ਈਰਾਨ ਤੇਲ ਪੂਰਤੀ ਦੇ ਬਦਲੇ ਰੁਪਏ 'ਚ ਕਾਰੋਬਾਰ ਕਰਨ ਨਾਲ ਅਪਣੇ ਜਹਾਜ਼ਾਂ ਤੋਂ ਤੇਲ ਦਰਾਮਦ ਕਰਨ ਦੀ ਇਜਾਜ਼ਤ ਦੇਣ 'ਤੇ ਰਾਜ਼ੀ ਹੋ ਸਕਦਾ ਹੈ ਤਾਂ ਕਿ ਅਮਰੀਕੀ ਰੋਕਾਂ ਦੀ ਮਾਰ ਤੋਂ ਬਚਿਆ ਜਾ ਸਕੇ। ਦਰਅਸਲ, ਅਮਰੀਕੀ ਰੋਕਾਂ ਲਾਗੂ ਹੋਣ ਤੋਂ ਬਾਅਦ ਡਾਲਰ 'ਚ ਕੰਮ ਕਰਨ ਵਾਲੇ ਵਿਦੇਸ਼ੀ ਬੈਂਕਾਂ ਜਾਂ ਜਹਾਜ਼ਾਂ ਦੀ ਸੁਰਖਿਆ ਗਰੰਟੀ ਲੈਣ ਵਾਲੀਆਂ ਬੀਮਾ ਕੰਪਨੀਆਂ ਲਈ ਅਜਿਹਾ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਜ਼ਿਕਰਯੋਗ ਹੈ ਕਿ ਈਰਾਨ ਇਸ ਸਾਲ ਦੀ ਪਹਿਲੀ ਤਿਮਾਹੀ ਤਕ ਭਾਰਤ ਨੂੰ ਦੂਜਾ ਸੱਭ ਤੋਂ ਵੱਡਾ ਤੇਲ ਆਪੂਰੀਕਰਤਾ ਸੀ ਪਰ ਹੁਣ ਇਸ 'ਚ ਕਮੀ ਆ ਰਹੀ ਹੈ।    (ਏਜੰਸੀ)