ਪਿਆਜ਼ ਦੀਆਂ ਕੀਮਤਾਂ ਘਟ ਕਰਨ ਲਈ ਸਰਕਾਰ ਨੇ ਲਗਾਈ ਨਵੀਂ ਤਰਕੀਬ  

ਏਜੰਸੀ

ਖ਼ਬਰਾਂ, ਵਪਾਰ

ਜਦਕਿ ਸਹਿਕਾਰੀ ਸੰਸਥਾ ਨੈਫੇਡ ਘਰੇਲੂ ਬਾਜ਼ਾਰ ਵਿਚ ਇਸ ਦੀ ਸਪਲਾਈ ਹੋਵੇਗੀ।

Government gives order to import 1 lakh tonnes of onion

ਨਵੀਂ ਦਿੱਲੀ: ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਵਿਚ ਕਰਨ ਲਈ ਸਰਕਾਰ ਨੇ ਵੱਡਾ ਕਦਮ ਉਠਾਇਆ ਹੈ। ਸਰਕਾਰ ਨੇ 1 ਲੱਖ ਟਨ ਪਿਆਜ਼ ਆਯਾਤ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਸਮੇਤ ਕੁੱਝ ਸਥਾਨਾਂ ਤੇ ਖੁਦਰਾ ਬਾਜ਼ਾਰ ਵਿਚ ਪਿਆਜ਼ ਦਾ ਮੁੱਲ ਲਗਭਗ 100 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚਿਆ ਪਿਆ ਹੈ। ਸਰਕਾਰੀ ਮਾਲਕੀ ਵਾਲੀ ਵਪਾਰਕ ਕੰਪਨੀ ਐਮਐਮਟੀਸੀ ਪਿਆਜ਼ ਦਾ ਆਯਾਤ ਕਰੇਗੀ।

ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਮੁੱਖ ਉਤਪਾਦਕ ਰਾਜਾਂ ਵਿਚ ਭਾਰੀ ਬਾਰਿਸ਼ ਕਾਰਨ ਸਾਉਣੀ ਪਿਆਜ਼ ਦੇ ਉਤਪਾਦਨ ਵਿਚ 30-40 ਫ਼ੀਸਦੀ ਦੀ ਕਮੀ ਆਉਣ ਦੀ ਵਜ੍ਹਾ ਨਾਲ ਇਸ ਸਬਜ਼ੀ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਧ ਗਈਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।