22 ਰੁਪਏ ਮਿਲਣ ਲੱਗਾ ਪਿਆਜ਼, ਲੋਕਾਂ ਦੀਆਂ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਦੌਰਾਨ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਇਕ ਪਾਸੇ ਜਿੱਥੇ ਵੱਡੇ ਵੱਡੇ ਸ਼ਹਿਰਾਂ ਵਿਚ ਪਿਆਜ਼ 80 ਤੋਂ 100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।

Onion

ਚੰਡੀਗੜ੍ਹ: ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਦੇ ਸਮੇਂ ਵਿਚ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਇਕ ਪਾਸੇ ਜਿੱਥੇ ਵੱਡੇ ਵੱਡੇ ਸ਼ਹਿਰਾਂ ਵਿਚ ਪਿਆਜ਼ 80 ਤੋਂ 100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉੱਥੇ ਹੀ ਨੈਫੇਡ (NAFED) ਦੇ ਆਊਟਲੇਟ ‘ਤੇ ਪਿਆਜ਼ 22 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਪਰ ਸਸਤੇ ਪਿਆਜ਼ ਖਰੀਦਣ ਲਈ ਲੋਕਾਂ ਨੂੰ 2 ਘੰਟਿਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਦਿਲਚਸਪ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਹਨ ਜੋ ਪਿਆਜ਼ ਖਰੀਦਣ ਲਈ ਇਜਾਜ਼ਤ ਲੈ ਕੇ ਆਏ ਹਨ ਕਿਉਂਕਿ ਇਸ ਸਮੇਂ ਸਰਕਾਰੀ ਦਫ਼ਤਰ ਖੁੱਲ ਜਾਂਦੇ ਹਨ। ਇਹ ਕਰਮਚਾਰੀ ਕੰਮ ਕਰਨ ਦੀ ਬਜਾਏ ਪਿਆਜ਼ ਲਈ ਲਾਈਨਾ ਵਿਚ ਲੱਗ ਰਹੇ ਹਨ। ਬੁੱਧਵਾਰ ਨੂੰ ਦਿੱਲੀ ਵਿਚ ਪਿਆਜ਼ ਦੀਆਂ ਕੀਮਤਾਂ 80-100 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ। ਸਰਕਾਰੀ ਨੈਫੇਡ ਆਊਟਲੇਟ ‘ਤੇ ਸਿਰਫ਼ 22 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਵੇਚ ਰਹੀ ਹੈ।

ਇਕ ਵਿਅਕਤੀ ਨੂੰ ਸਿਰਫ਼ 2 ਕਿਲੋ ਪਿਆਜ਼ ਮਿਲ ਸਕਦੇ ਹਨ ਜਿਸ ਲਈ ਲੋਕ 2 ਘੰਟੇ ਤੋਂ ਜ਼ਿਆਦਾ ਸਮੇਂ ਇੰਤਜ਼ਾਰ ਕਰ ਰਹੇ ਹਨ। ਸਸਤੇ ਪਿਆਜ਼ ਖਰੀਦਣ ਲਈ ਖੇਤੀਬਾੜੀ ਭਵਨ ਅੰਦਰ 150 ਤੋਂ 200 ਲੋਕਾਂ ਦੀਆਂ ਕਤਾਰਾਂ ਲੱਗ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਭਾਰੀ ਬਾਰਿਸ਼ ਦੱਸਿਆ ਜਾ ਰਿਹਾ ਹੈ। ਦਰਅਸਲ ਪਿਆਜ਼ ਦੇ ਮੁੱਖ ਉਤਪਾਦਕ ਸੂਬੇ ਮਹਾਰਾਸ਼ਟਰ, ਕਰਨਾਟਕ ਅਤੇ ਰਾਜਸਥਾਨ ਵਿਚ ਬੇਮੌਸਮੀ ਬਾਰਿਸ਼ ਨਾਲ ਪਿਆਜ਼ ਦੀ ਫਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਸ ਲਈ ਇਹਨਾਂ ਸੂਬਿਆਂ ਵਿਚੋਂ ਸਮੇਂ ਸਿਰ ਮੰਡੀਆਂ ‘ਤੇ ਪਿਆਜ਼ ਨਹੀਂ ਪਹੁੰਚਿਆ ਹੈ, ਜਿਸ ਕਾਰਨ ਸਬਜ਼ੀ ਮੰਡੀ ਵਿਚ ਸਪਲਾਈ ਘਟ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।