ਨਵੇਂ ਸਾਲ ਤੇ BSNL ਦਾ ਬੰਪਰ ਧਮਾਕਾ, Jio ਨੂੰ ਵੀ ਕੀਤਾ ਫੇਲ੍ਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਕੰਪਨੀ ਨੇ ਪੇਸ਼ ਕੀਤਾ 2020 ਆਫਰ

File

ਨਵੀਂ ਦਿੱਲੀ-ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ 1,999 ਰੁਪਏ ਦਾ ਹੈ। ਇਸ 'ਚ ਕਈ ਆਕਰਸ਼ਕ ਬੈਨੀਫਿਟਸ ਦਿੱਤੇ ਜਾ ਰਹੇ ਹਨ। ਉੱਥੇ, ਰਿਲਾਇੰਸ ਜਿਓ ਨੇ ਹਾਲ ਹੀ 'ਚ ਹੈਪੀ ਨਿਊ ਈਅਰ ਆਫਰ ਲਾਂਚ ਕੀਤਾ ਹੈ। ਜਿਓ ਦਾ ਹੈਪੀ ਨਿਊ ਈਅਰ ਆਫਰ 2020 ਰੁਪਏ ਦਾ ਹੈ। ਅਸੀਂ ਤੁਹਾਨੂੰ ਬੀ.ਐੱਸ.ਐੱਨ.ਐੱਲ. ਅਤੇ ਜਿਓ ਦੇ ਦੋਨੋ ਪ੍ਰੀਪੇਡ ਪਲਾਨਸ ਦੇ ਬਾਰੇ 'ਚ ਦੱਸਾਂਗੇ।

ਰਿਲਾਇੰਸ ਜਿਓ ਦੇ 2020 ਰੁਪਏ ਵਾਲੇ ਹੈਪੀ ਨਿਊ ਈਅਰ ਆਫਰ 'ਚ ਰੋਜ਼ਾਨਾ ਡਾਟਾ ਨਾਲ 365 ਦੀ ਮਿਆਦ ਮਿਲਦੀ ਹੈ। ਜਿਓ ਦੇ ਇਸ ਪਲਾਨ 'ਚ ਰੋਜ਼ਾਨਾ ਨੂੰ 1.5 ਜੀ.ਬੀ ਡਾਟਾ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਦੇ ਹਨ। ਜਿਥੇ ਤਕ ਕਾਲਿੰਗ ਬੈਨੀਟਿਫਸ ਦੀ ਗੱਲ ਹੈ ਤਾਂ ਦੂਜੇ ਨੈੱਟਵਰਕਸ 'ਤੇ ਕਾਲ ਕਰਨ ਲਈ ਜਿਓ ਦੇ ਇਸ ਪਲਾਨ 'ਚ 12,000 ਮਿੰਟਸ ਮਿਲਦੇ ਹਨ। ਹਾਲਾਂਕਿ ਜਿਓ ਦੇ ਦੂਜੇ ਪਲਾਨਸ ਦੀ ਤਰ੍ਹਾਂ ਜਿਓ-ਟੂ-ਜਿਓ ਕਾਲ ਫ੍ਰੀ ਹੈ। 

ਇਸ ਤੋਂ ਇਲਾਵਾ ਇਹ ਪਲਾਨ ਰਿਚਾਰਜ ਕਰਵਾਉਣ ਵਾਲੇ ਯੂਜ਼ਰਸ ਨੂੰ ਜਿਓ ਐਪਸ ਦਾ ਐਕਸੈੱਸ ਮਿਲਦਾ ਹੈ। ਬੀ.ਐੱਸ.ਐੱਨ.ਐੱਲ. ਦੇ 1,999 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ 3ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਮਿਆਦ 365 ਦਿਨ ਹੈ। ਹਾਲਾਂਕਿ, ਆਫਰ ਤਹਿਤ ਇਸ ਪਲਾਨ ਦੀ ਮਿਆਦ 60 ਦਿਨ ਹੋਰ ਵਧਾ ਕੇ ਕੁਲ 425 ਦਿਨ ਕਰ ਦਿੱਤੀ ਗਈ ਹੈ।
 

ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ 'ਚ ਰੋਜ਼ਾਨਾ 250 ਮਿੰਟਸ ਦੀ ਕਾਲਿੰਗ ਬੈਨੀਫਿਟਸ ਅਤੇ 100 ਐੱਸ.ਐੱਮ.ਐੱਸ. ਭੇਜਣ ਦੀ ਸੁਵਿਧਾ ਮਿਲਦੀ ਹੈ। ਪਲਾਨ 'ਤੇ ਇਹ ਆਫਰ ਈਅਰਇੰਡ ਤਕ ਦੀ ਹੀ ਸੀਮਿਤ ਹੈ। ਜਿਓ ਦੇ 2020 ਰੁਪਏ ਵਾਲੇ ਆਫਰ ਦੇ ਮੁਕਾਬਲੇ ਬੀ.ਐੱਸ.ਐੱਨ.ਐੱਲ. ਦੇ ਪਲਾਨ 'ਚ ਡੱਬਲ ਡਾਟਾ ਬੈਨੀਫਿਟਸ ਅਤੇ ਜ਼ਿਆਦਾ ਮਿਆਦ ਦਿੱਤੀ ਜਾ ਰਹੀ ਹੈ।

ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਦਾ 1,699 ਰੁਪਏ ਵਾਲਾ ਪਲਾਨ ਵੀ ਹੈ। ਇਸ ਪਲਾਨ ਤਹਿਤ ਯੂਜ਼ਰਸ ਨੂੰ ਰੋਜ਼ਾਨਾ 2ਜੀ.ਬੀ. ਡਾਟਾ ਅਤੇ 250 ਕਾਲਿੰਗ ਮਿੰਟਸ ਮਿਲਣਗੇ। ਪਲਾਨ 'ਚ ਕਿਸੇ ਦੂਜੇ ਨੈੱਟਵਰਕ 'ਤੇ ਕਾਲ ਕਰਨ ਕੋਈ ਐਕਸਟਰਾ ਚਾਰਜ ਨਹੀਂ ਹੈ। ਇਸ ਪਲਾਨ ਦੀ ਮਿਆਦ 365 ਦਿਨ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 100 ਐੱਸ.ਐੱਮ.ਐੱਸ. ਭੇਜਣ ਦੀ ਸੁਵਿਧਾ ਮਿਲਦੀ ਹੈ।