ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵਿਚ ਆਇਆ ਜ਼ਬਰਦਸਤ ਉਛਾਲ, 10 ਲੱਖ ਕਰੋੜ ਤੋਂ ਹੋਇਆ ਪਾਰ
ਆਰਆਈਐਲ ਦੇ ਸ਼ੇਅਰ 1,617.80 ਰੁਪਏ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਏ।
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵਿਚ ਅੱਜ ਜ਼ਬਰਦਸਤ ਉਛਾਲ ਦੇਖਿਆ ਗਿਆ ਹੈ ਆਰਆਈਐਲ ਦੇ ਸ਼ੇਅਰ 'ਚ ਅੱਜ 3 ਪ੍ਰਤੀਸ਼ਤ ਤੋਂ ਵੱਧ ਤੇਜ਼ੀ ਦੇਖੀ ਗਈ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੁਆਰਾ ਪੈਦਾ ਹੋਈ ਅਨਿਸ਼ਚਿਤਤਾ ਦੇ ਵਿਚਕਾਰ, ਰਿਲਾਇੰਸ ਇੰਡਸਟਰੀਜ਼ ਨੇ ਗੁਣਵੱਤਾ ਵਾਲੇ ਨਿਵੇਸ਼ਕਾਂ ਨੂੰ ਲਿਆਉਣ, ਇਸਦੇ ਕਰਜ਼ਿਆਂ ਨੂੰ ਘਟਾਉਣ ਅਤੇ ਵਹੀਖਾਤਿਆਂ ਨੂੰ ਸੁਚਾਰੂ ਬਣਾਉਣ ਦੇ ਠੋਸ ਯਤਨਾਂ ਦੁਆਰਾ 'ਬੀ' ਦੇ ਆਕਾਰ ਦੇ ਸੁਧਾਰਾਂ ਦੁਆਰਾ ਤੇਜ਼ੀ ਦੇਖੀ ਹੈ।
ਆਰਆਈਐਲ ਦੇ ਸ਼ੇਅਰ 1,617.80 ਰੁਪਏ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਏ। ਇਸ ਤੇਜ਼ੀ ਨਾਲ ਆਰਆਈਐਲ ਦਾ ਮਾਰਕੀਟ ਕੈਪ 10 ਲੱਖ ਕਰੋੜ ਰੁਪਏ ਨੂੰ ਪਾਰ ਕਰ 10.21 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਆਰਆਈਐਲ ਦੇ ਸ਼ੇਅਰ ਵਿਚ ਅੱਜ 3 ਪ੍ਰਤੀਸ਼ਤ ਤੋਂ ਵੱਧ ਤੇਜ਼ੀ ਦੇਖੀ ਗਈ ਹੈ। ਸਟਾਕ 1114.85 ਰੁਪਏ ਦੀ ਕੀਮਤ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ, ਇਹ 1561.80 ਦੀ ਕੀਮਤ 'ਤੇ ਬੰਦ ਹੋਇਆ ਸੀ। ਇਸ ਸਮੇਂ ਆਰਆਈਐਲ ਦਾ ਬਾਜ਼ਾਰ 10 ਲੱਖ ਕਰੋੜ ਤੋਂ ਵਧ ਕੇ 10.21 ਲੱਖ ਕਰੋੜ ਹੋ ਗਿਆ ਹੈ।
ਗਲੋਬਲ ਬਾਜ਼ਾਰ ਤੋਂ ਚੰਗੇ ਸੰਕੇਤਾਂ ਦੇ ਕਾਰਨ, ਘਰੇਲੂ ਸਟਾਕ ਮਾਰਕੀਟ ਵਿਚ ਅੱਜ ਨੂੰ ਚੰਗੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਵੱਲੋਂ ਇੱਕ ਹੋਰ ਰਾਹਤ ਪੈਕੇਜ ਦੀ ਉਮੀਦ ਅਤੇ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਦੀ ਸੰਭਾਵਨਾ ਕਾਰਨ ਬਾਜ਼ਾਰ ਦੀਆਂ ਭਾਵਨਾਵਾਂ ਵਿਚ ਸੁਧਾਰ ਹੋਇਆ ਹੈ। ਸੈਂਸੈਕਸ 600 ਅੰਕ ਜਾਂ 1.9 ਪ੍ਰਤੀਸ਼ਤ ਦੇ ਵਾਧੇ ਨਾਲ 32215 ਦੇ ਆਸ ਪਾਸ ਕਾਰੋਬਾਰ ਕਰ ਰਿਹਾ ਹੈ।
ਇਸ ਦੇ ਨਾਲ ਹੀ ਨਿਫਟੀ 175 ਅੰਕ ਯਾਨੀ 1.9 ਫੀਸਦ ਦੇ ਵਾਧੇ ਨਾਲ 9425 ਨੂੰ ਪਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਰਿਲਾਇੰਸ ਇੰਡਸਟਰੀਜ਼ ਨੇ ਪਿਛਲੇ 16 ਦਿਨਾਂ ਵਿਚ ਰਿਲਾਇੰਸ ਜਿਓ ਪਲੇਟਫਾਰਮਸ ਲਈ 3 ਵੱਡੇ ਸੌਦੇ ਕੀਤੇ ਹਨ। ਇਨ੍ਹਾਂ ਸੌਦਿਆਂ ਰਾਹੀਂ ਕੁੱਲ 60596 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਵੱਡੇ ਨਿਵੇਸ਼ ਨਾਲ ਰਿਲਾਇੰਸ ਜਿਓ ਮਾਰਕੀਟ ਮੁੱਲ ਦਾ ਬਾਜ਼ਾਰ ਮੁੱਲ ਵਧ ਕੇ 5.16 ਲੱਖ ਕਰੋੜ ਰੁਪਏ ਹੋ ਗਿਆ ਹੈ।