ਜੀ 7 ਨੇ ਵਪਾਰ ਵਿਚ ਅੜਿੱਕੇ ਹਟਾਉਣ ਦਾ ਅਹਿਦ ਲਿਆ
ਅਮਰੀਕਾ ਸਮੇਤ ਜੀ 7 ਸਮੂਹ ਦੇਸ਼ਾਂ ਦੇ ਆਗੂਆਂ ਦੀ ਇਥੇ ਹੋਈ ਦੋ ਦਿਨਾ ਬੈਠਕ ਮਗਰੋਂ ਜਾਰੀ ਸਾਂਝੇ ਬਿਆਨ ਵਿਚ ਬਚਾਅਵਾਦ ਦਾ ਮੁਕਾਬਲਾ ਕਰਨ
ਚਿੰਗਦਾਓ, 10 ਜੂਨ, ਅਮਰੀਕਾ ਸਮੇਤ ਜੀ 7 ਸਮੂਹ ਦੇਸ਼ਾਂ ਦੇ ਆਗੂਆਂ ਦੀ ਇਥੇ ਹੋਈ ਦੋ ਦਿਨਾ ਬੈਠਕ ਮਗਰੋਂ ਜਾਰੀ ਸਾਂਝੇ ਬਿਆਨ ਵਿਚ ਬਚਾਅਵਾਦ ਦਾ ਮੁਕਾਬਲਾ ਕਰਨ ਅਤੇ ਵਪਾਰ ਦੇ ਰਾਹ ਵਿਚ ਅੜਿੱਕੇ ਘਟਾਉਣ ਦਾ ਅਹਿਦ ਲਿਆ ਗਿਆ। ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦ ਦੁਨੀਆਂ ਭਰ ਦੇ ਕਈ ਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਪਾਰ ਨੀਤੀ ਤੋਂ ਖ਼ਫ਼ਾ ਹਨ।
ਏਕਤਾ ਦਾ ਹੋਕਾ ਦੇਣ ਦੇ ਬਾਵਜੂਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਇਸਪਾਤ ਅਤੇ ਐਲੂਮੀਨੀਅਮ 'ਤੇ ਅਮਰੀਕੀ ਟੈਕਸਾਂ ਦੇ ਜਵਾਬ ਵਿਚ ਅਮਰੀਕੀ ਸਮਾਨ 'ਤੇ ਟੈਕਸ ਲਾਉਣ ਦੇ ਅਪਣੇ ਐਲਾਨ ਬਾਰੇ ਕਦਮ ਵਧਾਉਣਗੇ। ਅੱਠ ਪੰਨਿਆਂ ਦੇ ਐਲਾਨ ਪੱਤਰ ਵਿਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਜੀ 7 ਨੇ ਸੰਕਲਪ ਕੀਤਾ ਹੈ ਕਿ ਉਹ ਮਿਲ ਕੇ ਇਹ ਯਕੀਨੀ ਕਰਨਗੇ ਕਿ ਸਾਂਝਾ ਈਰਾਨ ਕਦੇ ਵੀ ਪਰਮਾਣੂ ਹਥਿਆਰ ਦੀ ਭਾਲ, ਵਿਕਾਸ ਅਤੇ ਉਸ ਦੀ ਪ੍ਰਾਪਤੀ ਨਾ ਕਰ ਸਕੇ।