ਭਾਰਤ ਨੂੰ ਤੇਲ ਸਪਲਾਈ ਨਿਸ਼ਚਿਤ ਕਰਨ ਲਈ ਹਰ ਸੰਭਵ ਕਦਮ ਚੁੱਕੇਗਾ ਈਰਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਈਰਾਨ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਤੇਲ ਦੀ ਸਪਲਾਈ ਠੀਕ ਢੰਗ ਨਾਲ ਬਣਾਏ ਰੱਖਣ ਲਈ ਹਰ ਸੰਭਵ ਕਦਮ ਚੁੱਕੇਗਾ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਭਾਰਤ ਦਾ ਭਰੋਸੇਮੰਦ...

Iran Oil

ਨਵੀਂ ਦਿੱਲੀ : ਈਰਾਨ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਤੇਲ ਦੀ ਸਪਲਾਈ ਠੀਕ ਢੰਗ ਨਾਲ ਬਣਾਏ ਰੱਖਣ ਲਈ ਹਰ ਸੰਭਵ ਕਦਮ ਚੁੱਕੇਗਾ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਭਾਰਤ ਦਾ ਭਰੋਸੇਮੰਦ ਊਰਜਾ ਹਿੱਸੇਦਾਰ ਰਿਹਾ ਹੈ। ਈਰਾਨ ਦੇ ਦੂਤਘਰ ਨੇ ਇਹ ਸਪਸ਼ਟੀਕਰਨ ਅਜਿਹੇ ਸਮੇਂ ਦਿਤਾ ਹੈ ਜਦੋਂ ਉਸ ਦੇ ਡਿਪਟੀ ਰਾਜਦੂਤ ਮਸੂਦ ਰਿਜ਼ਵਾਨਿਅਨ ਰਹਾਗੀ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਅਮਰੀਕੀ ਪਾਬੰਦੀ ਤੋਂ ਬਾਅਦ ਜੇਕਰ ਭਾਰਤ ਨੇ ਈਰਾਨ ਤੋਂ ਤੇਲ ਆਯਾਤ ਵਿਚ ਕਟੌਤੀ ਕੀਤੀ ਤਾਂ ਈਰਾਨ ਭਾਰਤ ਨੂੰ ਮਿਲਣ ਵਾਲੀ ਵਿਸ਼ੇਸ਼ ਸਹੂਲਤਾਂ ਬੰਦ ਕਰ ਦੇਵੇਗਾ।

ਦੂਤਘਰ ਨੇ ਕਿਹਾ ਕਿ ਉਹ ਅਸਥਿਰ ਊਰਜਾ ਬਾਜ਼ਾਰ ਤੋਂ ਨਜਿਠਣ ਵਿਚ ਭਾਰਤ ਨੂੰ ਹੋ ਰਹੀ ਦਿੱਕਤਾਂ ਨੂੰ ਸਮਝਦਾ ਹੈ।  ਉਸ ਨੇ ਕਿਹਾ ਕਿ ਈਰਾਨ ਦੁਵੱਲਾ ਵਪਾਰ ਵਿਸ਼ੇਸ਼ ਤੌਰ 'ਤੇ ਈਰਾਨੀ ਤੇਲ ਦੇ ਆਯਾਤ ਨੂੰ ਬਣਾਏ ਰੱਖਣ ਲਈ ਵੱਖਰੇ ਕਦਮ   ਚੁੱਕ ਕੇ ਭਾਰਤ ਦੀ ਊਰਜਾ ਸੁਰੱਖਿਆ ਨਿਸ਼ਚਿਤ ਕਰਨ ਲਈ ਅਪਣਾ ਪੂਰਾ ਯੋਗਦਾਨ ਦੇਵੇਗਾ। ਦੱਸ ਦਈਏ ਕਿ ਮੰਗਲਵਾਰ ਨੂੰ ਇਕ ਸੈਮਿਨਾਰ ਵਿਚ ਰਹਾਗੀ ਨੇ ਕਿਹਾ ਸੀ ਕਿ ਜੇਕਰ ਭਾਰਤ ਤੋਂ ਈਰਾਨ ਕੱਚੇ ਤੇਲ ਦੀ ਖਰੀਦ ਵਿਚ ਕਮੀ ਕੀਤੀ ਜਾਂਦੀ ਹੈ ਤਾਂ ਉਸ ਦੇ ਵਿਸ਼ੇਸ਼ ਅਧਿਕਾਰ ਖ਼ਤਮ ਕਰ ਦਿਤੇ ਜਾਣਗੇ।

ਉਨ੍ਹਾਂ ਨੇ ਭਾਰਤ ਨੂੰ ਚਿਤਾਵਨੀ ਦੇ ਅੰਦਾਜ਼ ਵਿਚ ਕਿਹਾ ਸੀ ਕਿ ਜੇਕਰ ਉਹ ਇਰਾਕ, ਸਊਦੀ ਅਰਬ, ਰੂਸ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਕੱਚੇ ਤੇਲ ਦੀ ਖ਼ਰੀਦ ਲਈ ਡੀਲ ਕਰਦਾ ਹੈ ਤਾਂ ਇਹ ਫੈਸਲਾ ਲਿਆ ਜਾਵੇਗਾ। ਦਸ ਦਈਏ ਕਿ ਅਮਰੀਕਾ ਨੇ ਈਰਾਨ ਉਤੇ ਵਪਾਰਕ ਪਾਬੰਦੀ ਲਗਾ ਦਿਤੀ ਹੈ। ਇਸ ਦੇ ਚਲਦੇ ਕਈ ਦੇਸ਼ਾਂ ਨੂੰ ਈਰਾਨ ਤੋਂ ਤੇਲ ਦੀ ਖ਼ਰੀਦ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਦਿਨ ਪਹਿਲਾਂ ਹੀ ਚਾਬਹਾਰ ਬੰਦਰਗਾਹ ਨੂੰ ਲੈ ਕੇ ਈਰਾਨ ਨੇ ਭਾਰਤ ਦੇ ਪ੍ਰਤੀ ਨਰਾਜ਼ਗੀ ਸਾਫ਼ ਕੀਤੀ ਸੀ।

ਈਰਾਨ ਨੇ ਇਲਜ਼ਾਮ ਲਗਾਇਆ ਸੀ ਕਿ ਭਾਰਤ ਨੇ ਉਸ ਦੇ ਨਾਲ ਵਾਅਦਾ ਤੋੜਿਆ ਹੈ। ਰਣਨੀਤਕ ਤੌਰ 'ਤੇ ਮਹੱਤਵਪੂਰਣ ਚਾਬਹਾਰ ਬੰਦਰਗਾਹ ਵਿਚ ਵਾਅਦੇ ਦੇ ਮੁਤਾਬਕ ਨਿਵੇਸ਼ ਨਾ ਕਰਨ ਉਤੇ ਭਾਰਤ ਦੀ ਨੁਕਤਾਚੀਨੀ ਕਰਦੇ ਹੋਏ ਈਰਾਨ ਨੇ ਕਿਹਾ ਕਿ ਜੇਕਰ ਭਾਰਤ ਈਰਾਨ ਤੋਂ ਤੇਲ ਦਾ ਆਯਾਤ ਘੱਟ ਕਰਦਾ ਹੈ ਤਾਂ ਉਸ ਨੂੰ ਮਿਲਣ ਵਾਲੇ ਵਿਸ਼ੇਸ਼ ਮੁਨਾਫ਼ਾ ਖਤਮ ਹੋ ਸਕਦੇ ਹਨ।

ਈਰਾਨ ਦੇ ਰਾਜਦੂਤ ਅਤੇ ਚਾਰਜ ਡਿ ਅਫ਼ੇਅਰਜ਼ ਮਸੂਦ ਰਜ਼ਵਾਨਿਅਨ ਰਹਾਗੀ ਨੇ ਕਿਹਾ ਕਿ ਜੇਕਰ ਭਾਰਤ ਹੋਰ ਦੇਸ਼ਾਂ ਦੀ ਤਰ੍ਹਾਂ ਈਰਾਨ ਤੋਂ ਤੇਲ ਆਯਾਤ ਘੱਟ ਕਰ ਸਊਦੀ ਅਰਬ, ਰੂਸ, ਇਰਾਕ ਅਤੇ ਅਮਰੀਕਾ ਤੋਂ ਆਯਾਤ ਕਰਦਾ ਹੈ ਤਾਂ ਉਸ ਨੂੰ ਮਿਲਣ ਵਾਲੇ ਵਿਸ਼ੇਸ਼ ਮੁਨਾਫ਼ੇ ਨੂੰ ਈਰਾਨ ਖ਼ਤਮ ਕਰ ਦੇਵੇਗਾ।