ਕੱਚੇ ਤੇਲ 'ਤੇ ਓਪੇਕ ਨੂੰ ਭਾਰਤ ਦੀ ਹਿਦਾਇਤ, ਕੀਮਤ ਘਟਾਓ ਜਾਂ ਖ਼ਤਮ ਹੋਵੇਗੀ ਮੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੱਚੇ ਤੇਲ ਦੀ ਲਗਾਤਾਰ ਵੱਧਦੀ ਕੀਮਤਾਂ ਨੂੰ ਲੈ ਕੇ ਭਾਰਤ ਨੇ ਹੁਣ ਤੇਲ ਉਤਪਾਦਕ ਦੇਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਮੁੱਲ ਘਟਾਉਣੇ...

crude oil

ਨਵੀਂ ਦਿੱਲੀ : ਕੱਚੇ ਤੇਲ ਦੀ ਲਗਾਤਾਰ ਵੱਧਦੀ ਕੀਮਤਾਂ ਨੂੰ ਲੈ ਕੇ ਭਾਰਤ ਨੇ ਹੁਣ ਤੇਲ ਉਤਪਾਦਕ ਦੇਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਮੁੱਲ ਘਟਾਉਣੇ ਹੋਣਗੇ ਜਾਂ ਫਿਰ ਡਿਮਾਂਡ ਵਿਚ ਕਮੀ ਲਈ ਤਿਆਰ ਰਹਿਣਾ ਹੋਵੇਗਾ।  ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਕੱਚੇ ਤੇਲ ਦੀ ਮੰਗ ਵਾਲੇ ਦੇਸ਼ਾਂ ਵਿਚੋਂ ਇਕ ਭਾਰਤ ਨੇ ਪਾਰਸਰਸ਼ੀ ਦੇਸ਼ਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮੁੱਲ ਘਟਾਉਣਾ ਸ਼ੁਰੂ ਕਰਨਾ ਹੋਵੇਗਾ ਜਾਂ ਫਿਰ ਖਰੀਦ ਵਿਚ ਕਮੀ ਲਈ ਤਿਆਰ ਰਹਿਣਾ ਹੋਵੇਗਾ।

ਰਿਪੋਰਟ ਦੇ ਮੁਤਾਬਕ ਭਾਰਤ ਵਲੋਂ ਚਿਤਾਵਨੀ ਦਾ ਸੰਕੇਤ ਦਿੰਦੇ ਹੋਏ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ  ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਬੀਤੇ ਦੋ ਤੋਂ ਢਾਈ ਮਹੀਨਿਆਂ ਵਿਚ ਤੇਲ ਦੇ ਮੁੱਲ ਵਧੇ ਹਨ, ਜੇਕਰ ਅਜਿਹਾ ਹੀ ਰਿਹਾ ਤਾਂ ਭਾਰਤੀ ਖਪਤਕਾਰ ਵਿਕਲਪਾਂ ਦੀ ਤਲਾਸ਼ ਕਰਣਗੇ। ਉਨ੍ਹਾਂ ਨੇ ਕਿਹਾ ਕਿ ਕੱਚੇ ਤੇਲ ਦੀ ਮਹਿੰਗਾਈ ਦੇ ਚਲਦੇ ਭਾਰਤੀ ਖ਼ਪਤਕਾਰ ਬਿਜਲੀ ਦੇ ਵਾਹਨਾਂ ਅਤੇ ਗੈਸ ਵਰਗੇ ਵਿਕਲਪਾਂ ਦੇ ਵੱਲ ਦੇਖਾਂਗੇ ਕਿਉਂਕਿ ਇਹ ਘੱਟ ਮਹਿੰਗੇ ਸਾਬਤ ਹੋਣਗੇ। ਅਜਿਹੇ ਵਿਚ 2025 ਤੱਕ ਭਾਰਤ ਦੀ ਨਿੱਤ 10 ਲੱਖ ਬੈਰਲ ਤੇਲ ਦੀ ਖ਼ਪਤ ਰਿਪਲੇਸ ਹੋ ਜਾਵੇਗੀ।  

ਸਿੰਘ ਨੇ ਕਿਹਾ ਕਿ ਡਿਮਾਂਡ ਨੂੰ ਕੀਮਤਾਂ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਖਾਸ ਤੌਰ 'ਤੇ ਭਾਰਤ ਵਰਗੇ ਦੇਸ਼ ਵਿਚ ਜਿਥੇ ਕੀਮਤਾਂ ਨੂੰ ਲੈ ਕੇ ਖਾਸਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੀਮਤਾਂ ਵਿਚ ਵਾਧ ਨਾਲ ਤੁਹਾਨੂੰ ਸ਼ਾਰਟ ਟਰਮ ਵਿਚ ਮੰਗ ਵਿਚ ਕਮੀ ਨਹੀਂ ਦਿਖੇਗੀ ਪਰ ਅਜਿਹਾ ਹੀ ਰਿਹਾ ਤਾਂ ਲਾਂਗ ਟਰਮ ਵਿਚ ਜ਼ਰੂਰ ਇਸ ਦਾ ਅਸਰ ਦਿਖਾਈ ਦੇਵੇਗਾ। ਲੀਬਿਆ,  ਵੈਨੇਜ਼ੁਏਲਾ ਅਤੇ ਕੈਨੇਡਾ ਤੋਂ ਉਤਪਾਦਨ ਵਿਚ ਕਮੀ ਦੇ ਚਲਦੇ ਬੀਤੇ ਕੁੱਝ ਦਿਨੀਂ ਕੱਚੇ ਤੇਲ ਦੀਆਂ ਕੀਮਤਾਂ ਵਿਚ 5 ਫ਼ੀ ਸਦੀ ਤੱਕ ਦਾ ਵਾਧਾ ਹੋ ਚੁੱਕਿਆ ਹੈ।