ਸਰਕਾਰੀ ਬੈਂਕਾਂ ਦਾ ਜਲਦ ਹੋ ਸਕਦੈ ਸਮਾਂ ਤਬਦੀਲ, ਗਾਹਕਾਂ ਨੂੰ ਹੋਵੇਗਾ ਫ਼ਾਇਦਾ  

ਏਜੰਸੀ

ਖ਼ਬਰਾਂ, ਵਪਾਰ

ਬੈਂਕ ਗਾਹਕਾਂ ਲਈ ਚੰਗੀ ਖ਼ਬਰ ਹੈ...

Banks

ਨਵੀਂ ਦਿੱਲੀ: ਬੈਂਕ ਗਾਹਕਾਂ ਲਈ ਚੰਗੀ ਖ਼ਬਰ ਹੈ। ਜਲਦ ਹੀ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ ਬਦਲਣ ਵਾਲਾ ਹੈ। ਹੁਣ ਤਕ ਸਰਕਾਰੀ ਬੈਂਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਖੁੱਲ੍ਹਦੇ ਹਨ ਪਰ ਜਲਦ ਹੀ ਇਨ੍ਹਾਂ ਦਾ ਸਮਾਂ ਬਦਲ ਸਕਦਾ ਹੈ। ਸਤੰਬਰ ਤੋਂ ਸਰਕਾਰੀ ਬੈਂਕ ਸਵੇਰੇ 10 ਵਜੇ ਦੀ ਬਜਾਏ 9 ਵਜੇ ਖੁੱਲ੍ਹਣਾ ਸ਼ੁਰੂ ਹੋ ਸਕਦੇ ਹਨ। ਸਰਕਾਰ ਨੂੰ ਇਕ ਬੈਂਕਰ ਕਮੇਟੀ ਨੇ ਤਿੰਨ ਬਦਲ ਦਿੱਤੇ ਹਨ।

ਜਿਸ 'ਚ ਪਹਿਲਾ ਬਦਲ ਹੈ ਕਿ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਗਾਹਕਾਂ ਲਈ ਬਰਾਂਚਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾ ਸਕਦੇ ਹਨ, ਦੂਜਾ ਸਮਾਂ ਸਵੇਰੇ 10 ਤੋਂ ਸ਼ਾਮ 4 ਵਜੇ ਦਾ ਹੀ ਹੈ, ਜਦੋਂ ਕਿ ਤੀਜਾ ਬਦਲ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਦਾ ਹੈ। ਵਿੱਤ ਮੰਤਰਾਲਾ ਦੀ ਬੈਂਕਿੰਗ ਡਿਵੀਜ਼ਨ ਨੇ ਸਿਫਾਰਸ਼ ਕੀਤੀ ਹੈ ਕਿ ਬੈਂਕ ਬਰਾਂਚਾਂ 'ਚ ਕੰਮਕਾਜ ਗਾਹਕਾਂ ਦੀ ਸੁਵਿਧਾ ਦੇ ਹਿਸਾਬ ਨਾਲ ਸ਼ੁਰੂ ਹੋ ਜਾਣਾ ਚਾਹੀਦਾ ਹੈ। ਭਾਰਤੀ ਬੈਂਕ ਸੰਗਠਨ (ਆਈ. ਬੀ. ਏ.) ਦਾ ਕਹਿਣਾ ਹੈ ਕਿ ਇਹ ਵਿਚਾਰ ਹੈ ਕਿ ਇਕ ਇਲਾਕੇ 'ਚ ਬੈਂਕਾਂ ਖੁੱਲ੍ਹਣ ਦਾ ਸਮਾਂ ਇਕ ਬਰਾਬਰ ਹੋਣਾ ਚਾਹੀਦਾ ਹੈ ਤਾਂ ਕਿ ਗਾਹਕਾਂ ਨੂੰ ਉਲਝਣ ਨਾ ਹੋਵੇ।

ਬੈਂਕ ਵੀ ਗਾਹਕਾਂ ਲਈ ਇਕੋ ਇਲਾਕੇ 'ਚ ਬਰਾਬਰ ਘੰਟੇ ਸ਼ਾਖਾਵਾਂ ਨੂੰ ਖੁੱਲ੍ਹੇ ਰੱਖਣ ਲਈ ਸਹਿਮਤ ਹਨ। ਇਸ ਸਾਲ ਜੂਨ 'ਚ ਆਈ. ਬੀ. ਏ. ਨਾਲ ਵਿੱਤ ਮੰਤਰਾਲਾ ਅਤੇ ਪੀ. ਐੱਸ. ਬੀ. ਪ੍ਰਮੁਖਾਂ ਵਿਚਕਾਰ ਬੈਠਕ 'ਚ ਇਕ ਸਮਾਨ ਟਾਈਮਿੰਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਰ ਸੂਬੇ 'ਚ ਸਰਕਾਰੀ ਖੇਤਰ ਦਾ ਪ੍ਰਮੁੱਖ ਬੈਂਕ ਤਿੰਨ ਬਦਲਾਂ 'ਚੋਂ ਸਮਾਂ ਨਿਰਧਾਰਤ ਕਰ ਸਕਦਾ ਹੈ। ਸਤੰਬਰ 'ਚ ਨਵਾਂ ਸਮਾਂ ਅਮਲ 'ਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।