ਕੀ BSNL ਨੂੰ ਬੰਦ ਕਰਨ ਦੇ ਹੱਕ ਵਿਚ ਹੈ ਵਿੱਤ ਮੰਤਰਾਲਾ?

ਏਜੰਸੀ

ਖ਼ਬਰਾਂ, ਰਾਸ਼ਟਰੀ

ਸ੍ਰੀ ਪ੍ਰਕਾਸ਼ ਮੋਬਾਇਲ ਟਾਵਰਾਂ ਨਾਲ ਜੁੜੇ ਉਦਯੋਗ ਸੰਗਠਨ ‘ਤਾਇਪਾ’ ਦੀ ਸਾਲਾਨਾ ਆਮ ਮੀਟਿੰਗ ਵਿਚ ਭਾਗ ਲੈਣ ਪੁੱਜੇ ਹੋਏ ਸਨ।

BSNL

ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰਾਲਾ ਸਰਕਾਰੀ ਦੂਰਸੰਚਾਰ ਕੰਪਨੀ ਬੀਐੱਸਐੱਨਐੱਲ (BSNL) ਨੂੰ ਬੰਦ ਕਰਨ ਦੇ ਹੱਕ ਵਿਚ ਨਹੀਂ ਹੈ। ਦੂਰਸੰਚਾਰ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਸੰਕੇਤ ਕੱਲ੍ਹ ਦਿੱਤੇ। ਦੂਰਸੰਚਾਰ ਵਿਭਾਗ ਦੇ ਸਕੱਤਰ ਅੰਸ਼ੂ ਪ੍ਰਕਾਸ਼ ਤੋਂ ਪੁੱਛਿਆ ਗਿਆ ਸੀ ਕਿ ਕੀ ਵਿੱਤ ਮੰਤਰਾਲਾ ਬੀਐੱਸਐੱਨਐੱਲ ਨੂੰ ਬੰਦ ਕਰਨ ਦੇ ਹੱਕ ਵਿਚ ਹੈ ਤਾਂ ਸ੍ਰੀ ਅੰਸ਼ੂ ਪ੍ਰਕਾਸ਼ ਨੇ ਕਿਹਾ ਕਿ ਮੀਡੀਆ ਦੇ ਇੱਕ ਵਰਗ ਵੱਲੋਂ ਦਿੱਤੀ ਜਾ ਰਹੀ ਇਹ ਜਾਣਕਾਰੀ ਗ਼ਲਤ ਹੈ ਕਿ ਵਿੱਤ ਮੰਤਰਾਲਾ ਹੁਣ BSNL ਨੂੰ ਬੰਦ ਕਰਨਾ ਚਾਹੁੰਦਾ ਹੈ।

ਸ੍ਰੀ ਪ੍ਰਕਾਸ਼ ਮੋਬਾਇਲ ਟਾਵਰਾਂ ਨਾਲ ਜੁੜੇ ਉਦਯੋਗ ਸੰਗਠਨ ‘ਤਾਇਪਾ’ ਦੀ ਸਾਲਾਨਾ ਆਮ ਮੀਟਿੰਗ ਵਿਚ ਭਾਗ ਲੈਣ ਪੁੱਜੇ ਹੋਏ ਸਨ। ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੇ ਮੰਤਰੀਆਂ ਦੇ ਇੱਕ ਸਮੂਹ ਨੇ ਦੂਰਸੰਚਾਰ ਵਿਭਾਗ ਦੀ ਪ੍ਰਸਤਾਵਿਤ ਹੱਲਾਸ਼ੇਰੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀਆਂ ਦੇ ਇੱਕ ਸਮੂਹ ਨੇ ਜੁਲਾਈ ਮਹੀਨੇ ਦੌਰਾਨ ਘਾਟੇ ’ਚ ਚੱਲ ਰਹੀਆਂ ਦੂਰਸੰਚਾਰ ਕੰਪਨੀਆਂ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਸਤਾਵਿਤ ਇੱਕ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸਮੂਹ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੇ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਸਨ।

ਬਾਅਦ ’ਚ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਪ੍ਰਸਤਾਵ ਉੱਤੇ 80 ਤੋਂ ਵੱਧ ਇਤਰਾਜ਼ ਉਠਾ ਦਿੱਤੇ ਸਨ। ਦੂਰਸੰਚਾਰ ਮੰਤਰਾਲੇ ਨੇ ਬੀਐੱਸਐੱਨਐੱਲ ਨੂੰ ਮੁੜ ਮੁਨਾਫ਼ੇ ਵਿਚ ਲਿਆਉਣ ਲਈ 74,000 ਕਰੋੜ ਰੁਪਏ ਦੀ ਯੋਜਨਾ ਦੀ ਪੇਸ਼ਕਸ਼ ਰੱਖੀ ਹੈ ਕਿਉਂਕਿ ਉਸ ਨੂੰ ਬੰਦ ਕਰਨ ਲਈ ਵੀ ਸਰਕਾਰ ਨੂੰ 95,000 ਕਰੋੜ ਰੁਪਏ ਖ਼ਰਚ ਕਰਨੇ ਪੈਣਗੇ। ਇਸ ਯੋਜਨਾ ਵਿਚ ਮੁਲਾਜ਼ਮਾਂ ਦੀ ਸਵੈ–ਇੱਛੁਕ ਸੇਵਾ–ਮੁਕਤੀ ਯੋਜਨਾ ਲਈ 29,000 ਕਰੋੜ ਰੁਪਏ, 4–ਜੀ ਸਪੈਕਟ੍ਰਮ ਲਈ 20,000 ਕਰੋੜ ਰੁਪਏ ਅਤੇ 4–ਜੀ ਸੇਵਾਵਾਂ ਨੂੰ ਪੂੰਜੀਗਤ ਖ਼ਰਚੇ ਲਈ 13,000 ਕਰੋੜ ਰੁਪਏ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ