ਜਾਣੋ ਪਟਰੌਲ - ਡੀਜ਼ਲ ਦੀਆਂ ਵਧੀਆਂ ਕੀਮਤਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਘਰੇਲੂ ਤੇਲ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਪਟਰੌਲ ਅਤੇ ਡੀਜ਼ਲ ਦੀ ਕੀਮਤਾਂ ਵਚ ਕੋਈ ਬਦਲਾਅ ਨਹੀਂ ਕੀਤਾ ਪਰ ਅੰਤਰਾਰਸ਼ਟਰੀ ...

petrol and diesel price

ਮੁੰਬਈ : ਘਰੇਲੂ ਤੇਲ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਪਟਰੌਲ ਅਤੇ ਡੀਜ਼ਲ ਦੀ ਕੀਮਤਾਂ ਵਚ ਕੋਈ ਬਦਲਾਅ ਨਹੀਂ ਕੀਤਾ ਪਰ ਅੰਤਰਾਰਸ਼ਟਰੀ ਬਾਜ਼ਾਰ ਵਿਚ ਇਕ ਵਾਰ ਫਿਰ ਕੱਚੇ ਤੇਲ ਵਿਚ ਲਗਾਤਾਰ ਦੂਜੇ ਦਿਨ ਤੇਜ਼ੀ ਜਾਰੀ ਰਹੀ। ਬ੍ਰੈਂਟ ਕਰੂਡ ਦਾ ਭਾਅ ਪਿਛਲੇ ਸੈਸ਼ਨ ਦੇ ਮੁਕਾਬਲੇ ਕਰੀਬ ਇਕ ਫ਼ੀ ਸਦੀ ਦੀ ਤੇਜ਼ੀ ਦੇ ਨਾਲ ਇਕ ਵਾਰ ਫਿਰ 63 ਡਾਲਰ ਪ੍ਰਤੀ ਬੈਰਲ ਦੇ ਉਪਰ ਚਲਾ ਗਿਆ ਹੈ। ਬ੍ਰੈਂਟ ਕਰੂਡ ਦੇ ਮੁੱਲ ਵਿਚ ਪਿਛਲੇ ਸੈਸ਼ਨ ਵਿਚ 1.76 ਫ਼ੀ ਸਦੀ ਦੀ ਤੇਜ਼ੀ ਰਹੀ।

ਵਿਸ਼ਲੇਸ਼ਕਾਂ ਦੇ ਮੁਤਾਬਕ ਓਪੇਕ ਵਲੋਂ ਤੇਲ ਦੀ ਸਪਲਾਈ ਵਿਚ ਕਟੌਤੀ ਕੀਤੇ ਜਾਣ ਨਾਲ ਤੇਲ ਦੀ ਕੀਮਤ ਵਿਚ ਤੇਜ਼ੀ ਆਈ ਹੈ। ਉੱਧਰ ਓਪੇਕ ਦੇ ਮੈਂਬਰ ਦੇਸ਼ ਵੇਨੇਜ਼ੁਏਲਾ ਵਿਚ ਜਾਰੀ ਆਰਥਕ ਅਤੇ ਰਾਜਨੀਤਿਕ ਸੰਕਟ ਤੋਂ ਵੀ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ। 

ਦਿੱਲੀ 
ਪਟਰੌਲ : 70.33 ਰੁਪਏ ਪ੍ਰਤੀ ਲੀਟਰ
ਡੀਜ਼ਲ : 65.62 ਰੁਪਏ ਪ੍ਰਤੀ ਲੀਟਰ

ਮੁੰਬਈ 
ਪਟਰੌਲ : 75.97 ਰੁਪਏ ਪ੍ਰਤੀ ਲੀਟਰ
ਡੀਜ਼ਲ  : 68.71 ਰੁਪਏ ਪ੍ਰਤੀ ਲੀਟਰ

ਕੋਲਕਾਤਾ 
ਪਟਰੌਲ : 67.40 ਰੁਪਏ ਪ੍ਰਤੀ ਲੀਟਰ
ਡੀਜ਼ਲ  : 67.67 ਰੁਪਏ ਪ੍ਰਤੀ ਲੀਟਰ

ਚੇਨਈ 
ਪਟਰੌਲ : 73 ਰੁਪਏ ਪ੍ਰਤੀ ਲੀਟਰ
ਡੀਜ਼ਲ  : 69.32 ਰੁਪਏ ਪ੍ਰਤੀ ਲੀਟਰ