ਪਟਰੌਲ-ਡੀਜ਼ਲ ਦੇ ਡਿੱਗੇ ‘ਭਾਅ’, ਜਾਣੋ ਅੱਜ ਦੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ 6 ਦਿਨਾਂ ਬਾਅਦ ਇਕ ਵਾਰ ਫਿਰ ਕਟੌਤੀ ਹੋਈ ਹੈ। ਦਿੱਲੀ ਵਿਚ ਪਟਰੌਲ ਦੀ ਕੀਮਤ 8 ਪੈਸੇ ਅਤੇ ਡੀਜ਼ਲ ਦੀ ਕੀਮਤ 11 ਪੈਸੇ ਘੱਟ...

Petrol-Diesel Price reduced

ਨਵੀਂ ਦਿੱਲੀ : ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ 6 ਦਿਨਾਂ ਬਾਅਦ ਇਕ ਵਾਰ ਫਿਰ ਕਟੌਤੀ ਹੋਈ ਹੈ। ਦਿੱਲੀ ਵਿਚ ਪਟਰੌਲ ਦੀ ਕੀਮਤ 8 ਪੈਸੇ ਅਤੇ ਡੀਜ਼ਲ ਦੀ ਕੀਮਤ 11 ਪੈਸੇ ਘੱਟ ਹੋਈ ਹੈ। ਕੀਮਤਾਂ ਵਿਚ ਕਟੌਤੀ ਤੋਂ ਬਾਅਦ ਦਿੱਲੀ ‘ਚ ਇਕ ਲੀਟਰ ਪਟਰੌਲ ਦੀ ਕੀਮਤ 71.19 ਰੁਪਏ ਤੇ ਡੀਜ਼ਲ ਦੀ ਕੀਮਤ 65.89 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿਚ ਵੀ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਵੇਖਣ ਨੂੰ ਮਿਲੀ ਹੈ।

ਪਟਰੌਲ ਦੀ ਕੀਮਤ 8 ਪੈਸੇ ਘੱਟ ਕੇ 73.28 ਰੁਪਏ ਅਤੇ ਡੀਜ਼ਲ ਦੀ ਕੀਮਤ 11 ਪੈਸੇ ਘੱਟ ਕੇ 67.67 ਰੁਪਏ ਹੋ ਗਈ ਹੈ। ਸੂਤਰਾਂ ਮੁਤਾਬਕ ਮੁੰਬਈ ਵਿਚ ਇਕ ਲੀਟਰ ਪਟਰੌਲ ਦੀ ਕੀਮਤ 76.82 ਰੁਪਏ ਅਤੇ ਡੀਜ਼ਲ ਦੀ ਕੀਮਤ 11 ਪੈਸੇ ਘੱਟ ਕੇ 69.00 ਰੁਪਏ ਹੋ ਗਈ ਹੈ।

ਦੇਸ਼ ਦੇ ਮੁੱਖ ਸ਼ਹਿਰਾਂ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ

ਸ਼ਹਿਰ                           ਪਟਰੌਲ                          ਡੀਜ਼ਲ

ਮੁੰਬਈ                            76.82                           69.00

ਕੋਲਕਾਤਾ                        73.28                           67.67

ਚੇਨੱਈ                            73.90                           69.61

ਹਰਿਆਣਾ                       72.04                           65.77

ਗੁਜਰਾਤ                         68.53                           68.77

ਹਿਮਾਚਲ                        70.15                           63.98

ਜੰਮੂ-ਕਸ਼ਮੀਰ                   74.17                           65.93

ਨੋਇਡਾ                            70.90                           65.05

ਇਸ ਦੇ ਨਾਲ ਹੀ ਪੰਜਾਬ ਦੇ ਜਲੰਧਰ ਵਿਚ ਪਟਰੌਲ ਦੀ ਕੀਮਤ 76.24 ਅਤੇ ਡੀਜ਼ਲ ਦੀ ਕੀਮਤ 65.84 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਲੁਧਿਆਣਾ ਵਿਚ ਪਟਰੌਲ 76.74 ਅਤੇ ਡੀਜ਼ਲ 66.24 ਰੁਪਏ ਪ੍ਰਤੀ ਲੀਟਰ, ਅੰਮ੍ਰਿਤਸਰ ਵਿਚ ਪਟਰੌਲ 76.85 ਅਤੇ ਡੀਜ਼ਲ 66.37 ਰੁਪਏ ਪ੍ਰਤੀ ਲੀਟਰ, ਪਟਿਆਲਾ ਪਟਰੌਲ 76.64 ਅਤੇ ਡੀਜ਼ਲ 66.18 ਰੁਪਏ ਪ੍ਰਤੀ ਲੀਟਰ ਹੋ ਗਈ ਹੈ।