15 ਹਜ਼ਾਰ ਰੁਪਏ ਤੋਂ ਘੱਟ ਤਨਖ਼ਾਹ ਵਾਲਿਆਂ ਦਾ EPF ਭਰੇਗੀ ਕੇਂਦਰ ਸਰਕਾਰ-Finance Minister
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈਸ ਕਾਨਫਰੰਸ ਦੌਰਾਨ 20 ਲੱਖ ਕਰੋੜ ਦੇ ਆਰਥਕ ਪੈਕੇਜ ਨਾਲ ਜੁੜੀ ਜਾਣਕਾਰੀ ਦਿੱਤੀ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈਸ ਕਾਨਫਰੰਸ ਦੌਰਾਨ 20 ਲੱਖ ਕਰੋੜ ਦੇ ਆਰਥਕ ਪੈਕੇਜ ਨਾਲ ਜੁੜੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਸਮਾਜ ਦੇ ਕਈ ਹਿੱਸਿਆਂ ਦੇ ਨਾਲ ਵਿਸਥਾਰ ਵਿਚ ਚਰਚਾ ਕਰਨ ਤੋਂ ਬਾਅਦ ਇਸ ਪੈਕੇਜ 'ਤੇ ਫੈਸਲਾ ਲਿਆ।
ਵਿੱਤ ਮੰਤਰੀ ਨੇ ਦੱਸਿਆ ਕਿ 15 ਹਜ਼ਾਰ ਰੁਪਏ ਤੋਂ ਘੱਟ ਤਨਖ਼ਾਹ ਵਾਲਿਆਂ ਦਾ ਈਪੀਐਫ ਅਗਸਤ ਤੱਕ ਕੇਂਦਰ ਸਰਕਾਰ ਭਰੇਗੀ। ਸਰਕਾਰ ਮਾਲਕ ਅਤੇ ਕਰਮਚਾਰੀ ਦੋਵਾਂ ਦਾ ਯੋਗਦਾਨ ਦੇ ਰਹੀ ਹੈ। ਇਸ ‘ਤੇ ਕਰੀਬ 2500 ਕਰੋੜ ਰੁਪਏ ਖਰਚ ਆਵੇਗਾ। ਉਹਨਾਂ ਕਿਹਾ ਕਿ ਸਾਡਾ ਟੀਚਾ ਆਤਮ ਨਿਰਭਰ ਭਾਰਤ ਹੈ।
ਇਹ ਪੈਕੇਜ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਹੈ ਵਿੱਤ ਮੰਤਰੀ ਨੇ ਕਿਹਾ ਕਿ ਐਮਐਸਐਮਈ ਲਈ ਵੱਡੇ ਕਦਮ ਚੁੱਕੇ ਹਨ। ਇਹਨਾਂ ਵਿਚ ਐਮਐਸਐਮਈ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਬਿਨਾਂ ਗਰੰਟੀ ਦੇ ਲੋਨ ਦਿੱਤਾ ਜਾਵੇਗਾ। ਉਹਨਾਂ ਨੂੰ ਗਰੰਟੀ ਦੇ ਬਿਨਾਂ ਲੋਨ ਮਿਲੇਗਾ। ਇਸ ਦੀ ਸਮਾਂ ਸੀਮਾ 4 ਸਾਲ ਹੋਵੇਗੀ।
ਉਹਨਾਂ ਨੂੰ 12 ਮਹੀਨਿਆਂ ਦੀ ਛੋਟ ਮਿਲੇਗੀ। ਇਹ ਆਫਰ 31 ਅਕਤੂਬਰ 2020 ਤੱਕ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਜਿਹੜੇ ਐਮਐਸਐਮਈ ਤਣਾਅ ਅਧੀਨ ਹਨ, ਉਹਨਾਂ ਨੂੰ 20000 ਕਰੋੜ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਦੱਸ ਦਈਏ ਕਿ ਐਮਐਸਐਮਈ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਵਿਚ ਆਉਂਦੇ ਹਨ।
ਵਿੱਤ ਮੰਤਰੀ ਅਨੁਸਾਰ, ਐਮਐਸਐਮਈ ਜੋ ਸਮਰੱਥ ਹਨ ਪਰ ਕੋਰੋਨਾ ਕਾਰਨ ਪ੍ਰੇਸ਼ਾਨ ਹਨ, ਉਹਨਾਂ ਨੂੰ ਕਾਰੋਬਾਰ ਦੇ ਵਿਸਥਾਰ ਲਈ 10,000 ਕਰੋੜ ਰੁਪਏ ਦੇ ਫੰਡਸ ਆਫ ਫੰਡ ਰਾਹੀਂ ਸਹਾਇਤਾ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਜਨ ਧਨ ਖਾਤਾ ਧਾਰਕਾਂ ਦੇ ਖਾਤੇ ਵਿਚ ਡੀਬੀਟੀ ਟ੍ਰਾਂਸਫਰ ਕੀਤਾ ਗਿਆ ਹੈ।