ਕਮਾਈ 'ਚ ਆਈਡੀਆ ਨੂੰ ਪਿੱਛੇ ਛੱਡ ਕੇ ਤੀਜੇ ਨੰਬਰ 'ਤੇ ਪੁੱਜੀ ਜੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰੈਵੇਨਿਊ ਮਾਰਕੀਟ 'ਚ ਸ਼ੇਅਰ ਦੇ ਆਧਾਰ 'ਤੇ ਰਿਲਾਇੰਸ ਕੰਪਨੀ ਦੀ ਜਿਓ ਇੰਫੋਕਾਮ ਟੈਲੀਕਾਮ 'ਚ ਤੀਜੇ ਨੰਬਰ ਦਾ ਸਥਾਨ

Idea And Jio

ਕੋਲਕਾਤਾ,  : ਰੈਵੇਨਿਊ ਮਾਰਕੀਟ 'ਚ ਸ਼ੇਅਰ ਦੇ ਆਧਾਰ 'ਤੇ ਰਿਲਾਇੰਸ ਕੰਪਨੀ ਦੀ ਜਿਓ ਇੰਫੋਕਾਮ ਟੈਲੀਕਾਮ 'ਚ ਤੀਜੇ ਨੰਬਰ ਦਾ ਸਥਾਨ ਪ੍ਰਾਪਤ ਕਰ ਲਿਆ ਹੈ। ਜਿਓ ਨੇ ਆਈਡੀਆ ਕੰਪਨੀ ਨੂੰ ਪਛਾੜਦੇ ਹੋਏ ਅਤੇ ਵੋਡਾਫੋਨ ਕੰਪਨੀ ਦੇ ਬਿਲਕੁੱਲ ਕਰੀਬ ਪਹੁੰਚ ਰਹੀ ਹੈ। ਜੀਓ ਦੀ ਆਕਰਮਕ ਕੀਮਤ ਨਿਰਧਾਰਨ ਨੀਤੀ ਨੇ ਦੂਜੀਆਂ ਕੰਪਨੀਆਂ ਦੀ ਨੀਂਦ ਚੋਰੀ ਕਰ ਲਈ ਹੈ। 

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵਲੋਂ ਭੇਜੇ ਗਏ ਵਿੱਤੀ ਡਾਟਾ ਦੇ ਅਨੁਸਾਰ ਜੀਓ ਕੰਪਨੀ ਦੇ ਕੰਮ ਸ਼ੁਰੂ ਹੋਣ ਦੇ 19 ਮਹੀਨਿਆਂ 'ਚ ਮੁਕੇਸ਼ ਅੰਬਾਨੀ ਦੇ ਜੀਓ ਦਾ ਰਾਜਸਵ ਬਾਜ਼ਾਰ ਸ਼ੇਅਰ ਮਾਰਚ ਅੰਤ ਤੱਕ 20 ਫ਼ੀ ਸਦੀ ਤੱਕ ਜਾ ਚੁੱਕਿਆ ਸੀ।  ਆਈਡੀਆ ਦਾ ਰਾਜਸਵ ਬਾਜ਼ਾਰ ਸ਼ੇਅਰ ਹੇਠਾਂ ਡਿੱਗ ਕੇ 16.5 ਫ਼ੀ ਸਦੀ 'ਤੇ ਆ ਗਿਆ, ਉਧਰ ਦੂਜੇ ਨੰਬਰ ਦੀ ਕੰਪਨੀ ਵੋਡਾਫ਼ੋਨ ਦਾ ਵਧ ਕੇ 21 ਫ਼ੀ ਸਦੀ ਤਕ ਪਹੁੰਚ ਗਿਆ ਹੈ। 

ਸੁਨੀਲ ਮਿੱਤਲ ਦੇ ਕੰਟਰੋਲ ਵਾਲੀ ਭਾਰਤੀ ਏਅਰਟੈੱਲ ਦਾ ਕਰੀਬ 32 ਫ਼ੀ ਸਦੀ ਹੈ। ਭਾਰਤੀ ਨੂੰ ਟਾਟਾ ਟੈਲੀਸਰਵਿਸੇਜ਼ ਦੇ ਨਾਲ ਇੰਟਰਾ-ਸਰਕਲ ਰੋਮਿੰਗ ਪੈਕਟ ਕਰਨ ਨਾਲ ਫ਼ਾਇਦਾ ਹੋਇਆ। ਟਾਟਾ ਟੈਲੀ ਦਾ ਕੰਜ਼ਿਊਮਰ ਮੋਬੀਲਿਟੀ ਬਿਜ਼ਨਸ ਏਅਰਟੈੱਲ ਖਰੀਦ ਰਹੀ ਹੈ। ਇਸ ਮਹੀਨੇ 'ਚ ਆਈਡੀਆ ਅਤੇ ਵੋਡਾਫ਼ੋਨ ਇੰਡੀਆ ਦਾ ਰਲੇਵਾਂ ਹੋ ਜਾਵੇਗਾ। ਇਸ ਨਾਲ 63000 ਕਰੋੜ ਰੁਪਏ ਦੀ ਆਮਦਨ ਵਾਲੀ ਕੰਪਨੀ ਬਣ ਜਾਵੇਗੀ। ਇਸ ਤੋਂ ਬਾਅਦ ਕੰਪਨੀ 'ਚ ਲਗਭਗ 43 ਕਰੋੜ ਮੈਂਬਰ ਹੋਣਗੇ। 

ਵੋਡਾਫ਼ੋਨ ਇੰਡੀਆ ਅਤੇ ਆਈਡੀਆ ਰਲੇਵਾਂ ਹੋਣ ਤੋਂ ਬਾਅਦ ਕੰਪਨੀ 37.5 ਅਤੇ ਸੱਭ ਤੋਂ ਵੱਡੀ ਗਿਣਤੀ ਵਾਲੇ ਮੈਂਬਰਾਂ ਨੂੰ ਲੈ ਕੇ ਬਾਜ਼ਾਰਾਂ ਨੂੰ ਅਗਵਾਈ ਕਰਨ ਵਾਲੀ ਕੰਪਨੀ ਬਣ ਜਾਵੇਗੀ। ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਨੇ ਦਸਿਆ ਕਿ ਜੀਓ 18 ਸਰਕਲ 'ਚ ਪਹਿਲਾਂ ਹੀ ਇਕ ਨੰਬਰ ਜਾਂ ਦੋ ਨੰਬਰ 'ਤੇ ਹੈ। 15 ਸਰਕਲ 'ਚ ਉਸ ਕੋਲ 25 ਫ਼ੀ ਸਦੀ ਏ.ਜੀ.ਆਰ. ਮਾਰਕਿਟ ਸ਼ੇਅਰ ਹੈ। ਜੀਓ ਨੇ ਸਤੰਬਰ 2016 'ਚ ਅਖਿਲ ਭਾਰਤੀ 4ਜੀ ਨੈੱਟਵਰਕ ਨਾਲ ਕੰਮ ਸ਼ੁਰੂ ਕੀਤਾ ਸੀ।

ਟਰਾਈ ਦੇ ਜੁਟਾਏ ਗਏ ਡਾਟੇ ਦੀ ਸੋਧ ਕਰਦਿਆਂ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਨੇ ਇਕ ਨੋਟ 'ਚ ਦਸਿਆ ਕਿ ਮਾਰਚ ਤਿਮਾਹੀ 'ਚ ਉਸਦਾ ਅਡਜੈਸਟੇਡ ਗ੍ਰਾਸ ਰੈਵੇਨਿਊ (ਨੈਸ਼ਨਲ ਲਾਂਗ ਡਿਸਟੈਂਸ ਰੈਵੇਨਿਊ ਸਮੇਤ) ਤਿਮਾਹੀ ਆਧਾਰ 'ਤੇ 18 ਫ਼ੀ ਸਦੀ ਤੋਂ ਵਧ ਕੇ 6300 ਕਰੋੜ ਰੁਪਏ ਤਕ ਪਹੁੰਚ ਜਾਵੇਗਾ। ਏਅਰਟੈੱਲ, ਵੋਡਾਫ਼ੋਨ ਅਤੇ ਆਈਡੀਆ ਦਾ ਅੰਕੜਾ ਨਿਮਨ ਹੈ। 5.5 ਫ਼ੀ ਸਦੀ, 4.8 ਫ਼ੀ ਸਦੀ ਅਤੇ 8.8 ਫ਼ੀ ਸਦੀ ਘੱਟ ਕੇ 10,100 ਕਰੋੜ ਰੁਪਏ, 6700 ਕਰੋੜ ਅਤੇ 5200 ਕਰੋੜ ਰੁਪਏ ਹੀ ਰਹਿ ਗਿਆ ਹੈ।