ਡਾਲਰ ਦੀ ਮੰਗ 'ਚ ਤੇਜ਼ੀ ਨਾਲ ਰੁਪਇਆ 13 ਪੈਸੇ ਟੁਟਿਆ
ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਰੁਪਏ ਦੇ ਉਤਰਾਅ ਚੜ੍ਹਾਅ ਕਾਰਨ ਦੇਸ਼ ਦੀ ਅਰਥ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਦੇਸ਼ 'ਚ ਕੀਮਤਾਂ ਵੀ ਇਸ ਦੇ ਮੱਦੇਨਜ਼ਰ ਹੀ ਤੈਅ ਹੁੰਦੀਆਂ...
ਮੁੰਬਈ (ਏਜੰਸੀ) : ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਰੁਪਏ ਦੇ ਉਤਰਾਅ ਚੜ੍ਹਾਅ ਕਾਰਨ ਦੇਸ਼ ਦੀ ਅਰਥ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਦੇਸ਼ 'ਚ ਕੀਮਤਾਂ ਵੀ ਇਸ ਦੇ ਮੱਦੇਨਜ਼ਰ ਹੀ ਤੈਅ ਹੁੰਦੀਆਂ ਹਨ। ਅੱਜ ਕਮਜ਼ੋਰ ਵਿਸ਼ਵ ਕਾਰੋਬਾਰੀ ਰੁਝਾਨ ਵਿਚ ਮਹਿੰਗਾਈ ਦੇ ਵਧਣ ਨਾਲ ਅਤੇ ਵਿਦੇਸ਼ੀ ਨਕਦੀ ਨਿਕਾਸੀ ਦੇ ਵਿਚ ਆਯਾਤਕਾਂ ਵਲੋਂ ਅਮਰੀਕੀ ਮੁਦਰਾ ਦੀ ਮੰਗ ਵਧਣ ਨਾਲ ਅੱਜ ਬਾਜ਼ਾਰ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਰੁਪਏ 13 ਪੈਸੇ ਡਿੱਗ ਕੇ 67.62 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਫਲ, ਸਬਜ਼ੀਆਂ ਅਤੇ ਅਨਾਜ ਵਰਗਾ ਖਾਣ ਦਾ ਸਮਾਨ ਮਹਿੰਗਾ ਹੋਣ ਅਤੇ ਬਾਲਣ ਦੀਆਂ ਕੀਮਤ ਵਧਣ ਨਾਲ ਮਹਿੰਗਾਈ ਮਈ ਮਹੀਨੇ ਵਿਚ ਵਧ ਕੇ ਚਾਰ ਮਹੀਨੇ ਨਾਲੋਂ ਉੱਚੇ ਪੱਧਰ ਯਾਨੀ ਕਿ 4.87 ਫ਼ੀ ਸਦੀ ਉਤੇ ਪਹੁੰਚ ਗਈ। ਹਾਲਾਂਕਿ, ਨਿਰਮਾਣ ਅਤੇ ਖਨਨ ਖੇਤਰ ਦੇ ਬਿਹਤਰ ਨੁਮਾਇਸ਼ ਨਾਲ ਅਪ੍ਰੈਲ ਮਹੀਨੇ ਵਿਚ ਉਦਯੋਗਕ ਉਤਪਾਦਨ ਦੀ ਵਾਧਾ ਦਰ ਵਧ ਕੇ 4.9 ਫ਼ੀ ਸਦੀ 'ਤੇ ਪਹੁੰਚ ਗਈ। ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਹੋਰ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਵਿਚ ਮਜ਼ਬੂਤੀ ਅਤੇ ਅਮਰੀਕੀ ਫ਼ੈਡਰਲ ਰਿਜ਼ਰਵ ਦੀ ਬੈਠਕ ਦੇ ਨਤੀਜਿਆਂ ਨੂੰ ਲੈ ਕੇ ਨਿਵੇਸ਼ਕਾਂ ਦੇ ਚੇਤੰਨ ਰੁਝਾਨ ਅਪਨਾਉਣ ਨਾਲ ਰੁਪਏ ਉਤੇ ਦਬਾਅ ਰਿਹਾ ਹੈ।
ਹਾਲਾਂਕਿ, ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤੀ ਵਾਧੇ ਨੇ ਰੁਪਏ ਦੀ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਅਸਥਾਈ ਅੰਕੜਿਆਂ ਦੇ ਮੁਤਾਬਕ, ਕੱਲ ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ ਨੇ 1,168.88 ਕਰੋੜ ਰੁਪਏ ਦੇ ਸ਼ੇਅਰਾਂ ਦੀ ਬਿਕਵਾਲੀ ਕੀਤੀ ਹੈ। ਕੱਲ ਦੇ ਕਾਰੋਬਾਰ ਸਤਰ ਵਿਚ ਡਾਲਰ ਦੇ ਮੁਕਾਬਲੇ ਰੁਪਏ 7 ਪੈਸੇ ਟੁੱਟ ਕੇ 67.49 ਰੁਪਏ ਪ੍ਰਤੀ ਡਾਲਰ ਉਤੇ ਬੰਦ ਹੋਇਆ ਸੀ। ਇਸ ਵਿਚ, ਬੰਬਈ ਸ਼ੇਅਰ ਬਾਜ਼ਾਰ ਦਾ ਪ੍ਰਮੁੱਖ ਸੂਚਕ ਅੰਕ ਅੱਜ ਸ਼ੁਰੂਆਤੀ ਕਾਰੋਬਾਰ ਵਿਚ 184.89 ਅੰਕ ਯਾਨੀ 0.51 ਫ਼ੀ ਸਦੀ ਚੜ੍ਹ ਕੇ 35,877.41 ਅੰਕ ਉਤੇ ਪਹੁੰਚ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਜਦੋਂ ਦਾ ਰੁਪਇਆ ਡਾਵਾਂਡੋਲ ਹੋਣ ਲੱਗਾ ਹੈ ਉਦੋਂ ਦਾ ਹੀ ਦੇਸ਼ ਵਿਚ ਪੈਟਰੋਲੀਅਮ ਪਦਾਰਥਾਂ ਦਾ ਭਾਅ ਵਧਣ ਲੱਗਾ ਹੈ। ਸ਼ੇਅਰ ਬਾਜ਼ਾਰ ਵੀ ਵਿਦੇਸ਼ੀ ਸ਼ੇਅਰ ਬਾਜ਼ਾਰਾਂ ਦੇ ਅਨੁਸਾਰ ਚਲਦੇ ਹਨ। ਭਾਵੇਂ ਬੀਤੇ ਦਿਨ ਰੁਪਇਆ ਮਜ਼ਬੂਤ ਹੋਇਆ ਸੀ ਪਰ ਡਾਲਰ ਦੀ ਮੰਗ ਵਧਣ ਕਾਰਨ ਇਕ ਵਾਰ ਫਿਰ ਡਾਵਾਂਡੋਲ ਹੋਇਆ ਹੈ ਜੋ ਭਾਰਤੀ ਅਰਥਵਿਵਸਥਾ ਲਈ ਚੰਗੀ ਖ਼ਬਰ ਨਹੀਂ ਹੈ।