ਟਾਟਾ ਟਰੱਸਟ ਨੇ ਵਿਜੈ ਸਿੰਘ ਅਤੇ ਵੇਣੂ ਸ਼੍ਰੀਨਿਵਾਸਨ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਟਾਟਾ ਟਰੱਸਟ ਨੇ ਸਾਬਕਾ ਰੱਖਿਆ ਸਕੱਤਰ ਵਿਜੈ ਸਿੰਘ ਅਤੇ ਟੀਵੀਐਸ ਗਰੁੱਪ ਦੇ ਚੇਅਰਮੈਨ ਵੇਣੂ ਸ਼ਰੀਨਿਵਾਸਨ ਨੂੰ ਅਪਣੇ ਵੱਖ- ਵੱਖ ਟਰੱਸਟਾਂ ਦਾ ਵਾਈਸ ਚੇਅਰਮੈਨ ਨਿਯੁਕਤ ....

TATA Sons

ਨਵੀਂ ਦਿੱਲੀ (ਭਾਸ਼ਾ) ਟਾਟਾ ਟਰੱਸਟ ਨੇ ਸਾਬਕਾ ਰੱਖਿਆ ਸਕੱਤਰ ਵਿਜੈ ਸਿੰਘ ਅਤੇ ਟੀਵੀਐਸ ਗਰੁੱਪ ਦੇ ਚੇਅਰਮੈਨ ਵੇਣੂ ਸ਼ਰੀਨਿਵਾਸਨ ਨੂੰ ਅਪਣੇ ਵੱਖ- ਵੱਖ ਟਰੱਸਟਾਂ ਦਾ ਵਾਈਸ ਚੇਅਰਮੈਨ ਨਿਯੁਕਤ ਕਰ ਦਿਤਾ ਹੈ। ਟਾਟਾ ਟਰੱਸਟ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਇਹਨਾਂ ਦੀ ਨਿਯੁਕਤੀ ਨੂੰ ਸਰ ਦੋਰਾਬਜੀ ਟਾਟਾ ਟਰੱਸਟ, ਸਰ ਰਤਨ ਟਾਟਾ ਟਰੱਸਟ, ਜੇਆਰਡੀ ਟਾਟਾ ਟਰੱਸਟ, ਆਰਡੀ ਟਾਟਾ ਟਰੱਸਟ, ਟਾਟਾ ਐਜੁਕੇਸ਼ਨ ਟਰੱਸਟ, ਟਾਟਾ ਸੋਸ਼ਲ ਵੇਲਫੇਅਰ ਟਰੱਸਟ ਅਤੇ ਜਨਤਕ ਸੇਵਾ ਟਰੱਸਟ ਦੇ ਟਰੱਸਟੀਆਂ ਨੇ ਬੈਠਕ ਵਿਚ ਸਰਵਸੰਮਤੀ ਤੋਂ ਮਨਜ਼ੂਰੀ ਦਿਤੀ ਹੈ।

ਸਿੰਘ ਹਾਲ ਹੀ ਵਿਚ ਟਾਟਾ ਸਨਜ਼ ਦੇ ਬੋਰਡ ਤੋਂ ਸੇਵਾ ਮੁਕਤ ਹੋਏ ਹਨ। ਉਹ ਟਾਟਾ ਟਰੱਸਟ ਵਲੋਂ ਬੋਰਡ ਵਿਚ ਨਾਮਜ਼ਦ ਕੀਤੇ ਗਏ ਸਨ। ਉਥੇ ਹੀ ਦੂਜੇ ਪਾਸੇ ਸ਼ਰੀਨਿਵਾਸਨ ਹੁਣ ਵੀ ਟਾਟਾ ਸੰਨਜ਼ ਦੇ ਬੋਰਡ ਵਿਚ ਹੈ। ਉਹ ਟਾਟਾ ਦੀ ਪ੍ਰਮੁੱਖ ਆਪਰੇਟਿੰਗ ਕੰਪਨੀਆ ਦੇ ਪ੍ਰਮੋਟਰ ਹਨ। ਟਾਟਾ ਟਰੱਸਟ ਜੋ ਕਿ ਟਾਟਾ ਪਰਵਾਰ ਦੇ ਮੈਬਰਾਂ ਦੁਆਰਾ ਸੰਪੰਨ ਪਰੋਪਕਾਰੀ ਟਰੱਸਟ ਹੈ। ਟਾਟਾ ਸੰਨਜ਼ ਵਿਚ 66 ਫ਼ੀ ਸਦੀ ਦੀ ਐਕਵਿਟੀ ਕੈਪੀਟਲ ਦੀ ਹਿੱਸੇਦਾਰੀ ਰੱਖਦੀ ਹੈ।

ਇਸ ਟਰੱਸਟ ਵਿਚ ਸੱਭ ਤੋਂ ਵੱਡੀ ਸਰ ਦੋਰਾਬਜੀ ਟਾਟਾ ਟਰੱਸਟ ਅਤੇ ਦ ਰਤਨ ਟਾਟਾ ਟਰੱਸਟ ਹੈ, ਜਿਸ ਨੂੰ ਜਮਸ਼ੇਦਜੀ ਨੁਸਰਵਾਂਜੀ ਟਾਟੇ ਦੇ ਬੇਟਿਆਂ ਵਲੋਂ ਬਣਾਇਆ ਗਿਆ ਜੋ ਕਿ ਸੰਸਥਾਪਕ ਸਨ। ਸਾਲ 1892 ਵਿਚ ਸਥਾਪਨਾ ਤੋਂ ਬਾਅਦ ਟਾਟਾ ਟਰੱਸਟ ਸਿਹਤ ਦੇਖਭਾਲ ਅਤੇ ਪੋਸ਼ਣ, ਪਾਣੀ ਅਤੇ ਸਫਾਈ, ਸਿੱਖਿਆ, ਊਰਜਾ, ਪੇਂਡੂ ਉੱਨਤੀ, ਸ਼ਹਿਰੀ ਗਰੀਬੀ ਹਟਾਓ ਅਤੇ ਕਲਾ, ਸ਼ਿਲਪ ਅਤੇ ਸੰਸਕ੍ਰਿਤੀ ਦੇ ਖੇਤਰਾਂ ਵਿਚ ਕੰਮ ਕਰ ਰਿਹਾ ਹੈ।