ਟਾਟਾ ਸੰਨਜ਼ ਖ਼ਿਲਾਫ਼ NCLT ਵਿਚ ਸਾਇਰਸ ਮਿਸਤਰੀ ਦੀ ਅਰਜ਼ੀ ਖ਼ਾਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਟਾਟਾ ਸੰਨਜ਼ ਖ਼ਿਲਾਫ਼ NCLT ਵਿਚ ਸਾਇਰਸ ਮਿਸਤਰੀ ਦੀ ਅਰਜ਼ੀ ਖ਼ਾਰਜ (National Company Law Tribunal) ਨੇ ਮਿਸਤਰੀ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ...

Cyrus Mistry

ਮੁਂਬਈ,ਟਾਟਾ ਸੰਨਜ਼ ਖ਼ਿਲਾਫ਼ NCLT ਵਿਚ ਸਾਇਰਸ ਮਿਸਤਰੀ ਦੀ ਅਰਜ਼ੀ ਖ਼ਾਰਜ (National Company Law Tribunal) ਨੇ ਮਿਸਤਰੀ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ। ਮਿਸਤਰੀ ਨੇ ਅਪਣੇ ਆਪ ਨੂੰ ਟਾਟਾ ਸੰਨਜ਼ ਦੇ ਚੇਅਰਮੈਂਨ ਅਹੁਦੇ ਤੋਂ ਹਟਾਉਣ ਦੇ ਆਦੇਸ਼ ਨੂੰ ਚੁਣੋਤੀ ਦਿੰਦੇ ਹੋਏ NCLT ਵਿਚ ਅਰਜ਼ੀ ਦਾਖ਼ਲ ਕੀਤੀ ਸੀ।  NCLT ਨੇ ਕਿਹਾ ਕਿ ਸਾਇਰਸ ਮਿਸਤਰੀ ਨੂੰ ਇਸ ਲਈ ਹਟਾਇਆ ਗਿਆ ਸੀ ਕਿਉਂਕਿ ਟਾਟਾ ਸੰਨਜ਼ ਦੇ ਨਿਰਦੇਸ਼ਕ ਮੰਡਲ ਅਤੇ ਉਸਦੇ ਮੈਬਰਾਂ ਦਾ ਮਿਸਤਰੀ ਤੋਂ ਭਰੋਸਾ ਉਠ ਗਿਆ ਸੀ।  NCLT ਦਾ ਇਹ ਫੈਸਲਾ ਟਾਟਾ ਸੰਨਜ਼ ਅਤੇ ਸਾਇਰਸ ਮਿਸਤਰੀ ਦੇ ਵਿਚਕਾਰ 20 ਮਹੀਨੇ ਤੋਂ ਬਾਅਦ ਇਕ ਕੌੜੀ ਕਾਨੂੰਨੀ ਜੰਗ ਤੋਂ ਬਾਅਦ ਆਇਆ ਹੈ।

ਮਿਸਤਰੀ ਵਲੋਂ ਦਸੰਬਰ 2016 ਵਿਚ ਦਰਜ ਮੰਗ ਵਿਚ ਟਾਟਾ ਗਰੁਪ ਦੀਆਂ ਆਪਰੇਟਿੰਗ ਕੰਪਨੀਆਂ ਵਿਚ ਰਤਨ ਟਾਟਾ ਅਤੇ ਟਾਟਾ ਟਰੱਸਟ ਦੇ ਏਨ ਏ ਸੂਨਾਵਾਲਾ ਦਾ ਹੱਥ ਹੋਣ ਦੇ ਕਾਰਨ ਟਾਟਾ ਸੰਨਜ਼ ਵਿਚ ਗਵਰਨੇਂਸ ਕਮਜ਼ੋਰ ਹੋਣ ਅਤੇ  ਬਿਜ਼ਨਿਸ ਨੂੰ ਲੈ ਕੇ ਗਲਤ ਫੈਸਲੇ ਕੀਤੇ ਜਾਣ ਦਾ ਵੀ ਇਲਜ਼ਾਮ ਲਗਾਇਆ ਸੀ। ਟਾਟਾ ਗਰੁਪ ਦੀ ਚਾਰ ਸਾਲ ਤੱਕ ਕਮਾਨ ਸੰਭਾਲਣ ਤੋਂ ਬਾਅਦ ਮਿਸਤਰੀ ਨੂੰ 24 ਅਕਤੂਬਰ, 2016 ਨੂੰ ਹਟਾਉਣ ਤੋਂ ਬਾਅਦ ਉਨ੍ਹਾਂ ਦੀਆਂ ਫੈਮਿਲੀ ਫਰਮਾਂ -  ਸਾਇਰਸ ਇਨਵੈਸਟਮੈਂਟਸ ਅਤੇ ਸਟਰਲਿੰਗ ਇਨਵੈਸਟਮੈਂਟਸ ਨੇ ਇਹ ਇਲਜ਼ਾਮ ਲਗਾਏ ਸਨ। ਇਸ ਤੋਂ ਪਹਿਲਾਂ ਮਿਸਤਰੀ ਅਤੇ ਟਾਟਾ ਗਰੁਪ ਨੇ ਵੀ ਇੱਕ - ਦੂਜੇ ਦੇ ਖਿਲਾਫ ਬਿਆਨ ਦਿੱਤੇ ਸਨ।  

ਮਿਸਤਰੀ ਨੇ ਟਾਟਾ ਸੰਨਜ਼ ਦੇ ਬੋਰਡ ਵਿਚ ਸ਼ਾਪੂਰਜੀ ਪਾਲੋਨਜੀ ਗਰੁਪ ਨੂੰ ਉਚਿਤ ਪ੍ਰਤਿਨਿਧਤਾ ਦੇਣ, ਟਾਟਾ ਸੰਨਜ਼ ਦੇ ਮਾਮਲਿਆਂ ਵਿਚ ਟਾਟਾ ਟਰੱਸਟ ਦੇ ਟ੍ਰਸਟੀਜ਼ ਦੀ ਸਾਜਿਸ਼ ਨੂੰ ਰੋਕਣ, ਟਾਟਾ ਸੰਨਜ਼ ਨੂੰ ਪ੍ਰਾਇਵੇਟ ਕੰਪਨੀ ਵਿਚ ਤਬਦੀਲ ਹੋਣ ਤੋਂ ਬਚਾਉਣ ਅਤੇ ਟਾਟਾ ਸੰਨਜ਼ ਵਿਚ ਸਾਇਰਸ ਮਿਸਤਰੀ ਦੀਆਂ ਪਰਵਾਰਕ ਫਰਮਾਂ ਦੇ ਸ਼ੇਅਰਾਂ ਨੂੰ ਜ਼ਬਰਦਸਤੀ ਤਬਦੀਲ ਕਰਨ ਦੀ ਮਨਜ਼ੂਰੀ ਨਾ ਦੇਣ ਦੀ ਮੰਗ ਕੀਤੀ ਸੀ।