ਪ੍ਰਣਬ ਮੁਖਰਜੀ ਮਗਰੋਂ ਰਤਨ ਟਾਟਾ ਜਾਣਗੇ ਸੰਘ ਦੇ ਮੁੱਖ ਦਫ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਐਸਐਸ ਨੇ ਕਿਹਾ ਕਿ ਉਦਯੋਗਪਤੀ ਰਤਨ ਟਾਟਾ ਅਗਲੇ ਮਹੀਨੇ ਮੁੰਬਈ ਵਿਚ ਹੋਣ ਵਾਲੇ ਸਮਾਗਮ ਵਿਚ ਸੰਘ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨਗੇ..........

Ratan Tata And Mohan Bhagwat

ਮੁੰਬਈ : ਆਰਐਸਐਸ ਨੇ ਕਿਹਾ ਕਿ ਉਦਯੋਗਪਤੀ ਰਤਨ ਟਾਟਾ ਅਗਲੇ ਮਹੀਨੇ ਮੁੰਬਈ ਵਿਚ ਹੋਣ ਵਾਲੇ ਸਮਾਗਮ ਵਿਚ ਸੰਘ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨਗੇ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀ ਪਿਛਲੇ ਮਹੀਨੇ ਨਾਗਪੁਰ ਵਿਚ ਸੰਘ ਦੇ ਸਮਾਗਮ ਦਾ ਹਿੱਸਾ ਬਣ ਚੁੱਕੇ ਹਨ। ਸਮਾਗਮ ਵਿਚ ਸਾਬਕਾ ਰਾਸ਼ਟਰਪਤੀ ਦਾ ਹਿੱਸਾ ਲੈਣਾ ਚਰਚਾ ਦਾ ਵਿਸ਼ਾ ਬਣ ਗਿਆ ਸੀ। ਸੰਘ ਦੇ ਅਹੁਦੇਦਾਰ ਨੇ ਦਸਿਆ ਕਿ ਟਾਟਾ ਅਤੇ ਭਾਗਵਤ ਨਾਨਾ ਪਾਲਕਰ ਕਮੇਟੀ ਦੁਆਰਾ 24 ਅਗੱਸਤ ਨੂੰ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਗ਼ੈਰ-ਸਰਕਾਰੀ ਦਾ ਨਾਮ ਸੰਘ ਪ੍ਰਚਾਰਕ ਨਾਨਾ ਪਾਲਕਰ ਦੇ ਨਾਮ 'ਤੇ ਰਖਿਆ ਗਿਆ ਹੈ।

ਇਸ ਕਮੇਟੀ ਦਾ ਦਫ਼ਤਰ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਲਾਗੇ ਹੈ ਅਤੇ ਇਹ ਹਸਪਤਾਲ ਦੇ ਕੈਂਸਰ ਮਰੀਜ਼ਾਂ ਦੀ ਮਦਦ ਕਰਦੀ ਹੈ। ਸੰਘ ਦੇ ਅਹੁਦੇਦਾਰ ਨੇ ਦਸਿਆ ਕਿ ਟਾਟਾ ਇਥੋਂ ਦਾ ਦੌਰਾ ਕਰ ਚੁਕੇ ਹਨ ਅਤੇ ਉਹ ਐਨਜੀਓ ਦੇ ਕੰਮ ਤੋਂ ਵਾਕਫ਼ ਹਨ। ਟਾਟਾ ਟਰੱਸਟ ਦੇ ਬੁਲਾਰੇ ਨੇ ਟਿਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਉਨ੍ਹਾਂ ਦਾ ਨਿਜੀ ਮਾਮਲਾ ਹੋਵੇਗਾ। ਇਸ ਤੋਂ ਪਹਿਲਾਂ ਰਤਨ ਟਾਟਾ ਅਪਣੇ 79ਵੇਂ ਜਨਮ ਦਿਨ ਮੌਕੇ 29 ਦਸੰਬਰ 2016 ਨੂੰ ਨਾਗਪੁਰ ਵਿਚ ਸੰਘ ਦੇ ਦਫ਼ਤਰ ਗਏ ਸਨ। ਉਨ੍ਹਾਂ ਦੇ ਬੁਲਾਰੇ ਨੇ ਇਸ ਨੂੰ ਸ਼ਿਸਟਾਚਾਰ ਭੇਂਟ ਦਸਿਆ ਸੀ। (ਏਜੰਸੀ)