ਜੈੱਟ ਏਅਰਵੇਜ਼ ਦੇ ਡਿਪਟੀ ਸੀਈਓ ਨੇ ਦਿੱਤਾ ਅਸਤੀਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਰਥਕ ਸੰਕਟ ਨਾਲ ਜੂਝ ਰਹੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੇ ਡਿਪਟੀ ਸੀਈਓ ਅਤੇ ਸੀਐਫਓ ਅਮਿਤ ਅਰਗਵਾਲ ਨੇ ਅਸਤੀਫਾ ਦੇ ਦਿੱਤਾ ਹੈ।

Deputy CEO of jet airways resigned

ਨਵੀਂ ਦਿੱਲੀ: ਆਰਥਕ ਸੰਕਟ ਨਾਲ ਜੂਝ ਰਹੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੇ ਡਿਪਟੀ ਸੀਈਓ ਅਤੇ ਸੀਐਫਓ ਅਮਿਤ ਅਰਗਵਾਲ ਨੇ ਨਿੱਜੀ ਕਾਰਨਾਂ ਦੇ ਚਲਦਿਆਂ ਜੈੱਟ ਏਅਰਵੇਜ਼ ਨੂੰ ਅਸਤੀਫਾ ਦੇ ਦਿੱਤਾ ਹੈ। ਜਹਾਜ਼ ਕੰਪਨੀ ਜੈੱਟ ਏਅਰਵੇਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਅਗਰਵਾਲ ਦੀ ਅਸਤੀਫਾ 13 ਮਈ ਤੋਂ ਲਾਗੂ ਹੋਇਆ ਹੈ।

ਜੈੱਟ ਏਅਰਵੇਜ਼ ਨੇ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ ਉਹ ਸੂਚਿਤ ਕਰਨਾ ਚਾਹੁੰਦੇ ਹਨ ਕਿ ਕੰਪਨੀ ਦੇ ਮੁੱਖ ਕਾਰਜਕਰਤਾ ਅਧਿਕਾਰੀ ਅਤੇ ਸੀਐਫਓ ਅਮਿਤ ਅਗਰਵਾਲ ਨੇ ਨਿੱਜੀ ਕਾਰਨਾਂ ਦੇ ਚਲਦਿਆਂ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਰਥਕ ਸੰਕਟ ਦੇ ਚਲਦਿਆਂ ਜੈੱਟ ਏਅਰਵੇਜ਼ ਨੇ ਅਪ੍ਰੈਲ ਮਹੀਨੇ ਦੇ ਅੱਧ ਤੋਂ ਹੀ ਉਡਾਨਾਂ ਬੰਦ ਕਰ ਦਿੱਤੀਆਂ ਹਨ। ਪਿਛਲੇ ਇਕ ਮਹੀਨੇ ਵਿਚ ਕੰਪਨੀ ਦੇ ਜ਼ਿਆਦਾਤਰ ਬੋਰਡ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜੈੱਟ ਏਅਰਵੇਜ਼ ਦੁਬਾਰਾ ਸ਼ੁਰੂ ਵੀ ਹੋਈ ਤਾਂ ਇਸਦੀ ਸਥਿਤੀ ਪਹਿਲਾਂ ਵਾਂਗ ਨਹੀਂ ਹੋ ਸਕੇਗੀ। ਦਰਅਸਲ ਸਪਾਈਸ ਜੈੱਟ ਤੇਜ਼ੀ ਨਾਲ ਜੈੱਟ ਏਅਰਵੇਜ਼ ਕੋਲ ਮੌਜੂਦ ਜਹਾਜ਼ਾ ਨੂੰ ਖਰੀਦ ਰਹੀ ਹੈ ਅਤੇ ਪਾਇਲਟਾਂ ਅਤੇ ਕਰਮਚਾਰੀਆਂ ਨੂੰ ਨੌਕਰੀ ਵੀ ਦੇ ਰਹੀ ਹੈ। ਜੈੱਟ ਏਅਰਵੇਜ਼ ਦੇ ਇਕ ਪਾਇਲਟ ਨੇ ਕਿਹਾ ਕਿ ਪਹਿਲਾਂ ਬੈਂਕਾਂ ਨੇ ਏਅਰਲਾਈਨ ਦਾ ਪ੍ਰਬੰਧ ਅਪਣੇ ਹੱਥਾਂ ਵਿਚ ਲਿਆ ਅਤੇ ਫਿਰ ਉਸ ਨੂੰ ਬੰਦ ਹੋਣ ‘ਤੇ ਮਜਬੂਰ ਕਰ ਦਿੱਤਾ। ਇਸਦੇ ਨਾਲ ਹੀ ਜੈੱਟ ਦੇ ਪਾਇਲਟ ਅਤੇ ਕਰੂ ਮੈਂਬਰ ਵੀ ਨੌਕਰੀਆਂ ਲਈ ਸਪਾਈਸ ਜੈੱਟ ਵਿਚ ਸ਼ਾਮਿਲ ਹੋ ਰਹੇ ਹਨ।