Petrol Diesel ਮਹਿੰਗਾ ਹੋਣ ਕਾਰਨ ਕਾਂਗਰਸੀਆਂ ਨੇ ਚੁੱਕੇ ਸਾਈਕਲ,ਕਾਫਲਾ ਬਣਾ ਨਿਕਲੇ ਸੜਕਾਂ 'ਤੇ

ਏਜੰਸੀ

ਖ਼ਬਰਾਂ, ਵਪਾਰ

ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਟ੍ਰਾਂਸਪੋਰਟ...

Petrol Diesel Rate Narendra Modi Punjab Youth Congress Protest

ਅੰਮ੍ਰਿਤਸਰ: ਕੇਂਦਰ ਸਰਕਾਰ ਖਿਲਾਫ ਵੱਖ-ਵੱਖ ਪਾਰਟੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿਚ ਪੰਜਾਬ ਯੂਥ ਕਾਂਗਰਸ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਰੈਲੀ ਕੱਢੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਰੈਲੀ ਕਰ ਰਹੇ ਹਨ।

ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਟ੍ਰਾਂਸਪੋਰਟ, ਕਿਸਾਨ ਤੇ ਆਮ ਲੋਕ ਮਾਰ ਹੇਠ ਹਨ। ਦੇਸ਼ ਕੰਗਾਲੀ ਦੇ ਰਾਹ ਤੇ ਤੁਰ ਪਿਆ ਹੈ ਤੇ ਸਰਕਾਰ ਨੂੰ ਇਸ ਬਾਰੇ ਕੋਈ ਖਿਆਲ ਨਹੀਂ ਹੈ। ਉੱਥੇ ਹੀ ਹੋਰਨਾਂ ਆਗੂਆਂ ਨੇ ਵੀ ਕਿਹਾ ਕਿ ਉਹਨਾਂ ਨੂੰ ਜੇ ਸਰਕਾਰ ਨੂੰ ਜਗਾਉਣ ਲਈ ਦਿੱਲੀ ਵਿਚ ਜਾਣਾ ਪਿਆ ਤਾਂ ਉਹ ਜਾਣਗੇ। ਲੋਕ ਤਾਂ ਪਹਿਲਾਂ ਹੀ ਮਹਾਂਮਾਰੀ ਕਾਰਨ ਮਰ ਰਹੇ ਹਨ ਤੇ ਲੋਕਾਂ ਕੋਲ ਕੋਈ ਕੰਮ ਨਹੀਂ ਬਚਿਆ ਤੇ ਉਤੋਂ ਤੇਲ ਦੀ ਇੰਨੀ ਮਹਿੰਗਾਈ।

ਦਸ ਦਈਏ ਕਿ ਦਿੱਲੀ ਵਿਚ ਡੀਜ਼ਲ ਦੀਆਂ ਕੀਮਤਾਂ ਨੇ ਇੱਕ ਵਾਰ ਫ਼ਿਰ ਇਤਿਹਾਸ ਰਚ ਦਿੱਤਾ ਹੈ। ਦਿੱਲੀ ਵਿਚ ਡੀਜਲ ਦੀ ਕੀਮਤ 81.05 ਰੁਪਏ ਲੀਟਰ ਹੋ ਗਈ ਹੈ। ਤੇਲ ਕੰਪਨੀਆਂ ਨੇ ਸੋਮਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ 11 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਹੈ, ਹਾਲਾਂਕਿ ਪੈਟਰੋਲ ਦੀ ਕੀਮਤ ਵਿੱਚ ਅੱਜ ਕੋਈ ਵਾਧਾ ਨਹੀਂ ਹੋਈ। ਦਿੱਲੀ ਵਿੱਚ ਕਾਫ਼ੀ ਸਮੇਂ ਤੋਂ ਡੀਜ਼ਲ ਦਾ ਰੇਟ ਪੈਟਰੋਲ ਤੋਂ ਵੀ ਮਹਿੰਗਾ ਚੱਲ ਰਿਹਾ ਹੈ।

ਇਸ ਤੋਂ ਪਹਿਲਾਂ ਪਿਛਲੇ ਹਫਤੇ ਪੈਟਰੋਲੀਅਮ ਕੰਪਨੀਆਂ ਨੇ ਕਈ ਦਿਨਾਂ ਤਕ ਰਾਹਤ ਦਿੰਦੇ ਹੋਏ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਜਾਵੇਗਾ। ਇਸ ਦੇ ਇਲਾਵਾ ਪਿਛਲੇ ਮੰਗਲਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ 25 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਸੀ ,ਜਦਕਿ ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤਾਂ ਵਿੱਚ ਵਾਧਾ 29 ਜੂਨ ਨੂੰ ਹੋਇਆ ਸੀ।

ਦਿੱਲੀ ਵਿੱਚ ਸੋਮਵਾਰ ਨੂੰ ਪੈਟਰੋਲ 80.43 ਰੁਪਏ ਲੀਟਰ ਅਤੇ ਡੀਜਲ 81.05 ਰੁਪਏ ਲੀਟਰ ਵਿੱਕ ਰਿਹਾ ਹੈ। ਮੁੰਬਈ ਵਿਚ ਪੈਟਰੋਲ 87.19 ਰੁਪਏ ਅਤੇ ਡੀਜਲ 79.27 ਰੁਪਏ ਲੀਟਰ ਹੋ ਗਿਆ ਹੈ। ਚੇਨਈ ਵਿਚ ਪੈਟਰੋਲ 83.63 ਰੁਪਏ ਲੀਟਰ ਅਤੇ ਡੀਜਲ 78.11 ਰੁਪਏ ਲੀਟਰ, ਕੋਲਕਾਤਾ ਵਿਚ ਪੈਟਰੋਲ 82.10 ਰੁਪਏ ਅਤੇ ਡੀਜਲ 76.17 ਰੁਪਏ ਲੀਟਰ ਹੋ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।