ਤਿਰੰਗਾ ਲਹਿਰਾਉਣ ਦੀ ਵਰ੍ਹੇਗੰਢ 'ਤੇ 75 ਰੁਪਏ ਦਾ ਸਿੱਕਾ ਜਾਰੀ ਕਰੇਗੀ ਮੋਦੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ 75 ਰੁਪਏ ਦਾ ਵਿਸ਼ੇਸ਼ ਸ‍ਿਕਾ ਜਾਰੀ ਕਰੇਗੀ। ਇਸ ਸਿੱਕੇ ਨੂੰ ਪਹਿਲੀ ਵਾਰ ਤਿਰੰਗਾ ਲਹਿਰਾਏ ਜਾਣ ਦੀਆਂ 75ਵੀਂ...

Govt to issue Rs 75 coin

ਨਵੀਂ ਦਿੱਲੀ : (ਭਾਸ਼ਾ) ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ 75 ਰੁਪਏ ਦਾ ਵਿਸ਼ੇਸ਼ ਸ‍ਿਕਾ ਜਾਰੀ ਕਰੇਗੀ। ਇਸ ਸਿੱਕੇ ਨੂੰ ਪਹਿਲੀ ਵਾਰ ਤਿਰੰਗਾ ਲਹਿਰਾਏ ਜਾਣ ਦੀਆਂ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਜਾਰੀ ਕੀਤਾ ਜਾਵੇਗਾ। ਵਿੱਤ ਮੰਤਰਾਲਾ ਨੇ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੋਦੀ ਸਰਕਾਰ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ।

ਸਰਕਾਰ ਨੇ ਪੋਰਟ ਬਲੇਅਰ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਵਲੋਂ ਪਹਿਲੀ ਵਾਰ ਤਿਰੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਹ ਸਿੱਕਾ ਜਾਰੀ ਕਰਨ ਦਾ ਐਲਾਨ ਕੀਤਾ। ਨੋਟੀਫਿਕੇਸ਼ਨ ਦੇ ਮੁਤਾਬਕ 75 ਰੁਪਏ ਦੇ ਇਸ ਸਿੱਕੇ ਦਾ ਭਾਰ 35 ਗ੍ਰਾਮ ਹੋਵੇਗਾ। ਇਹ ਸਿੱਕਾ 50 ਫ਼ੀ ਸਦੀ ਚਾਂਦੀ ਨਾਲ ਬਣਿਆ ਹੋਵੇਗਾ। 40 ਫ਼ੀ ਸਦੀ ਇਸ ਉਤੇ ਤਾਂਬਾ ਲਗਿਆ ਹੋਵੇਗਾ ਅਤੇ 5 - 5 ਫ਼ੀ ਸਦੀ ਜ਼ਿੰਕ ਅਤੇ ਨਿਕਲ ਧਾਤੁ ਹੋਵੇਗੀ। ਇਸ ਸਿੱਕੇ ਉਤੇ ਸੁਭਾਸ਼ ਚੰਦਰ ਬੋਸ ਦੀ ਤਸਵੀਰ ਵੀ ਬਣੀ ਹੋਵੇਗੀ।

ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਇਸ ਵਿਚ ਸੇਲਿਉਲਰ ਜੇਲ੍ਹ  ਦੇ ਪਿੱਛੇ ਤੀਰੰਗੇ ਨੂੰ ਸਲਾਮੀ ਦਿੰਦੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ ਬਣੀ ਹੋਵੇਗੀ। ਉਨ੍ਹਾਂ ਦੀ ਤਸਵੀਰ ਦੇ ਹੇਠਾਂ ਹੀ 75 ਅੰਕ ਲਿਖਿਆ ਹੋਵੇਗਾ। ਇਸ ਦੇ ਨਾਲ ਹੀ ਸਿੱਕੇ ਉਤੇ ਦੇਵਨਾਗਰੀ ਅਤੇ ਅੰਗਰੇਜ਼ੀ ਵਿਚ ‘ਪਹਿਲੀ ਵਾਰ ਝੰਡਾ ਲਹਿਰਾਉਣ ਵਾਲਾ ਦਿਨ’ ਵੀ ਲਿਖਿਆ ਹੋਵੇਗਾ। ਦੱਸ ਦਈਏ ਕਿ ਬੋਸ ਨੇ ਪੋਰਟ ਬਲੇਅਰ ਵਿਚ 30 ਦਸੰਬਰ 1943 ਨੂੰ ਪਹਿਲੀ ਵਾਰ ਤਿਰੰਗਾ ਲਹਿਰਾਇਆ ਸੀ।